ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਤਿੱਖਾ ਹਮਲਾ ਕਰਦਿਆਂ ਉਨ੍ਹਾਂ ‘ਤੇ “ਆਪਰੇਸ਼ਨ ਸਿੰਦੂਰ” ਦਾ ਮਜ਼ਾਕ ਉਡਾਉਣ ਅਤੇ ਪਹਿਲਗਾਮ ਕਤਲੇਆਮ ਵਿੱਚ ਪਾਕਿਸਤਾਨ ਪ੍ਰੇਰਿਤ ਦਹਿਸ਼ਤਗਰਦਾਂ ਵੱਲੋਂ ਮਾਰੇ ਗਏ ਲੋਕਾਂ ਦੀਆਂ ਵਿਧਵਾਵਾਂ ਦਾ ਅਪਮਾਨ ਕਰਨ ਦੇ ਗੰਭੀਰ ਦੋਸ਼ ਲਗਾਏ ਹਨ।
ਬਿੱਟੂ ਨੇ ਇਸਨੂੰ ਇੱਕ ਸੰਵੇਦਨਸ਼ੀਲ ਰਾਸ਼ਟਰੀ ਸੁਰੱਖਿਆ ਮਾਮਲੇ ‘ਤੇ “ਸਸਤੀ ਰਾਜਨੀਤਿਕ ਟਿੱਪਣੀ” ਕਰਾਰ ਦਿੱਤਾ। ਉਨ੍ਹਾਂ ਨੇ ਕਿਹਾ, “ਮੈਨੂੰ ਉਮੀਦ ਨਹੀਂ ਸੀ ਕਿ ਭਗਵੰਤ ਮਾਨ ਇੰਨਾ ਥੱਲੇ ਡਿੱਗ ਜਾਣਗੇ ਕਿ ਪਹਿਲਗਾਮ ਦੀਆਂ ਵਿਧਵਾਵਾਂ ਦਾ ਮਜ਼ਾਕ ‘One Nation, One Husband’ ਵਰਗੇ ਘਟੀਆ ਸ਼ਬਦਾਂ ਨਾਲ ਉਡਾਉਣਗੇ।
ਉਨ੍ਹਾਂ ਨੇ ਮੁੱਖ ਮੰਤਰੀ ਮਾਨ ਤੋਂ “One Nation, One Husband” ਵਾਲੀ ਟਿੱਪਣੀ ਲਈ ਬੇਸ਼ਰਤੀ ਮਾਫੀ ਮੰਗਣ ਦੀ ਮੰਗ ਕੀਤੀ। ਉਨ੍ਹਾਂ ਨੇ ਕਿਹਾ, “ਤੁਸੀਂ ਪੁਰਾਣੇ ਕਾਮੇਡੀਅਨ ਹੋ ਸਕਦੇ ਹੋ, ਪਰ ਇਸਦਾ ਇਹ ਅਰਥ ਨਹੀਂ ਕਿ ਤੁਸੀਂ ਸ਼ਹੀਦਾਂ ਦੀਆਂ ਪਤਨੀਆਂ ਜਾਂ ਸਾਡੇ ਜਵਾਨਾਂ ਦੀ ਬਹਾਦਰੀ ਦਾ ਮਜ਼ਾਕ ਉਡਾ ਸਕੋ।”