India

6 ਰਾਜਾਂ ਦੀਆਂ 7 ਵਿਧਾਨ ਸਭਾ ਸੀਟਾਂ ’ਤੇ ਜ਼ਿਮਨੀ ਚੋਣਾਂ ‘ਚ BJP ਨੇ ਮਾਰੀ ਬਾਜ਼ੀ , ਸੀਟਾਂ ‘ਚ ਵੀ ਬਣਾਈ ਬੜ੍ਹਤ

BJP candidate Bhavya Bishnoi won from Adampur Vidhan Sabha seat, BJP also maintained lead in seats.

6 ਰਾਜਾਂ ਦੀਆਂ 7 ਵਿਧਾਨ ਸਭਾ ਸੀਟਾਂ ਦੀ ਜ਼ਿਮਨੀ ਚੋਣ ਵਿੱਚ ਭਾਜਪਾ ਨੇ ਉੱਤਰ ਪ੍ਰਦੇਸ਼, ਹਰਿਆਣਾ ਤੇ ਬਿਹਾਰ ਦੀਆਂ ਸੀਟਾਂ ਜਿੱਤ ਲਈਆਂ ਹਨ। ਪਾਰਟੀ ਨੇ ਯੂਪੀ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਦੀ ਗੋਲਾ ਗੋਰਕਰਨਨਾਥ, ਹਰਿਆਣਾ ਦੀ ਆਦਮਪੁਰ ਤੇ ਬਿਹਾਰ ਦੀ ਗੋਪਾਲਗੰਜ ਸੀਟ ਜਿੱਤ ਲਈ। ਉੜੀਸਾ ’ਚ ਲੀਡ ਲਈ ਹੋਈ ਹੈ, ਜਦ ਕਿ ਆਰਜੇਡੀ ਨੇ ਬਿਹਾਰ ਦੀ ਮੋਕਾਮਾ ਵਿਧਾਨ ਸਭਾ ਸੀਟ ਮੁੜ ਜਿੱਤ ਲਈ ਹੈ। ਪਾਰਟੀ ਦੀ ਉਮੀਦਵਾਰ ਨੀਲਮ ਦੇਵੀ ਨੇ ਭਾਜਪਾ ਦੇ ਨੇੜਲੇ ਵਿਰੋਧੀ ਨੂੰ 16,000 ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ।

ਇਸ ਦੇ ਨਾਲ ਤਿਲੰਗਾਨਾ ਵਿੱਚ ਸੱਤਾਧਾਰੀ ਤਿਲੰਗਾਨਾ ਰਾਸ਼ਟਰ ਸਮਿਤੀ (ਟੀਆਰਐੱਸ) ਮੁਨੁਗੋਡੇ ਵਿੱਚ ਅੱਗੇ ਹੈ। ਸ਼ਿਵ ਸੈਨਾ  ਦੀ ਉਮੀਦਵਾਰ ਰੁਤੁਜਾ ਲਟਕੇ ਨੇ ਮੁੰਬਈ ਦੀ ਅੰਧੇਰੀ (ਪੂਰਬੀ) ਸੀਟ ਜਿਤ ਲਈ ਹੈ।

ਆਦਮਪੁਰ ਵਿਧਾਨ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਭਵਿਆ ਬਿਸ਼ਨੋਈ ਨੇ ਜਿੱਤ ਦਰਜ ਕੀਤੀ ਹੈ। ਚੋਣ ਨਤੀਜਿਆਂ ਤੋਂ ਬਾਅਦ ਭਵਿਆ ਦੇ ਪਿਤਾ ਕੁਲਦੀਪ ਬਿਸ਼ਨੋਈ ਨੇ ਦੱਸਿਆ ਕਿ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਦੀ ਜਿੱਤ ਹੈ। ਉਨ੍ਹਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਵੀ ਤਾਰੀਫ਼ ਕੀਤੀ ਹੈ।

ਭਾਜਪਾ ਉਮੀਦਵਾਰ ਭਵਿਆ ਬਿਸ਼ਨੋਈ ਨੇ ਕਾਂਗਰਸ ਉਮੀਦਵਾਰ ਨੂੰ 16606 ਵੋਟਾਂ ਨਾਲ ਹਰਾਇਆ ਹੈ।ਅੱਠਵੇਂ ਗੇੜ ਦੀਆਂ ਵੋਟਾਂ ਦੀ ਗਿਣਤੀ ਪੂਰੀ ਹੋ ਚੁੱਕੀ ਹੈ। ਭਾਜਪਾ ਹੁਣ ਤੱਕ 15875 ਵੋਟਾਂ ਨਾਲ ਅੱਗੇ ਹੈ। ਅੱਠਵੇਂ ਗੇੜ ਵਿੱਚ ਭਾਜਪਾ ਉਮੀਦਵਾਰ ਭਵਿਆ ਬਿਸ਼ਨੋਈ ਨੂੰ 5052 ਅਤੇ ਕਾਂਗਰਸ ਉਮੀਦਵਾਰ ਜੈਪ੍ਰਕਾਸ਼ ਨੂੰ 4542 ਵੋਟਾਂ ਮਿਲੀਆਂ। ਹੁਣ ਤੱਕ ਭਾਜਪਾ ਨੂੰ 45915 ਅਤੇ ਕਾਂਗਰਸ ਨੂੰ 30040 ਵੋਟਾਂ ਮਿਲ ਚੁੱਕੀਆਂ ਹਨ।

ਓਡੀਸ਼ਾ ਦੀ ਧਾਮਨਗਰ ਸੀਟ ‘ਤੇ ਵੀ ਉਪ ਚੋਣ ਹੋਈ। ਇੱਥੇ ਮੁੱਖ ਮੁਕਾਬਲਾ ਸੱਤਾਧਾਰੀ ਬੀਜੂ ਜਨਤਾ ਦਲ ਅਤੇ ਭਾਜਪਾ ਵਿਚਾਲੇ ਹੈ। ਇਸ ਸੀਟ ‘ਤੇ ਭਾਜਪਾ ਦੇ ਉਮੀਦਵਾਰ ਸ਼ੁਰੂ ਤੋਂ ਹੀ ਅੱਗੇ ਚੱਲ ਰਹੇ ਹਨ। ਭਾਜਪਾ ਉਮੀਦਵਾਰ 5000 ਤੋਂ ਵੱਧ ਵੋਟਾਂ ਨਾਲ ਅੱਗੇ ਚੱਲ ਰਹੇ ਹਨ।