Punjab

ਪੀਪੀਏ ਰੱਦ ਕਰਨ ਦੀ ਸਰਕਾਰ ਦੀ ਮੰਸ਼ਾ ਨਹੀਂ ਹੈ : ਮਜੀਠੀਆ

‘ਦ ਖ਼ਾਲਸ ਟੀਵੀ ਬਿਊਰੋ:– ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਬੀਐਸਐਫ ਦੇ ਮੁੱਦੇ ਉੱਤੇ ਰੰਧਾਵਾ ਗੱਲ ਕਰ ਰਿਹਾ ਜਿਸਨੇ ਆਪ ਪੰਜਾਬ ਦੀਆਂ ਜੇਲ੍ਹਾਂ ਦਾ ਚਾਰਜ ਬੀਐਸਐਫ ਨੂੰ ਦੇ ਦਿਤਾ ਹੈ। ਅਸੀਂ ਬੀਐਸਐਫ ਦਾ ਸਤਿਕਾਰ ਕਰਦੇ ਹਾਂ ਪਰ ਪੰਜਾਬ ਦੇ ਹੱਕਾਂ ਨਾਲ ਨਹੀਂ ਛੇੜਛਾੜ ਕਰਨ ਦਿਆਂਗੇ। ਇਹ ਫਿਕਸ ਮੈਚ ਹੈ ਜੋ ਦਿੱਲੀ ਨਾਲ ਰਲਕੇ ਖੇਡਿਆ ਜਾ ਰਿਹਾ ਹੈ।

ਜਾਖੜ ਨੇ ਆਪਣੇ ਮੁਖਮੰਤਰੀ ਨੂੰ ਕੰਪਰੋਮਾਈਜਡ ਮੁਖ ਮੰਤਰੀ ਕਿਹਾ ਹੈ। ਜਦੋਂ ਦੀ ਸਰਕਾਰ ਬਣੀ ਹੈ, 16 ਮਤੇ ਆਏ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ 28 ਅਗਸਤ 2020, 20 ਅਕਤੂਬਰ 2020 ਤੇ ਫਿਰ 5 ਮਾਰਚ 2021 ਨੂੰ ਤਿੰਨ ਮਤੇ ਖੇਤੀ ਕਾਨੂੰਨਾਂ ਉੱਤੇ ਹੀ ਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਕ ਲੱਖ ਕਰੋੜ ਤੋਂ ਤਾਂ ਕਰਜਾ ਵੱਧ ਗਿਆ ਹੈ। ਵਿਧਾਨ ਸਭਾ ਵਿਚ ਲੋਕਤੰਤਰ ਦੀਆਂ ਧੱਜੀਆਂ ਉਡੀਆ ਹਨ। ਹਰ ਪੰਜਵੇਂ ਦਿਨ ਸਿਧੂ ਦਾ ਬਿਆਨ ਬਦਲ ਜਾਂਦਾ ਹੈ। ਪੀਪੀਏ ਰੱਦ ਕਰਨ ਦੀ ਮਨਸ਼ਾ ਨਹੀਂ ਹੈ। ਮਜੀਠੀਆ ਨੇ ਕਿਹਾ ਕਿ ਪਾਵਰ ਕਾਰਪੋਰੇਸ਼ਨ ਨੇ ਵੀ ਸਰਕਾਰ ਨੂੰ ਸਵਾਲ ਕੀਤੇ ਹਨ ਕਿ ਐਲਾਨ ਤਾਂ ਚੋਣਾਂ ਨੂੰ ਦੇਖ ਕੇ ਕੀਤੇ ਦਾ ਰਹੇ ਹਨ, ਪੂਰੇ ਕਿਵੇਂ ਕਰਨੇ ਹਨ।