‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬੀਜੇਪੀ ਨੇ ਕੈਪਟਨ ਅਮਰਿੰਦਰ ਸਿੰਘ ਦੇ ਸਿਰ ਹਾਰ ਦਾ ਠੀਕਰਾ ਭੰਨਿਆ ਹੈ। ਬੀਜੇਪੀ ਆਗੂ ਹਰਜੀਤ ਗਰੇਵਾਲ ਨੇ ਕਿਹਾ ਕਿ ਕੈਪਟਨ ਨਾਲ ਗਠਜੋੜ ਭਾਰੀ ਪਿਆ ਹੈ। ਉਨ੍ਹਾਂ ਕਿਹਾ ਕਿ ਵਿਰੋਧ ਕਰਕੇ ਇੱਕ ਸਾਲ ਤੱਕ ਬੀਜੇਪੀ ਪ੍ਰਚਾਰ ਨਹੀਂ ਕਰ ਸਕੀ ਸੀ, ਜਿਸ ਕਰਕੇ ਕੈਪਟਨ ਨੂੰ ਨਾਲ ਲੈਣਾ ਮਜ਼ਬੂਰੀ ਸੀ। ਲੋਕ ਹੁਣ ਤੀਸਰਾ ਬਦਲ ਲੈ ਕੇ ਆਏ ਹਨ ਅਤੇ ਤੀਸਰੇ ਬਦਲ ਨੂੰ ਮੇਰੀ ਇਹੀ ਅਪੀਲ ਹੈ ਕਿ ਸਮੱਸਿਆਵਾਂ ਦਾ ਹੱਲ ਇਮਾਨਦਾਰੀ ਨਾਲ ਕਰੇ, ਕੇਂਦਰ ਦਾ ਵਿਰੋਧ ਕਰਕੇ ਰਾਜਨੀਤੀ ਨਾ ਕਰੇ ਕਿਉਂਕਿ ਪੰਜਾਬ ਦਾ ਆਰਥਿਕਤਾ ਤਬਾਹ ਹੋ ਗਈ। ਪੰਜਾਬ ਸਿਰ ਪੰਜ ਲੱਖ ਕਰੋੜ ਦਾ ਕਰਜ਼ਾ ਹੈ।
ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕਾਂਗਰਸ ਨੂੰ ਆਤਮ ਮੰਥਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਖਾਨਾਜੰਗੀ ਨਾਲ ਲੋਕਾਂ ‘ਚ ਗਲਤ ਸੁਨੇਹਾ ਗਿਆ ਹੈ ਤੇ ਪਾਰਟੀ ਦੇ ਅੰਦਰ ਹੀ CM ਦੀ ਇੱਜ਼ਤ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਕਾਂਗਰਸ ‘ਚ ਰਾਜੀਵ ਗਾਂਧੀ ਦੇ ਸਮੇਂ ਵਰਗਾ ਅਨੁਸ਼ਾਨ ਨਹੀਂ ਰਿਹਾ। ਰੰਧਾਵਾ ਨੇ ਕਿਹਾ ਕਿ ਜਿਹੜਾ ਗੁਰੂ ਘਰ ਨਾਲ ਧੋਖਾ ਕਰੇਗਾ, ਬੇਸ਼ੱਕ ਉਸ ਦੇ ਜ਼ਿੰਮੇਦਾਰ ਕੈਪਟਨ ਅਮਰਿੰਦਰ ਸਿੰਘ ਜਾਂ ਥੋੜੇ-ਥੋੜੇ ਅਸੀਂ ਵੀ ਸੀ, ਤਾਂ ਗੁਰੂ ਸਾਹਿਬ ਨੇ ਸਾਨੂੰ ਪ੍ਰਸ਼ਾਦ ਬਰਾਬਰ ਦਿੱਤਾ ਹੈ।