India

ਝਾਰਖੰਡ ਚੋਣਾਂ ਲਈ BJP ਦੀ ਪਹਿਲੀ ਸੂਚੀ ਵਿੱਚ 66 ਨਾਮ! ਮਧੂ ਕੋਡਾ ਅਤੇ ਅਰਜੁਨ ਮੁੰਡਾ ਦੀਆਂ ਪਤਨੀਆਂ ਨੂੰ ਵੀ ਦਿੱਤੀਆਂ ਟਿਕਟਾਂ

ਬਿਉਰੋ ਰਿਪੋਰਟ: ਬੀਜੇਪੀ ਨੇ ਅੱਜ ਸ਼ਨੀਵਾਰ ਸ਼ਾਮ ਨੂੰ ਝਾਰਖੰਡ ਵਿਧਾਨ ਸਭਾ ਚੋਣਾਂ ਲਈ 66 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਵਿੱਚ ਝਾਰਖੰਡ ਮੁਕਤੀ ਮੋਰਚਾ ਦੇ ਨੇਤਾ ਸਾਬਕਾ ਸੀਐਮ ਚੰਪਾਈ ਸੋਰੇਨ ਨੂੰ ਸਰਾਇਕੇਲਾ ਤੋਂ ਉਮੀਦਵਾਰ ਬਣਾਇਆ ਗਿਆ ਹੈ। ਚੰਪਾਈ ਨੇ ਇਸ ਸਾਲ ਅਗਸਤ ਵਿੱਚ ਪਾਰਟੀ ਛੱਡ ਦਿੱਤੀ ਸੀ। ਬਾਅਦ ਵਿੱਚ ਉਹ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ।

ਇਸ ਤੋਂ ਇਲਾਵਾ ਝਾਰਖੰਡ ਦੇ ਸਾਬਕਾ ਸੀਐਮ ਮਧੂ ਕੋਡਾ ਅਤੇ ਅਰਜੁਨ ਮੁੰਡਾ ਦੀਆਂ ਪਤਨੀਆਂ ਨੂੰ ਵੀ ਟਿਕਟਾਂ ਦਿੱਤੀਆਂ ਗਈਆਂ ਹਨ। ਮਧੂ ਕੋਡਾ ਦੀ ਪਤਨੀ ਗੀਤਾ ਕੋਡਾ ਨੂੰ ਜਗਨਨਾਥਪੁਰ ਤੋਂ ਟਿਕਟ ਦਿੱਤੀ ਗਈ ਹੈ, ਅਰਜੁਨ ਮੁੰਡਾ ਦੀ ਪਤਨੀ ਮੀਰਾ ਮੁੰਡਾ ਨੂੰ ਪੋਟਕਾ ਤੋਂ ਟਿਕਟ ਦਿੱਤੀ ਗਈ ਹੈ। ਸਾਬਕਾ ਸੀਐਮ ਬਾਬੂਲਾਲ ਮਰਾਂਡੀ ਨੂੰ ਧਨਵਰ ਤੋਂ ਟਿਕਟ ਦਿੱਤੀ ਗਈ ਹੈ ਅਤੇ ਸੀਐਮ ਹੇਮੰਤ ਸੋਰੇਨ ਦੀ ਸਾਲੀ ਸੀਤਾ ਸੋਰੇਨ ਨੂੰ ਜਾਮਤਾੜਾ ਤੋਂ ਟਿਕਟ ਦਿੱਤੀ ਗਈ ਹੈ।

ਇਸ ਤੋਂ ਇਲਾਵਾ ਭਾਜਪਾ ਨੇ ਲੋਕ ਸਭਾ ਚੋਣਾਂ ਵਿੱਚ ਹਾਰੇ ਚਿਹਰਿਆਂ ਨੂੰ ਵੀ ਵਿਧਾਨ ਸਭਾ ਵਿੱਚ ਮੌਕਾ ਦਿੱਤਾ ਗਿਆ। ਗੀਤਾ ਕੋਡਾ ਨੂੰ ਲੋਕ ਸਭਾ ਚੋਣਾਂ ’ਚ ਸਿੰਘਭੂਮ ਸੀਟ ਤੋਂ ਉਮੀਦਵਾਰ ਬਣਾਇਆ ਗਿਆ ਸੀ। ਉਨ੍ਹਾਂ ਨੂੰ ਵਿਧਾਨ ਸਭਾ ਦੀ ਜਗਨਨਾਥਪੁਰ ਰਾਖਵੀਂ ਸੀਟ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਲੋਕ ਸਭਾ ਦੀ ਦੁਮਕਾ ਸੀਟ ਤੋਂ ਹਾਰਨ ਵਾਲੀ ਸੀਤਾ ਸੋਰੇਨ ਨੂੰ ਜਾਮਤਾਰਾ ਤੋਂ ਵਿਧਾਨ ਸਭਾ ਲਈ ਉਮੀਦਵਾਰ ਬਣਾਇਆ ਗਿਆ ਹੈ।