Punjab

ਮਜੀਠੀਆ ਨੇ ਜੇਲ੍ਹ VIP ਟ੍ਰੀਟਮੈਂਟ ਦੀ ਖੋਲ੍ਹੀ ਪੋਲ!ਦੱਸਿਆ ਕਿਵੇਂ ਬਦਾਮ,ਬ੍ਰੈੱਡ,ਗੱਦੇ ਤੇ ਗ੍ਰੀਨ ਟੀ ਮਿਲਦੀ ਹੈ

ਬਿਕਰਮ ਸਿੰਘ ਮਜੀਠੀਆ ਨੂੰ ਡਰੱਗ ਮਾਮਲੇ ਵਿੱਚ ਹਾਈਕੋਰਟ ਤੋਂ ਜ਼ਮਾਨਤ ਮਿਲੀ ਸੀ

ਬਿਕਰਮ ਸਿੰਘ ਮਜੀਠੀਆ ਨੂੰ ਜਦੋਂ ਡਰੱਗ ਮਾਮਲੇ ਵਿੱਚ ਪਟਿਆਲਾ ਜੇਲ੍ਹ ਭੇਜਿਆ ਗਿਆ ਸੀ ਤਾਂ ਖ਼ਬਰਾਂ ਆਈਆਂ ਸੀ ਕਿ ਜੇਲ੍ਹ ਵਿੱਚ ਉਨ੍ਹਾਂ ਨੂੰ VIP ਟ੍ਰੀਟਮੈਂਟ ਮਿਲ ਰਹੀ ਸੀ, ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਸਾਰੇ ਕੈਦੀਆਂ ਦੇ ਲਈ ਇੱਕ ਜੇਲ੍ਹ ਮੈਨਿਊ ਕਰਨ ਦਾ ਫੈਸਲਾ ਲਿਆ ਸੀ। ਹੁਣ ਜਦੋਂ ਮਜੀਠੀਆ 5 ਮਹੀਨੇ ਬਾਅਦ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਮਿਲੀ ਬੇਲ ਤੋਂ ਬਾਅਦ ਬਾਹਰ ਆਏ ਹਨ ਤਾਂ ਉਨ੍ਹਾਂ ਨੇ VIP ਟ੍ਰੀਟਮੈਂਟ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ।

VIP ਟ੍ਰੀਟਮੈਂਟ ‘ਤੇ ਮਜੀਠੀਆ ਦਾ ਬਿਆਨ

ਬਿਕਰਮ ਸਿੰਘ ਮਜੀਠੀਆ ਨੂੰ ਜਦੋਂ ਜੇਲ੍ਹ ਵਿੱਚ ਮਿਲੀ VIP ਟ੍ਰੀਟਮੈਂਟ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ  ਕਿ 1930 ਵਿੱਚ ਬਣੀ ਪਟਿਆਲਾ ਜੇਲ੍ਹ ਵਿੱਚ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦਾ VIP ਟ੍ਰੀਟਮੈਂਟ ਨਹੀਂ ਮਿਲਿਆ ਹੈ। ਕੋਵਿਡ ਦੌਰਾਨ ਹਵਾਲਾਤੀਆਂ ਦੇ ਲਈ ਕੁਝ ਬੈਰਕ ਬਣੇ ਸਨ। ਪਹਿਲਾਂ ਉਨ੍ਹਾਂ ਨੂੰ ਉੱਥੇ ਹੀ ਰੱਖਿਆ ਗਿਆ ਸੀ, ਬਾਅਦ ਵਿੱਚੋਂ ਉਹ ਹੋਰ ਕੈਦੀਆਂ ਵਾਂਗ ਹੀ ਜ਼ਮੀਨ ‘ਤੇ ਹੀ ਸੌਂਦੇ ਸਨ। ਉਨ੍ਹਾਂ ਕਿਹਾ ਕਿ ਜੇਲ੍ਹ ਦੀਆਂ ਚਾਰ ਦੀਵਾਰਾਂ ਨੂੰ VIP ਨਹੀਂ ਕਿਹਾ ਜਾ ਸਕਦਾ ਹੈ। ਮਜੀਠੀਆ ਨੇ ਬਿਨਾਂ ਸਿੱਧੂ ਦਾ ਨਾਂ ਲਏ ਤੰਜ ਕੱਸਿਆ ਕਿ ਕੁਝ ਕੈਦੀਆਂ ਨੂੰ ਜੇਲ੍ਹ ਵਿੱਚ ਬ੍ਰੈੱਡ ਮਿਲ ਰਹੇ ਨੇ, ਗੱਦੇ ਦਿੱਤੇ ਜਾ ਰਹੇ ਨੇ, ਗ੍ਰੀਨ ਟੀ ਅਤੇ ਬਦਾਮ ਕਾਜੂ ਵੀ ਖਵਾਏ ਜਾ ਰਹੇ ਹਨ। ਦਰਅਸਲ, ਸਿੱਧੂ ਨੂੰ ਡਾਕਟਰਾਂ ਦੀ ਸਲਾਹ ‘ਤੇ ਸਪੈਸ਼ਲ ਡਾਈਟ ਦਿੱਤੀ ਜਾਂਦੀ ਹੈ। ਮਜੀਠੀਆ ਇਸ਼ਾਰਿਆਂ-ਇਸ਼ਾਰਿਆਂ ਵਿੱਚ ਉਸੇ ਦਾ ਜ਼ਿਕਰ ਕਰ ਰਹੇ ਹੋ ਸਕਦੇ ਨੇ, ਮਜੀਠੀਆ ਨੇ ਇੱਕ ਵਾਰ ਮੁੜ ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਵੀਡੀਓ ਦਾ ਖੁਲਾਸਾ ਕੀਤਾ। ਉਨ੍ਹਾਂ ਕਿਹਾ ਕਿ ਉਹ ਇੰਤਜ਼ਾਰ ਕਰ ਰਹੇ ਨੇ ਕਦੋਂ ਚੰਨੀ ਅਮਰੀਕਾ ਤੋਂ ਵਾਪਸ ਆਉਣਗੇ। ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਕਾਂਗਰਸ ਸਰਕਾਰ ਨੇ ਉਨ੍ਹਾਂ ਖਿਲਾਫ਼ ਝੂਠਾ NDPS ਅਧੀਨ ਕੇਸ ਦਰਜ ਕੀਤਾ ਸੀ, ਜਿਸ ਦਾ ਜਵਾਬ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਉਨ੍ਹਾਂ ਨੂੰ ਜ਼ਮਾਨਤ ਦੇਣ ਵਾਲੀ ਜੱਜਮੈਂਟ ਵਿੱਚ ਮਿਲ ਦਾ ਹੈ।