ਬਿਉਰੋ ਰਿਪੋਰਟ – ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ (RAVNEET SINGH BITTU) ਨੇ ਇੱਕ ਵਾਰ ਮੁੜ ਤੋਂ ਰਾਹੁਲ ਗਾਂਧੀ (RAHUL GANDHI) ’ਤੇ ਨਿਸ਼ਾਨਾ ਲਾਇਆ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਹਰਿਆਣਾ ਵਿੱਚ ਕਿਸਾਨਾਂ ਦੀ ਗੱਲ ਕਰਦੇ ਹਨ। ਪਰ ਉਨ੍ਹਾਂ ਦੇ ਆਪਣੇ ਜੀਜੇ ਨੇ ਹਰਿਆਣਾ ਵਿੱਚ ਲੁੱਟ ਮਚਾਈ ਅਤੇ ਹੁੱਡਾ ਦੇ ਨਾਲ ਮਿਲ ਕੇ ਜ਼ਮੀਨਾਂ ਐਕਵਾਇਰ ਕੀਤੀਆਂ ਹਨ। ਰਾਹੁਲ ਗਾਂਧੀ ਨੂੰ ਅਡਾਨੀ ਅਤੇ ਅੰਬਾਨੀ ’ਤੇ ਉਂਗਲਾਂ ਚੁੱਕਣ ਦੀ ਥਾਂ ਪਹਿਲਾਂ ਆਪਣੇ ਘਰ ਦੇ ਜਵਾਈ ਨੂੰ ਸਵਾਲ ਪੁੱਛਣੇ ਚਾਹੀਦੇ ਹਨ।
ਬਿੱਟੂ ਨੇ ਕਿਹਾ ਮੈਂ ਹੁਣ ਵੀ ਰਾਹੁਲ ਖ਼ਿਲਾਫ਼ ਦਿੱਤੇ ਅੱਤਵਾਦੀ ਵਾਲੇ ਬਿਆਨ ’ਤੇ ਕਾਇਮ ਹਾਂ, ਮੈਂ ਰਾਹੁਲ ਗਾਂਧੀ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਇੱਕ ਵੀ ਉਹ ਸਿੱਖ ਸਾਹਮਣੇ ਲਿਆਉਣ, ਜਿਨ੍ਹਾਂ ਨੂੰ ਗੁਰਦੁਆਰੇ ਜਾਂ ਫਿਰ ਪੱਗ ਬੰਨ੍ਹਣ ਤੋਂ ਰੋਕਿਆ ਗਿਆ ਹੋਵੇ। ਬਿੱਟੂ ਨੇ ’84 ਸਿੱਖ ਨਕਲਕੁਸ਼ੀ ਲਈ ਕਾਂਗਰਸ ਨੂੰ ਜ਼ਿੰਮੇਵਾਰ ਦੱਸਿਆ।
ਉੱਧਰ ਬਿੱਟੂ ਨੂੰ ਜਦੋਂ ਕੰਗਨਾ ਦੇ ਮਹਾਤਮਾ ਗਾਂਧੀ ਵਾਲੇ ਬਿਆਨ ’ਤੇ ਜਵਾਬ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਹੱਥ ਜੋੜ ਦਿੱਤੇ ਅਤੇ ਤੰਜ ਕੱਸਦੇ ਹੋਏ ਕਿਹਾ ਕਿ ਬਾਪੂ ਨੇ ਕਿਹਾ ਸੀ ਬੁਰਾ ਸੁਣਦੇ ਹੋ ਤਾਂ ਕੰਨ੍ਹ ਬੰਦ ਕਰ ਲਓ।