ਬਿਉਰੋ ਰਿਪੋਰਟ : ਪੰਜਾਬ ਦੇ ਸਿਆਸਤ ਖਾਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਮਾਨ ‘ਤੇ ਵੱਡਾ ਹਮਲਾ ਕਰਨ ਵਾਲੀ 1 ਵੀਡੀਉ ਜਨਤਕ ਹੋਈ ਹੈ । ਇਹ ਸੀਐਮ ਮਾਨ ਨੂੰ ਇਸ ਕਰਕੇ ਵੱਡਾ ਨੁਕਸਾਨ ਕਰ ਸਕਦੀ ਹੈ ਕਿਉਂਕਿ ਇਹ ਵੀਡੀਉ ਉਨਾਂ ਦੀ ਸਕੀ ਧੀ ਨੇ ਜਾਰੀ ਕੀਤੀ ਹੈ। ਇਸ ਵੀਡੀਓ ਨੂੰ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਪ੍ਰੈਸ ਕਾਂਫਰੰਸ ਵਿੱਚ ਵਿਖਾ ਕੇ ਸੀਐੱਮ ਮਾਨ ਨੂੰ ਘੇਰਿਆ ਹੈ । ਇਸ ਤੋਂ ਇਲਾਵਾ ਮਜੀਠੀਆ ਨੇ ਮਾਨ ਦੀ ਪਤਨੀ ਦਾ ਇੱਕ ਫੇਸਬੁਕ ਪੋਸਟ ਵੀ ਜਾਰੀ ਕੀਤਾ ਹੈ ।
ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਵਿਚਾਲੇ ਚੱਲ ਰਹੀ ਸ਼ਬਦੀ ਜੰਗ ਵਿਚਾਲੇ ਹੁਣ ਦੋਵਾਂ ਆਗੂਆਂ ਨੇ ਇੱਕ ਦੂਜੇ ਦੇ ਪਰਿਵਾਰਾਂ ਨੂੰ ਵੀ ਸ਼ਾਮਲ ਕਰ ਲਿਆ ਗਿਆ ਹੈ। ਸੀਐੱਮ ਮਾਨ ਨੇ ਮਜੀਠੀਆ ਦੇ ਦਾਦੇ ਦੇ ਅਰਬੀ ਘੋੜੇ ‘ਤੇ ਸਵਾਲ ਕੀਤਾ ਤਾਂ ਹੁਣ ਮਜੀਠੀਆ ਨੇ ਸੀਐੱਮ ਮਾਨ ਦੀ ਪਹਿਲੀ ਪਤਨੀ ਦੀ ਪੋਸਟ ਅਤੇ ਧੀ ਦਾ ਪਿਤਾ ਖਿਲਾਫ ਦਿੱਤਾ ਗਿਆ ਬਿਆਨ ਜਿਹੜਾ 5 ਦਿਨ ਤੋਂ ਕਿਤੇ ਲੁਕਿਆ ਛਿਪਿਆ ਪਿਆ ਸੀ ਉਹ ਜਾਰੀ ਕਰ ਦਿੱਤਾ ਹੈ। ਸਭ ਤੋਂ ਪਹਿਲਾਂ ਮਜੀਠੀਆ ਨੇ ਭਗਵੰਤ ਮਾਨ ਦੀ ਪਹਿਲੀ ਪਤਨੀ ਇੰਦਰਪ੍ਰੀਤ ਕੌਰ ਦਾ ਪੋਸਟ ਪੜ ਕੇ ਸੁਣਾਇਆ । ਜਿਸ ਵਿੱਚ ਬਹੁਤ ਸਾਲਾਂ ਤੋਂ ਚੁੱਪ ਰਹਿਣ ਤੋਂ ਬਾਅਦ ਮਜ਼ਬੂਰੀ ਵਿੱਚ ਇਹ ਜਨਤਕ ਕਰਨ ਬਾਰੇ ਲਿਖਿਆ ਗਿਆ, ਕਹਿੰਦੇ ਕਈ ਵਾਰ ਚੁੱਪ ਰਹਿਣਾ ਗੁਨਾਹ ਹੋ ਜਾਂਦਾ ਹੈ ਕਿਉਂਕਿ ਗੁਨਾਹਗਾਰ ਬਚ ਜਾਂਦਾ ਹੈ ਇਸ ਪੋਸਟ ਜ਼ਰੀਏ ਭਗਵੰਤ ਮਾਨ ਦੀ ਪਹਿਲੀ ਪਤਨੀ ਨੇ ਸੀਐਮ ਮਾਨ ਤੇ ਪੰਜਾਬ ਦੇ ਲੋਕਾਂ ਨੂੰ ਧੋਖਾ ਦੇਣ ਦੇ ਇਲਜ਼ਾਮ ਲਾਏ ਹਨ, ਕਹਿੰਦੇ ਜੇ ਸਾਨੂੰ ਪੰਜਾਬ ਦਾ ਕੁਝ ਭਲਾ ਹੁੰਦਾ ਦਿਖਦਾ ਤਾਂ ਅਸੀਂ ਸਾਰੀ ਜ਼ਿੰਦਗੀ ਚੁੱਪ ਰਹਿਣ ਨੂੰ ਤਿਆਰ ਸੀ। ਉਨਾਂ ਪੰਜਾਬ ਦੇ ਲੋਕਾਂ ਨੂੰ ਕਿਹਾ ਕਿ ਰੋਜ-ਰੋਜ ਹੋਣ ਵਾਲੇ ਡਰਾਮੇ ਤੋਂ ਬਚੋ ਕਿਉਂਕਿ ਉਹ ਵੀ ਇਸੇ ਦਾ ਸ਼ਿਕਾਰ ਹੋਏ ਹਾਂ। ਪਰੀਤ ਗਰੇਵਾਲ ਦੇ ਨਾਂ ਨਾਲ ਪੋਸਟ ਲਿਖਕੇ ਨਾਲ ਉਨਾਂ ਦੀ ਧੀ ਸੀਰਤ ਕੌਰ ਮਾਨ ਦਾ ਵੀਡੀਉ ਸਾਂਝਾ ਕੀਤਾ ਗਿਆ ਹੈ
ਮਜੀਠੀਆ ਨੇ ਧੀ ਦਾ ਵੀਡੀਓ ਜਾਰੀ ਕੀਤਾ
ਵੀਡੀਓ ਵਿੱਚ ਸੀਐਮ ਮਾਨ ਦੀ ਧੀ ਨੇ ਸਪੱਸ਼ਟ ਕੀਤਾ ਕਿ ਉਨਾਂ ਵੱਲੋਂ ਇਸ ਤਰਾਂ ਸਾਹਮਣੇ ਆਉਣ ਪਿੱਛੇ ਕੋਈ ਸਿਆਸੀ ਕਾਰਨ ਨਹੀਂ ਹੈ,ਤੇ ਨਾਲ ਹੀ ਸੀਰਤ ਕੌਰ ਨੇ ਕਿਹਾ ਉਹ ਇਸ ਵੀਡੀਉ ਚ ਆਪਣੇ ਪਿਤਾ ਨੂੰ ਪਾਪਾ ਕਹਿਣ ਦੀ ਬਜਾਏ ਮਿਸਟਰ ਸੀਐਮ ਮਾਨ ਕਹਿਕੇ ਸੰਬੋਧਨ ਕਰੇਗੀ ਤੇ ਅਜਿਹਾ ਹੀ ਕੀਤਾ, ਧੀ ਨੇ ਆਪਣੇ ਮਾਂ-ਪਿਉ ਦੇ ਤਲਾਕ ਬਾਰੇ ਸੀਐਮ ਮਾਨ ਵੱਲੋਂ ਦੱਸੇ ਜਾਂਦੇ ਕਾਰਨ ਨੂੰ ਗਲਤ ਠਹਿਰਾਇਆ ਤੇ ਸਮਾਂ ਆਉਣ ਤੇ ਮਾਂ ਵੱਲੋਂ ਸੱਚ ਦਾ ਖੁਲਾਸਾ ਕਰਨ ਬਾਰੇ ਕਿਹਾ ਤੇ ਨਾਲ ਹੀ ਕੁਝ ਨਿੱਜੀ ਗੱਲਾਂ ਜੋ ਉਨਾਂ ਨੇ ਛੋਟੇ ਹੁੰਦੇ ਦੇਖੀਆਂ ਸੀ ਉਹ ਵੀ ਦੱਸੀਆਂ, ਧੀ ਨੇ ਪੰਜਾਬੀਆਂ ਨੂੰ ਜਾਗਰੂਕ ਕਰਦੇ ਹੋਏ ਦਾਅਵਾ ਕੀਤਾ ਕਿ ਤੁਹਾਡੇ ਨਾਲ ਵੀ ਸੀਐਮ ਸਾਹਬ ਉਹੀ ਕਰ ਰਹੇ ਨੇ ਜੋ ਉਨਾਂ ਨਾਲ ਕਰਦੇ ਸੀ, ਸੀਐਮ ਮਾਨ ਦੀ ਦੂਜੀ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਦੇ ਗਰਭਪਤੀ ਹੋਣ ਦੀ ਖਬਰ ਬਾਰੇ ਉਸ ਨੇ ਆਪਣੇ ਪਿਤਾ ਨੂੰ ਵਧਾਈ ਦੇਣ ਦੇ ਨਾਲ ਨਾਲ ਸੁਨੇਹਾ ਵੀ ਭੇਜਿਆ ਕਿ ਜੋ ਹੁਣ ਤੀਜਾ ਬੱਚਾ ਤੁਹਾਡਾ ਆਊਗਾ ਉਸਦਾ ਖਿਆਲ ਰੱਖਿਉ । ਸੀਰਤ ਕੌਰ ਨੇ ਇਲਜ਼ਾਮ ਲਾਇਆ ਕਿ ਪਿਛਲੇ 2 ਸਾਲਾਂ ‘ਚ 2 ਵਾਰੀ ਸੀਐਮ ਦਾ ਪੁੱਤਰ ਦਿਲਸ਼ਾਨ ਆਪਮੇ ਪਿਤਾ ਨੂੰ ਮਿਲਣ ਗਿਆ,ਸਮਾਂ ਬਤੀਤ ਕਰਨਾ ਚਾਹੁੰਦਾ ਸੀ ਪਰ ਉਸ ਨੂੰ ਸੀਐਮ ਹਾਊਸ ‘ਚ ਦਾਖਲ ਹੀ ਨਹੀਂ ਹੋਣ ਦਿੱਤਾ ਗਿਆ । ਅਖੀਰ ‘ਤੇ ਧੀ ਨੇ ਕਿਹਾ ਤੁਸੀਂ ਪੰਜਾਬ ਦੇ ਲੋਕਾਂ ਲਈ ਆਪਣੀ ਜ਼ਿੰਮੇਵਾਰੀ ਨਿਭਾਉ ਤਾਂ ਸ਼ਾਇਦ ਤੁਹਾਨੂੰ ਰੱਬ ਮੁਆਫ ਕਰ ਦੇਵੇ।
ਜ਼ਾਹਿਰ ਤੌਰ ਤੇ ਇਹ ਖੁਲਾਸਾ ਸੀਐਮ ਮਾਨ ਲਈ ਆਪਮੇ ਆਪ ਚ ਬਹੁਤ ਵੱਡਾ ਝਟਕਾ ਹੋਵੇਗਾ ਅਤੇ ਇਸ ਪੋਸਟ ਨੂੰ ਬਿਕਰਮ ਸਿੰਘ ਮਜੀਠੀਆ ਵੱਲੋਂ ਸਾਂਝੇ ਕੀਤੇ ਜਾਣ ਤੋਂ ਬਾਅਦ ਦੋਵਾਂ ਲੀਡਰਾਂ ਵਿਚਾਲੇ ਸਿਆਸੀ ਖਿਲਾਰਾ ਹੋਰ ਵੀ ਵਧ ਸਕਦਾ ਹੈ, ਪੀਸੀ ‘ਚ ਮਜੀਠੀਆ ਨੇ ਦਾਦੇ ਦੇ ਅਰਬੀ ਘੋੜਿਆ ਦਾ ਵੀ ਜਵਾਬ ਦਿੱਤਾ। ਉਨ੍ਹਾਂ ਦਾਦਾ ਮੇਰੇ 1948 ਵਿੱਚ ਨੇਪਾਲ ਦੇ ਅੰਬੈਸਡਰ ਬਣੇ ਪਰ ਸੀਐੱਮ ਕਹਿੰਦਾ ਹੈ 1962 ਵਿੱਚ ਬਣੇ ਹਨ,ਤੁਸੀਂ ਪਾਰਲੀਮੈਂਟ ਦਾ ਰਿਕਾਰਡ ਵੇਖੋ ਸਾਰਾ ਝੂਠ ਬੇਨਕਾਬ ਹੋ ਜਾਵੇਗਾ ।ਮਜੀਠੀਆ ਨੇ ਇਲਜ਼ਾਮ ਲਗਾਇਆ ਕਿ ਭਗਵੰਤ ਮਾਨ ਇਸ ਕਦਰ ਮੇਰੇ ਤੋਂ ਬੁਖਲਾ ਗਏ ਹਨ ਕਿ ਮੈਨੂੰ ਜੇਲ ਵੀ ਭੇਜ ਸਕਦੇ ਹਨ ਜਿਵੇਂ ਉਨ੍ਹਾਂ ਮੇਰੀ ਪਤਨੀ ਦੇ ਖਿਲਾਫ ਝੂਠਾ ਸ਼ਰਮਨਾਕ ਕੇਸ ਦਰਜ ਕੀਤਾ ਹੈ ।