ਦਿੱਲੀ ਵਿੱਚ ਲੋਕ ਸਭਾ ਦੀਆਂ 7 ਸੀਟਾਂ ਹਨ। ਚੋਣ ਕਮਿਸ਼ਨ ਦੇ ਤਾਜ਼ਾ ਅੰਕੜਿਆਂ ਅਨੁਸਾਰ ਦਿੱਲੀ ਵਿੱਚ ਭਾਰਤੀ ਜਨਤਾ ਪਾਰਟੀ 6 ਸੀਟਾਂ ‘ਤੇ ਅੱਗੇ ਹੈ, ਜਦਕਿ ਕਾਂਗਰਸ ਇੱਕ ਸੀਟ ‘ਤੇ ਅੱਗੇ ਹੈ। ਚਾਂਦਨੀ ਚੌਕ ਲੋਕ ਸਭਾ ਸੀਟ ‘ਤੇ ਕਾਂਗਰਸ ਅੱਗੇ ਹੈ। ਇਸ ਦੇ ਨਾਲ ਹੀ ਕਨ੍ਹਈਆ ਕੁਮਾਰ ਉੱਤਰ ਪੂਰਬੀ ਦਿੱਲੀ ਤੋਂ ਪਛੜ ਗਿਆ ਹੈ। ਭਾਜਪਾ ਦੇ ਮਨੋਜ ਤਿਵਾੜੀ ਕਰੀਬ 25 ਹਜ਼ਾਰ ਵੋਟਾਂ ਨਾਲ ਅੱਗੇ ਚੱਲ ਰਹੇ ਹਨ।
