Punjab

” I.N.D.I.A ਗੱਠਜੋੜ ਤੋਂ ਡਰੀ ਭਾਜਪਾ” : I.N.D.I.A ਗੱਠਜੋੜ

"BJP afraid of I.N.D.I.A alliance": I.N.D.I.A alliance

ਲੰਘੇ ਕੱਲ੍ਹ ਚੰਡੀਗੜ੍ਹ ਮੇਅਰ ਦੀ ਚੋਣ ਨੂੰ ਲੈ ਕੇ ਹੋਏ ਹੰਗਾਮੇ ਤੋਂ ਬਾਅਦ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਕਥਿਤ ਕੌਂਸਲਰਾਂ ਨੇ ਭਾਜਪਾ ਉੱਤੇ ਧੱਕੇਸ਼ਾਹੀ ਦੇ ਦੋਸ਼ ਲਾਏ ਸਨ। ਜਿਸ ਤੋਂ ਬਾਅਦ ਅੱਜ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਭਾਜਪਾ ਦੇ ਖ਼ਿਲਾਫ਼ ਬੋਲਦਿਆਂ ਕਿਹਾ ਕਿ ਭਾਜਪਾ ਚੋਣ ਰੱਦ ਕਰਨਾ ਚਾਹੁੰਦੀ ਹੈ।

ਚੰਡੀਗੜ੍ਹ ‘ਚ ਇੱਕ ਸਾਂਝੀ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਕਿਹਾ ਕਿ ਇਸ ਵਾਰ ਇਹ I.N.D.I.A ਗੱਠਜੋੜ ਦੀ ਪਹਿਲੀ ਚੋਣ ਸੀ। I.N.D.I.A ਗੱਠਜੋੜ ਨੇ ਇਹ ਚੋਣ ਜਿੱਤਣੀ ਸੀ, ਪਰ ਭਾਜਪਾ ਗੈਰ ਕਾਨੂੰਨੀ ਹੱਥਕੰਡੇ ਅਪਣਾ ਕੇ ਚੋਣ ਨੂੰ ਰੱਦ ਕਰਨਾ ਚਾਹੁੰਦੀ ਸੀ।

ਆਮ ਆਦਮੀ ਪਾਰਟੀ ਦੇ ਆਗੂ ਨੇ ਭਾਜਪਾ ‘ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਭਾਜਪਾ ਨੇ ਪਹਿਲਾਂ ਹੀ ਚੋਣਾਂ ਨੂੰ ਰੱਦ ਕਰਾਉਣ ਦੀ ਬਿਊਂਤ ਘੜ ਲਈ ਸੀ ਕਿਉਂਕਿ ਭਾਜਪਾ ਨੂੰ ਆਪਣੀ ਹਾਰ ਤੋਂ ਡਰ ਲੱਗਣ ਲੱਗ ਗਿਆ ਸੀ। ਉਨਾੰ ਨੇ ਕਿਹਾ ਕਿ ਬੀਜੇਪੀ ਹੌਰਸ ਟ੍ਰੇਡਿੰਗ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਉਨ੍ਹਾਂ ਨੇ ਦੱਸਿਆ ਕਿ ਆਪ’ ਅਤੇ ਕਾਂਗਰਸ ਗੱਠਜੋੜ ਦੇ ਕੌਂਸਲਰਾਂ ਦੀਆਂ ਵੋਟਾਂ ਮਿਲ ਕੇ 20 ਹੋ ਗਈਆਂ ਹਨ ਅਤੇ ਦੂਜੇ ਪਾਸੇ ਭਾਜਪਾ ਕੋਲ ਉਸ ਦੇ 14 ਕੌਂਸਲਰਾਂ ਅਤੇ ਸਥਾਨਕ ਸੰਸਦ ਦੀ ਇਕ ਵੋਟ ਸਮੇਤ ਸਿਰਫ਼ 15 ਵੋਟਾਂ ਜਿਸ ਕਾਰਨ ਭਾਜਪਾ ਨੂੰ ਆਪਣੀ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਸੀ।

ਕਾਂਗਰਸੀ ਆਗੂ ਨੇ ਕਿਹਾ ਕਿ ਜਦੋਂ ਤੋਂ ਨਿਗਮ ਬਣਿਆ ਹੈ, ਉਦੋਂ ਤੋਂ ਅਜਿਹਾ ਨਹੀਂ ਹੋਇਆ। ਚੋਣ ਅਧਿਕਾਰੀਆਂ ਨੂੰ ਇੱਕ ਸਾਜ਼ਿਸ਼ ਦੇ ਤਹਿਤ ਮੌਕੇ ‘ਤੇ ਬਿਮਾਰ ਕਰ ਦਿੱਤਾ ਗਿਆ ਹੈ। ਅਜਿਹਾ ਅੱਜ ਤੱਕ ਨਹੀਂ ਹੋਇਆ। ਉਨ੍ਹਾਂ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਚੰਡੀਗੜ੍ਹ ਦਾ ਸਾਰਾ ਪ੍ਰਸ਼ਾਸਨ ਭਾਜਪਾ ਦੇ ਇਸ਼ਾਰਿਆਂ ‘ਤੇ ਕੰਮ ਕਰ ਰਿਹਾ ਹੈ।