India Punjab

ਬਿੱਟੂ ਨੇ ਸਦਨ ‘ਚ ਚੁੱਕਿਆ ਏਅਰਲਾਈਨਜ਼ ਦਾ ਮੁੱਦਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਲੋਕਸਭਾ ‘ਚ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਏਅਰਲਾਈਨਜ਼ ਦੀਆਂ ਸੇਵਾਵਾਂ ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਕੱਸਿਆ ਹੈ। ਉਨ੍ਹਾਂ ਨੇ ਸਦਨ ‘ਚ ਪਾਇਲਟਾਂ, ਚਾਲਕ ਦਲ ਤੇ ਤਕਨੀਕੀ ਸਟਾਫ਼ ਦੀ ਸਮੱਸਿਆਵਾਂ ਚੁੱਕੀਆਂ। ਬਿੱਟੂ ਨੇ ਕਿਹਾ ਕਿ ਕੇਂਦਰ ਵੱਲੋਂ ਸ਼ੁਰੂ ਕੀਤੀ ਗਈ ਉਡਾਣ ਸਕੀਮ ਦਾ ਲੋਕਾਂ ਨੂੰ ਲਾਭ ਨਹੀਂ ਮਿਲ ਰਿਹਾ। ਏਅਰਲਾਈਨਜ਼ ਕੰਪਨੀਆਂ ਪਾਇਲਟਾਂ ਤੋਂ ਡਬਲ ਸ਼ਿਫ਼ਟ ਕਰਵਾ ਰਹੀਆਂ ਹਨ, ਜਿਸ ਕਰਕੇ ਲੋਕਾਂ ਦੇ ਨਾਲ ਨਾਲ ਪਾਇਲਟਾਂ ਦੀ ਜਿੰਦਗੀ ਵੀ ਖ਼ਤਰੇ ‘ਚ ਹੈ। ਇੱਕ ਸਕਿੰਟ ਵਿੱਚ ਹੀ ਕੋਈ ਹਾਦਸਾ ਹੋ ਸਕਦਾ ਹੈ। ਬਿੱਟੂ ਨੇ DGCA ‘ਤੇ ਮਨਮਾਨੀ ਕਰਕੇ ਏਅਰਲਾਈਨਜ਼ ਸਟਾਫ਼ ਦੀਆਂ ਸਮੱਸਿਆਵਾਂ ਨੂੰ ਦਰਕਿਨਾਰ ਕਰਨ ਦਾ ਵੀ ਇਲਜ਼ਾਮ ਲਾਇਆ ਹੈ।