‘ਦ ਖ਼ਾਲਸ ਬਿਊਰੋ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤ ਲ ਕਾਂ ਡ ਦੇ ਮੁੱਖ ਮੁਲ ਜ਼ਮ ਵਜੋਂ ਨਾਮਜ਼ਦ ਗੈਂ ਗਸਟਰ ਲਾ ਰੈਂਸ ਬਿਸ਼ਨੋਈ ਦਾ ਪੰਜਾਬ ਪੁਲਿ ਸ ਨੂੰ ਫਿਰ ਤੋਂ 5 ਦਿਨ ਦਾ ਰਿਮਾਂ ਡ ਮਿਲ ਗਿਆ ਹੈ ।ਇਸ ਤੋਂ ਪਹਿਲਾਂ ਪੁਲਿਸ ਨੂੰ ਉਸ ਦਾ 7 ਦਿਨ ਦਾ ਰਿ ਮਾਂਡ ਮਿਲਿਆ ਸੀ ,ਜੋ ਕੱਲ ਖਤਮ ਹੋ ਗਿਆ ਸੀ। ਕੱਲ ਦੇਰ ਰਾਤ ਲਾਰੈਂ ਸ ਬਿਸ਼ਨੋਈ ਨੂੰ ਮਾਨਸਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਪੁ ਲਿਸ ਨੇ ਉਸ ਦੇ 10 ਦਿਨ ਦੇ ਰਿਮਾਂ ਡ ਦੀ ਮੰਗ ਅਦਾਲਤ ਵਿੱਚ ਰੱਖੀ ਪਰ ਅਦਾਲਤ ਨੇ ਸਿਰਫ 5 ਦਿਨ ਦਾ ਹੀ ਰਿ ਮਾਂਡ ਵਧਾਇਆ ਹੈ। ਹੁਣ 27 ਜੂਨ ਤੱਕ ਲਾਰੈਂਸ ਪੁ ਲਿਸ ਰਿ ਮਾਂਡ ‘ਤੇ ਹੈ। ਪੰਜਾਬ ਪੁ ਲਿਸ ਨੇ ਅਦਾਲਤ ਵਿੱਚ 35 ਪੰਨਿਆਂ ਦੀ ਰਿਪੋਰਟ ਵੀ ਪੇਸ਼ ਕੀਤੀ ਹੈ ,ਜਿਸ ਵਿੱਚ ਹੁਣ ਤੱਕ ਹੋਈ ਪੁੱਛਗਿੱਛ ਦਾ ਬਿਓਰਾ ਤੇ ਇਸ ਕੇ ਸ ਵਿੱਚ ਮੂਸੇਵਾਲਾ ਕ ਤਲ ‘ਚ ਲਾਰੈਂਸ ਦੀ ਭੂਮਿਕਾ ਬਾਰੇ ਦੱਸਿਆ ਗਿਆ ਹੈ।
ਪੁ ਲਿਸ ਨੇ ਰਿ ਮਾਂਡ ਲੈਣ ਲਈ ਆਪਣਾ ਪੱਖ ਰੱਖਦੇ ਹੋਏ ਇਹ ਦਲੀਲ ਦਿੱਤੀ ਕਈ ਗੈਂ ਗਸਟਰਾਂ ਨੂੰ ਲਾ ਰੈਂਸ ਸਾਹਮਣੇ ਬਿਠਾ ਕੇ ਪੁੱਛਗਿੱਛ ਕਰਨੀ ਹਾਲੇ ਬਾਕੀ ਹੈ ਅਤੇ ਲਾਰੈਂਸ ਤੋਂ ਹਾਲੇ ਕਈ ਹੋਰ ਵੀ ਰਾਜ ਉਗਲਵਾਉਣੇ ਹਨ।ਜਿਸ ਤੋਂ ਬਾਅਦ ਅਦਾਲਤ ਨੇ ਲਾ ਰੈਂਸ ਦਾ 5 ਦਿਨ ਦਾ ਹੋਰ ਰਿਮਾਂ ਡ ਪੁਲਿ ਸ ਨੂੰ ਦੇ ਦਿੱਤਾ ਹੈ ।
ਅਦਾਲਤ ਵਿੱਚ ਪੇਸ਼ ਕਰਨ ਲਈ ਲਾਰੈਂ ਸ ਨੂੰ ਕੱਲ ਦੇਰ ਸ਼ਾਮ ਖਰੜ ਤੋਂ ਮਾਨਸਾ ਲਿਆਂਦਾ ਗਿਆ ਸੀ ਤੇ ਪਹਿਲਾਂ ਉਸ ਦਾ ਮੈਡੀਕਲ ਕਰਵਾਇਆ ਗਿਆ। ਪੁਲਿ ਸ ਨੇ ਲਾਰੇਂ ਸ ਨੂੰ ਰਾਤੋ-ਰਾਤ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਵਾਪਸ ਸੀਆਈਏ ਸਟਾਫ ਖਰੜ ਲੈ ਆਈ ਹੈ।ਇਸ ਦੌਰਾਨ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਤੇ ਲਾਰੈਂ ਸ ਨੂੰ ਲਿਜਾਣ ਤੇ ਵਾਪਸ ਲਿਆਉਣ ਦੇ ਲਈ ਪੰਜਾਬ ਪੁ ਲਿਸ ਦੇ ਵੱਡੇ ਕਾਫਲੇ ਵਿੱਚ ਦੋ ਬੂ ਲੇਟ -ਪਰੂਫ ਗੱਡੀਆਂ ਵੀ ਸ਼ਾਮਲ ਸਨ।ਇਸ ਤੋਂ ਇਲਾਵਾ ਮਾਨਸਾ ਪੁਲਿਸ ਵੱਲੋਂ ਵੀ ਸੁਰੱਖਿਆ ਦੇ ਭਾਰੀ ਪ੍ਰਬੰਧ ਕੀਤੇ ਗਏ ਸਨ।
ਪੰਜਾਬ ਪੁਲਿ ਸ ਨੇ ਦਿੱਲੀ ਦੀ ਅਦਾਲਤ ਤੋਂ ਲਾਰੈਂ ਸ ਬਿਸ਼ਨੋਈ ਨੂੰ ਟਰਾਂਸਿਟ ਰਿਮਾਂ ਡ ਤੇ ਲਿਆਂਦਾ ਸੀ ਕਿਉਂਕਿ ਸਿੱਧੂ ਦੇ ਕਤ ਲ ਮਗਰੋਂ ਇੱਕ ਸੋਸ਼ਲ ਮੀਡੀਆ ਪਲੇਟਫਾਰਮ ਤੇ ਬਿਸ਼ਨੋਈ ਦੇ ਗਰੁਪ ਨੇ ਇੱਕ ਕਬੂਲਨਾਮਾ ਪਾਇਆ ਸੀ।ਇਸ ਤੋਂ ਪਹਿਲਾਂ ਉਹ ਦਿੱਲੀ ਦੀ ਤਿਹਾੜ ਜੇ ਲ੍ਹ ਵਿੱਚ ਬੰ ਦ ਸੀ।ਲਾਰੈਂਸ ਤੇ ਪੰਜਾਬ,ਹਰਿਆਣਾ ਤੇ ਹੋਰ ਕਈ ਥਾਵਾਂ ਤੇ ਵੀ ਗੰ ਭੀਰ ਅਪ ਰਾਧਾਂ ਵਾਲੇ ਕੇ ਸ ਦਰਜ ਹਨ।ਇਹ ਖਬਰ ਵੀ ਸਾਹਮਣੇ ਆਈ ਸੀ ਕਿ ਸਿੱਧੂ ਦੇ ਕਤ ਲ ਦੀ ਯੋਜਨਾ ਵੀ ਲਾਰੈਂ ਸ ਨੇ ਬਣਾਈ ਸੀ ਤੇ ਉਹ ਲਗਾਤਾਰ ਕੈਨੇਡਾ ਬੈਠੇ ਗੋਲਡੀ ਬਰਾੜ ਨਾਲ ਸੰਪੰਰਕ ਵਿੱਚ ਸੀ।
ਇਸ ਤੋਂ ਬਾਅਦ ਮੂਸੇਵਾਲਾ ਕਤ ਲ ਕਾਂ ਡ ਨੂੰ ਲੈ ਕੇ ਵੱਡੀ ਖ਼ਬਰ ਹੈ ਕਿ ਸੁਖਜੀਤ ਸਿੰਘ ਜੀਵਨਸਿੰਘਵਾਲਾ ਨੂੰ ਪੁਲਿਸ ਪ੍ਰੋਡਕਸ਼ਨ ਵਾਰੰਟ ‘ਤੇ ਲੈ ਕੇ ਆਈ । ਫ਼ਰੀਦਕੋਟ ਜੇਲ੍ਹ ਤੋਂ ਪ੍ਰੋਡਕਸ਼ਨ ਵਾ ਰੰਟ ‘ਤੇ ਲਿਆਂਦਾ ਗਿਆ ਹੈ। ਪੁਲਿ ਸ ਨੇ ਸੁਖਜੀਤ ਸਿੰਘ ਜੀਵਨਸਿੰਘਵਾਲਾ ਨੂੰ ਮਾਨਸਾ ਕੋਰਟ ‘ਚ ਪੇਸ਼ ਕੀਤਾ ਹੈ। ਕੋਰਟ ਨੇ ਸੁਖਜੀਤ ਸਿੰਘ ਜੀਵਨਸਿੰਘਵਾਲਾ ਨੂੰ 26 ਜੂਨ ਤੱਕ ਪੁ ਲਿਸ ਰਿ ਮਾਂਡ ‘ਤੇ ਭੇਜ ਦਿੱਤਾ ਹੈ। ਲਾਰੈਂਸ ਬਿਸ਼ਨੋਈ ਤੋਂ ਪੁੱਛਗਿੱਛ ਦੌਰਾਨ ਸੁਖਜੀਤ ਸਿੰਘ ਜੀਵਨਸਿੰਘਵਾਲਾ ਦਾ ਨਾਮ ਸਾਹਮਣੇ ਆਇਆ ਹੈ।