ਬਿਊਰੋ ਰਿਪੋਰਟ : ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀ ਨੇ ਭਗਵੰਤ ਮਾਨ ਸਰਕਾਰ ‘ਤੇ ਨੌਕਰੀਆਂ ਵਿੱਚ ਧਾਂਦਲੀ ਕਰਨ ਦਾ ਵੱਡਾ ਇਲਜ਼ਾਮ ਲਗਾਇਆ ਹੈ । ਉਨ੍ਹਾਂ ਨੇ ਦਸਤਾਵੇਜ਼ ਪੇਸ਼ ਕਰਦੇ ਹੋਏ ਕਿਹਾ ਕਿ ਸਰਕਾਰੀ ਨਿਯਮਾਂ ਦੀ ਅਣਦੇਖੀ ਕਰਦੇ ਹੋਏ ਯੂਪੀ ਦੇ ਲੋਕਾਂ ਨੰ ਡੇਢ-ਡੇਢ ਲੱਖ ਦੀਆਂ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ । ਇਸ ਤੋਂ ਇਲਾਵਾ ਮਜੀਠੀਆ ਨੇ ਇਹ ਵੀ ਇਲਜ਼ਾਮ ਲਗਾਇਆ ਹੈ ਕਿ ਆਪ ਦੇ ਵਿਧਾਇਕਾਂ ਦੇ ਪੁੱਤਰ ਨੂੰ ਜਾਲੀ ਸਰਟੀਫਿਕੇਟ ਪੇਸ਼ ਕਰਕੇ ਨੌਕਰੀ ਦਿੱਤੀ ਗਈ ਹੈ । ਮਜੀਠੀਆ ਨੇ ਇੱਕ ਮਾਮਲੇ ਵਿੱਚ ਡੀਜੀਪੀ ਗੌਰਵ ਯਾਦਵ ਤੋਂ ਵੀ ਸਪਸ਼ਟੀਕਰਨ ਮੰਗਿਆ ਹੈ ।
ਮਜੀਠੀਆ ਨੇ ਇਨ੍ਹਾਂ ਨਿਯੁਕਤੀਆਂ ‘ਤੇ ਚੁੱਕੇ ਸਵਾਲ
ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਸਰਕਾਰ ਦੇ ਸਰਕਾਰੀ ਨੌਕਰੀ ਦੇ ਨਿਯਮ 17 A ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕੈਬਨਿਟ ਅਤੇ ਵਿਧਾਨਸਭਾ ਵਿੱਚ ਮਾਨ ਸਰਕਾਰ ਇਸ ਨਿਯਮ ਦੇ ਮੁਤਾਬਿਕ ਪੰਜਾਬੀਆਂ ਨੂੰ ਨੌਕਰੀ ਦੇਣ ਦਾ ਦਾਅਵਾ ਕਰਦੀ ਹੈ । ਪਰ ਹਰੀਕਤ ਉਸ ਦੇ ਉਲਟ ਹੈ । ਉਨ੍ਹਾਂ ਨੇ ਨਿਯਮਾਂ ਨੂੰ ਛਿੱਕੇ ਟੰਗ ਕੇ 420 ਦਾ ਖੇਡ ਖੇਡਿਆ ਹੈ। ਮਜੀਠੀਆ ਨੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਦਾ ਵਾਧੂ ਚਾਰਜ ਸੰਭਾਲਣ ਵਾਲੇ ਆਦਿਲ ਅਜਮੀ ਦਾ ਉਦਾਹਰਣ ਦਿੰਦੇ ਹੋਏ ਦੱਸਿਆ ਕਿ ਉਹ ਕਮਯੂਨੀਕੇਸ਼ਨ ਸਲਾਹਕਾਰ ਸੀ । ਪਰ 4 ਫਰਵਰੀ 2023 ਨੂੰ ਉਸ ਨੂੰ ਪੰਜਾਬ ਦੇ ਮੀਡੀਆ ਐਡਵਾਇਜ਼ਰ ਦਾ ਵਾਧੂ ਚਾਰਜ ਸੌਂਪ ਦਿੱਤਾ ਗਿਆ ਅਤੇ ਪੰਜਾਬ ਦੇ ਸਾਰੇ ਮੀਡੀਆ ਨੂੰ ਉਸ ਨਾਲ ਕੌ-ਆਡੀਨੇਟ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ । ਜਦਕਿ ਆਦਿਲ ਅਜਮੀ ਯੂਪੀ ਦਾ ਰਹਿਣ ਵਾਲਾ ਹੈ । ਉਸ ਨੂੰ ਪੰਜਾਬੀ ਨਹੀਂ ਆਂਦੀ ਹੈ ਅਤੇ ਸੂਬੇ ਦਾ ਰਹਿਣ ਵਾਲਾ ਵੀ ਨਹੀਂ ਹੈ ਇਸ ਦੇ ਬਾਵਜੂਦ ਡੇਢ ਲੱਖ ਤਨਖਾਹ ਦਿੱਤੀ ਜਾ ਰਹੀ ਹੈ, ਸਰਕਾਰ ਬੰਗਲਾ ਅਤੇ ਇਨੋਵਾ ਗੱਡੀ,ਡਰਾਈਵਰ ਅਤੇ ਪੈਟਰੋਲ ਦਿੱਤਾ ਜਾ ਰਿਹਾ ਹੈ। ਮਜੀਠੀਆ ਨੇ ਕਿਹਾ ਆਦਿਲ ਕੇਜਰੀਵਾਲ ਦਾ ਖਾਸ ਹੈ ਅਤੇ ਇਸੇ ਲਈ ਰਿਪੋਰਟ ਕੰਟਰੋਲ ਨਾਲ ਚੱਲਣ ਵਾਲੀ ਮਾਨ ਸਰਕਾਰ ਹੁਕਮਾਂ ਦਾ ਪਾਲਨ ਕਰ ਰਹੀ ਹੈ ।
ਯੋਗਾ ਟੀਚਰ ਦੀ ਨਿਯੁਕਤੀ ‘ਤੇ ਸਵਾਲ
ਇਸ ਤੋਂ ਇਲਾਵਾ ਬਿਕਰਮ ਸਿੰਘ ਮਜੀਠੀਆ ਨੇ ਯੋਗ ਸਿਖਾਉਣ ਵਾਲੇ ਕਮਲ ਮਿਸ਼ਰਾ ਦੀ ਨਿਯੁਕਤੀ ‘ਤੇ ਵੀ ਸਵਾਲ ਖੜੇ ਕੀਤੇ, ਉਨ੍ਹਾਂ ਕਿਹਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕਮਲ ਮਿਸ਼ਰਾ ਯੋਗ ਸਿਖਾਉਂਦੇ ਸਨ। ਦਿੱਲੀ ਦੇ LG ਵੱਲੋਂ ਰੋਕ ਲਗਾਉਣ ਤੋਂ ਬਾਅਦ ਹੁਣ ਕਮਲ ਮਿਸ਼ਰਾ ਨੂੰ ਪੰਜਾਬ ਯੋਗ ਸਿਖਾਉਣ ਲਈ ਲਿਆਇਆ ਗਿਆ ਹੈ ਉਨ੍ਹਾਂ ਦੀ ਤਨਖਾਹ ਵੀ 1 ਲੱਖ ਹੈ। ਨਾ ਉਹ ਪੰਜਾਬ ਤੋਂ ਹੈ ਨਾ ਹੀ ਪੰਜਾਬੀ ਆਹੁੰਦੀ ਹੈ । ਮਜੀਠੀਆ ਨੇ ਇਲਜ਼ਾਮ ਲਗਾਏ ਹਨ ਕਿ 68 ਵੈਟਨਰੀ ਡਾਕਰਾਂ ਵਿੱਚੋਂ 35 ਪੰਜਾਬ ਤੋਂ ਬਾਹਰ ਤੋਂ ਹਨ । ਉਨ੍ਹਾਂ ਨੇ ਆਪ ਦੇ ਵਿਧਾਇਕ ਬਲਕਾਰ ਸਿੰਘ ‘ਤੇ ਵੀ ਆਪਣੇ ਪੁੱਤਰ ਨੂੰ ਨੌਕਰੀ ਦਿਵਾਉਣ ਦੇ ਗੰਭੀਰ ਇਲਜ਼ਾਮ ਲਗਾਏ ।
ਵਿਧਾਇਕ ਅਤੇ ਡੀਜੀਪੀ ਨੂੰ ਘੇਰਿਆ
ਬਿਕਰਮ ਸਿੰਘ ਮਜੀਠੀਆ ਨੇ ਆਪ ਦੇ ਵਿਧਾਇਕ ਅਤੇ DCP ਰਹੇ ਬਲਕਾਰ ਸਿੰਘ ਦੇ ਪੁੱਤਰ ‘ਤੇ ਮਿਹਰਬਾਨ ਕਰਨ ‘ਤੇ ਗੰਭੀਰ ਇਲਜ਼ਾਮ ਲਾਏ ਹਨ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਆਪਣੇ ਵਿਧਾਇਕ ਬਲਕਾਰ ਸਿੰਘ ਦੇ ਪੁੱਤਰ ਨੂੰ ਸਰਕਾਰੀ ਨੌਕਰੀ ਦਿਲਾਉਣ ਲਈ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਦਿੱਤਾ । ਇਸ ਦਰਮਿਆਨ ਉਨ੍ਹਾਂ ਪੰਜਾਬ ਪੁਲਿਸ ਦੇ DGP ਨੂੰ ਵੀ ਇਸ ਮਾਮਲੇ ‘ਚ ਘੜੀਸਦਿਆਂ । ਉਨ੍ਹਾਂ ਕਿਹਾ ਬਲਕਾਰ ਸਿੰਘ ਨੌਕਰੀ ਤੋਂ ਰਿਟਾਇਡ ਹੋਏ ਸਨ ਅਤੇ ਫਿਰ ਆਖਿਰ ਕਿਵੇਂ ਉਨ੍ਹਾਂ ਨੇ 50 ਫੀਸਦੀ ਸਰੀਰਕ ਤੌਰ ‘ਤੇ ਅਸਮਰਥ ਹੋਣ ਦਾ ਸਰਟੀਫਿਕੇਟ ਬਣਾ ਲਿਆ ਅਤੇ ਆਪਣੇ ਪੁੱਤਰ ਨੂੰ ਨੌਕਰੀ ਦਿਵਾ ਦਿੱਤੀ। ਜਦੋਂ ਉਹ ਚੰਗੇ ਭੱਲੇ ਹਨ । ਮਜੀਠੀਆ ਨੇ ਇਲਜ਼ਾਮ ਲਗਾਇਆ ਕਿ ਵਿਧਾਇਕ ਬਲਕਾਰ ਸਿੰਘ ਦਾ ਪੁੱਤਰ ਪਹਿਲਾਂ ਕਈ ਇਮਤਿਹਾਨਾਂ ਵਿੱਚ ਫੇਲ੍ਹ ਹੋ ਚੁੱਕਾ ਸੀ। ਉਸ ਦੇ ਲਈ ਸਪੈਲਨ ਨਿਯਮ ਬਦਲੇ ਗਏ ਹਨ ।