Punjab

‘ਮੈਂ CM ਮਾਨ ਨਾਲ 2-2 ਹੱਥ ਕਰਨਾ ਚਾਹੁੰਦਾ ਹਾਂ’ !

ਬਿਉਰੋ ਰਿਪੋਰਟ : ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਡਰੱਗ ਮਾਮਲੇ ਵਿੱਚ SIT ਦੇ ਸਾਹਮਣੇ ਪੇਸ਼ ਹੋਣ ਲਈ ਪਹੁੰਚੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਹਮਾਇਤਿਆਂ ਨਾਲ ਪਹੁੰਚਣ ਤੋਂ ਪਹਿਲਾਂ ਰਸਤੇ ਵਿੱਚ ਸ਼ਕਤੀ ਪ੍ਰਦਰਸ਼ਨ ਕੀਤਾ ਅਤੇ ਸ਼ਹੀਦੀ ਮਹੀਨਾ ਖਤਮ ਹੋਣ ਤੋਂ ਬਾਅਦ ਸੀਐੱਮ ਮਾਨ ਨੂੰ 2-2 ਹੱਥ ਕਰਨ ਦੀ ਚੁਣੌਤੀ ਵੀ ਦਿੱਤੀ ਹੈ ।

ਮਜੀਠੀਆ ਨੇ ਕਿਹਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਕੇਜਰੀਵਾਲ ED ਤੋਂ ਭੱਜ ਦੇ ਹਨ ਉਹ ਨਹੀਂ । ਉਹ ਭਗਵੰਤ ਮਾਨ ਦੀ SIT ਤੋਂ ਭੱਜਣਗੇ ਨਹੀਂ ਕਿਉਂਕਿ ਉਹ ਕਾਨੂੰਨ ਅਤੇ ਪ੍ਰਸ਼ਾਸਨ ਦਾ ਸਨਮਾਨ ਕਰਦੇ ਹਨ। ਪਰ ਜਿਸ ਤਰ੍ਹਾਂ ਆਪ ਨੇ ਇਸ ਦੀ ਦੁਰਵਤੋਂ ਕੀਤੀ ਹੈ ਉਹ ਠੀਕ ਨਹੀਂ ਹੈ। ਮਜੀਠੀਆ ਨੇ ਕਿਹਾ 31 ਦਸੰਬਰ ਨੂੰ SIT ਚੀਫ ਰਿਟਾਇਡ ਹੋ ਰਹੇ ਹਨ ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਅਧੀਨ SIT ਦਾ ਗਠਨ ਕਰਨ ਉਹ 2-2 ਹੱਥ ਕਰਨਾ ਚਾਹੁੰਦੇ ਹਨ । ਮਜੀਠੀਆ ਨੇ ਕਿਹਾ ਉਹ ਭੱਜਣ ਵਾਲੇ ਨਹੀਂ ਹਨ । ਸ਼ਹੀਦੀ ਮਹੀਨਾ ਖਤਮ ਹੋ ਜਾਏਗਾ ਤਾਂ ਉਹ ਉਨ੍ਹਾਂ ਦੀ ਹਰ ਗੱਲ ਦਾ ਜਵਾਬ ਦੇਣਗੇ । ਮਜੀਠੀਆ ਨੇ ਚੁਣੌਤੀ ਦਿੰਦੇ ਹੋਏ ਕਿਹਾ ਕਿ ਜੇਕਰ SIT ਦੇ ਕੋਲ ਸਬੂਤ ਹਨ ਤਾਂ ਉਹ ਅਦਾਲਤ ਵਿੱਚ ਪੇਸ਼ ਕਰੇ । 2 ਸਾਲ ਬਾਅਦ ਅਜਿਹਾ ਕੀ ਹੋ ਗਿਆ ਕਿ ਉਨ੍ਹਾਂ ਨੂੰ ਮੁੜ ਤੋਂ ਸੰਮਨ ਕੀਤਾ ਗਿਆ ਹੈ । ਦਰਅਸਲ ਮੈਂ ਭਗਵੰਤ ਮਾਨ ਦੇ ਖਿਲਾਫ ਬੋਲਿਆ ਸੀ । ਸਿਰਫ ਇਸੇ ਲਈ ਉਨ੍ਹਾਂ ਨੂੰ ਸੰਮਨ ਭੇਜਿਆ ਜਾ ਰਿਹਾ ਹੈ। ਗ੍ਰਿਫਤਾਰੀ ‘ਤੇ ਮਜੀਠੀਆ ਨੇ ਕਿਹਾ ਕਿ ਪਿੰਜਰੇ ਸ਼ੇਰਾਂ ਦੇ ਲਈ ਹੁੰਦੇ ਹਨ ਉਹ ਡਰ ਦੇ ਨਹੀਂ ਹਨ।

ਹਫਤੇ ਪਹਿਲਾਂ ਹੀ ਬਿਕਰਮ ਸਿੰਘ ਮਜੀਠੀਆ ਨੇ ਵੀਡੀਓ ਜਾਰੀ ਕਰਦੇ ਹੋਏ ਕਿਹਾ ਸੀ ਜਿਸ ਦਾ ਇੰਤਜ਼ਾਰ ਸੀ ਉਹ ਹੀ ਹੋ ਰਿਹਾ ਹੈ । ਉਨ੍ਹਾਂ ਦੇ ਅੰਦਾਜ਼ੇ ਮੁਤਾਬਿਕ ਸੀਐੱਮ ਮਾਨ ਨੇ ਉਨ੍ਹਾਂ ਨੂੰ ਬੁਲਾਇਆ ਹੈ । ਪਰ ਉਨ੍ਹਾਂ ਨੇ ਨਹੀਂ ਬਲਕਿ ਉਨ੍ਹਾਂ ਦੀ ਪੁਲਿਸ ਦੇ ਵੱਲੋ ਨੋਟਿਸ ਭੇਜਿਆ ਗਿਆ ਸੀ । ਪੇਸ਼ ਹੋਣ ਦੇ ਲਈ ਕਿਹਾ ਗਿਆ ਸੀ । ਜੇਕਰ ਸੀਐੱਮ ਮਾਨ ਉਨ੍ਹਾਂ ਨੂੰ ਨੋਟਿਸ ਭੇਜ ਦੇ ਤਾਂ ਜ਼ਿਆਦਾ ਖੁਸ਼ੀ ਹੋਣੀ ਸੀ । ਸੀਐੱਮ ਦੇ ਨਾਲ ਦੋ-ਦੋ ਹੱਥ ਕਰਨ ਦਾ ਮੌਕਾ ਮਿਲ ਜਾਂਦਾ । ਜੋ ਪੰਜਾਬੀਆਂ ਦੇ ਨਾਲ ਧੋਖਾ ਕੀਤਾ ਜਾ ਰਿਹਾ ਹੈ ਉਸ ਦਾ ਜਵਾਬ ਮਿਲ ਜਾਂਦਾ । ਮਜੀਠੀਆ ਨੇ ਕਿਹਾ ਸੀ ਮੈਨੂੰ ਕਮਜ਼ੋਰ ਲੀਡਰ ਸਮਝਣ ਦੀ ਭੁੱਲ ਨਾ ਕਰਨਾ,ਜਿਹੜੇ ਤੁਹਾਡੇ ਨਾਲ ਰਾਤ ਨੂੰ ਆਕੇ ਸੈਟਿੰਗ ਕਰ ਜਾਂਦੇ ਹਨ। ਲੱਗਾ ਲਿਉ ਜਿੰਨੇ ਹੱਥਕੰਡੇ, ਏਜੰਸੀਆਂ ਦੇ ਦਮ ‘ਤੇ ਮੈਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਪਰ ਮੈਂ ਦੱਬਣ ਵਾਲਾ ਨਹੀਂ ਹਾਂ। ਮਜੀਠੀਆ ਨੂੰ ਭੇਜੇ ਗਏ ਸੰਮਨ ਤੋਂ 2 ਦਿਨ ਪਹਿਲਾਂ ਹੀ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਧੀ ਦੀ ਵੀਡੀਓ ਸ਼ੇਅਰ ਕੀਤੀ ਸੀ ਜਿਸ ਵਿੱਚ ਧੀ ਆਪਣੇ ਪਿਤਾ ਤੇ ਗੰਭੀਰ ਇਲਜ਼ਾਮ ਲੱਗਾ ਰਹੀ ਸੀ । ਬੀਤੇ ਦਿਨ ਬਠਿੰਡਾ ਰੈਲੀ ਦੌਰਾਨ ਸੀਐੱਮ ਮਾਨ ਨੇ ਵੀ ਬਿਨਾਂ ਮਜੀਠੀਆ ਦਾ ਨਾਂ ਲਏ ਜਵਾਬ ਦਿੱਤਾ ਸੀ ।

ਬਠਿੰਡਾ ਰੈਲੀ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਮੇਰੇ ਖਿਲਾਫ ਨਿੱਜੀ ਹਮਲੇ ਕੀਤੇ ਜਾ ਰਹੇ ਹਨ,ਘਰਾਂ ਦੀ ਧੀ-ਭੈਣਾ ਨੂੰ ਵਰਤਿਆ ਜਾ ਰਿਹਾ ਹੈ । ਸੀਐੱਮ ਮਾਨ ਨੇ ਚੁਣੌਤੀ ਦਿੰਦੇ ਹੋਏ ਕਿਹਾ ਸੀ ਕਿ ਵਿਧਾਨਸਭਾ ਚੋਣਾਂ ਵਿੱਚ ਬਾਦਲ ਪਰਿਵਾਰ ਨੂੰ ਲੋਕਾਂ ਨੇ ਹਰਾਇਆ ਹੁਣ ਇਸ ਵਾਰ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਨੂੰ ਹਾਰ ਵੇਖਣੀ ਪਏਗੀ ।