ਬਿਉਰੋ ਰਿਪੋਰਟ – ਜੰਮੂ ਕਸ਼ਮੀਰ ਦੇ ਪਹਿਲਗਾਮ ‘ਚ ਹੋਏ ਅੱਤਵਾਦੀ ਹਮਲੇ ਦੀ ਸ਼੍ਰੋਮਣੀ ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਸਖਤ ਸ਼ਬਦਾ ਵਿਚ ਨਿੰਦਾ ਕੀਤੀ ਹੈ। ਮਜੀਠੀਆ ਨੇ ਕਿਹਾ ਕਿ ਪਾਕਿਸਤਾਨੀ ਅੱਤਵਾਦੀਆਂ ਨੇ ਪਹਿਲਗਾਮ ‘ਚ ਮਾਸੂਮ ਸੈਲਾਨੀਆਂ ‘ਤੇ ਕੀਤੇ ਵਹਿਸ਼ੀ ਅਤੇ ਅੱਤਵਾਦੀ ਹਮਲੇ ਦੀ ਉਹ ਸਖ਼ਤ ਨਿੰਦਾ ਕਰਦਾ ਹਨ। ਇਸ ਮੁਸ਼ਕਲ ਸਮੇਂ ਦੌਰਾਨ ਮੇਰੀ ਦਿਲੋਂ ਹਮਦਰਦੀ ਮ੍ਰਿਤਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਹੈ। ਜਦ ਅਮਰੀਕਾ ਦੇ ਉਪ-ਰਾਸ਼ਟਰਪਤੀ ਭਾਰਤ ਦੇ ਦੌਰੇ ‘ਤੇ ਹੋਣ ਉਸ ਸਮੇਂ ਅਜਿਹਾ ਹਮਲਾ ਬੇਹੱਦ ਨਿੰਦਣਯੋਗ ਹੈ। ਆਓ ਸਾਰੇ ਮੋਢੇ ਨਾਲ ਮੋਢਾ ਲਾ ਜੰਮੂ ਕਸ਼ਮੀਰ ਦੇ ਲੋਕਾਂ ਦਾ ਸਾਥ ਦਈਏ। ਅਰਦਾਸ ਕਰਦੇ ਹਾਂ ਦੇਸ਼ ਦੀ ਭਾਈਚਾਰਕ ਸਾਂਝ, ਅਮਨ ਸ਼ਾਂਤੀ ਬਹਾਲ ਰਹੇ।
ਇਹ ਵੀ ਪੜ੍ਹੋ – ਪਹਿਲਗਾਮ ਹਮਲੇ ਤੇ ਪਾਕਿਸਤਾਨ ਦਾ ਆਇਆ ਪਹਿਲਾਂ ਬਿਆਨ