Punjab

ਕਾਂਗਰਸ ਦੀ ਬਿੱਲੀ ਥੈਲਿਓਂ ਬਾਹਰ ਆਈ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੀਨੀਅਰ ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਅੱਜ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਾਂਗਰਸ ਪਾਰਟੀ ‘ਤੇ ਖੂਬ ਨਿਸ਼ਾਨੇ ਕੱਸੇ। ਮਜੀਠੀਆ ਨੇ ਕਿਹਾ ਕਿ ਜਿਸ ਕਾਂਗਰਸ ਪਾਰਟੀ ਨੇ ਸ੍ਰੀ ਹਰਿਮੰਦਰ ਸਾਹਿਬ ‘ਤੇ ਹਮ ਲਾ ਕਰਵਾਇਆ ਹੋਵੇ, ਹਜ਼ਾਰਾਂ ਸਿੱਖਾਂ ਨੂੰ ਸ਼ ਹੀਦ ਕੀਤਾ ਹੋਵੇ, ਦਿੱਲੀ ਦੇ 1984 ਸਿੱਖ ਕਤ ਲੇਆਮ ਵਿੱਚ ਗਾਂਧੀ ਪਰਿਵਾਰ ਦਾ ਹੱਥ ਹੋਵੇ, ਉਸ ਪਾਰਟੀ ਨੇ ਅੱਜ ਫਿਰ ਗੰਦੀ ਰਾਜਨੀਤੀ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਧ ਨੂੰ ਗਲਤ ਤਰੀਕੇ ਦੇ ਨਾਲ ਆਪਣੀ ਚੋਣ ਪ੍ਰਚਾਰ ਮੁਹਿੰਮ ਵਿੱਚ ਵਰਤ ਰਹੀ ਹੈ। ਭਾਰਤੀ ਚੋਣ ਕਮਿਸ਼ਨ ਨੂੰ ਇਸ ਮਾਮਲੇ ‘ਤੇ ਕਾਂਗਰਸ ਪਾਰਟੀ ਖਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ।

ਜਾਖੜ ਦੇ ਬਿਆਨ ਨੂੰ ਕੀਤਾ ਸਪੱਸ਼ਟ

ਮਜੀਠੀਆ ਨੇ ਸੁਨੀਲ ਜਾਖੜ ਬਾਰੇ ਬੋਲਦਿਆਂ ਕਿਹਾ ਕਿ ਜਿਸਨੂੰ 42 ਵੋਟਾਂ ਪਈਆਂ ਹੋਣ, ਕਾਂਗਰਸ ਨੂੰ ਉਸਨੂੰ ਮੁੱਖ ਮੰਤਰੀ ਦਾ ਚਿਹਰਾ ਨਹੀਂ ਬਣਾਇਆ। ਉਸਨੂੰ ਇਸ ਲਈ ਮੁੱਖ ਮੰਤਰੀ ਦਾ ਚਿਹਰਾ ਨਹੀਂ ਬਣਾਇਆ ਕਿਉਂਕਿ ਉਹ ਹਿੰਦੂ ਧਰਮ ਨਾਲ ਸਬੰਧਿਤ ਹੈ। ਇਨ੍ਹਾਂ ਨੇ ਹਿੰਦੂ ਭਾਈਚਾਰੇ ਦਾ ਅਪਮਾਨ ਕੀਤਾ ਹੈ। ਇਸਦੇ ਲਈ ਚੰਨੀ, ਨਵਜੋਤ ਸਿੱਧੂ, ਸੁਖਜਿੰਦਰ ਸਿੰਘ ਰੰਧਾਵਾ, ਰਾਹੁਲ ਪਰਿਵਾਰ ਜਵਾਬਦੇਹ ਹੈ। ਸਿਰਫ਼ ਦੋ ਵੋਟਾਂ ਹਾਸਿਲ ਕਰਨ ਵਾਲੇ ਨੂੰ ਮੁੱਖ ਮੰਤਰੀ ਬਣਾ ਦਿੱਤਾ।

ਕਾਂਗਰਸ ਦੇ ਮੁੱਖ ਮੰਤਰੀ ਚਿਹਰੇ ਬਾਰੇ ਕੀ ਕਿਹਾ ?

ਮਜੀਠੀਆ ਨੇ ਕਾਂਗਰਸ ਦੇ ਅੰਦਰੂਨੀ ਕ ਲੇਸ਼ ਬਾਰੇ ਬੋਲਦਿਆਂ ਕਿਹਾ ਕਿ ਕਾਂਗਰਸ ਅੰਦਰ ਘਮਾਸਾਣ ਚੱਲ ਰਿਹਾ ਹੈ। ਇਨ੍ਹਾਂ ਨੇ ਮੁੱਖ ਮੰਤਰੀ ਚਿਹਰੇ ‘ਤੇ ਸਿਰਫ਼ ਰਾਜਨੀਤੀ ਕਰਨੀ ਹੈ। ਜੇ ਸਿੱਧੂ ਨੂੰ ਮੁੱਖ ਮੰਤਰੀ ਨਾ ਐਲਾਨਿਆਂ ਤਾਂ ਉੱਥੇ ਟੁੱਟ ਭੰਨ ਬਹੁਤ ਹੋਵੇਗੀ, ਇਸ ਲਈ ਅੰਮ੍ਰਿਤਸਰ ਵਿੱਚ ਪਹਿਲਾਂ ਹੀ ਸੁਰੱਖਿਆ ਦੇ ਪ੍ਰਬੰਧ ਕੀਤੇ ਜਾਣ। ਮੈਂ ਪਹਿਲਾਂ ਹੀ ਪੁਲਿਸ ਅਧਿਕਾਰੀਆਂ ਨੂੰ ਸੁਚੇਤ ਕਰਨਾ ਚਾਹੁੰਦਾ ਹੈ। ਐਂਬੂਲੈਂਸ ਦਾ ਵੀ ਪਹਿਲਾਂ ਤੋਂ ਹੀ ਪ੍ਰਬੰਧ ਕੀਤਾ ਜਾਵੇ। ਸਿੱਧੂ ਦਾ ਵਧੀਆ ਇਲਾਜ ਜਨਰਲ ਬਾਜਵਾ ਜਾਂ ਇਮਰਾਨ ਖਾਨ ਹੀ ਕਰ ਸਕਦਾ ਹੈ, ਇਸ ਲਈ ਸਿੱਧੂ ਦਾ ਇਲਾਜ ਲਾਹੌਰ ਵਿੱਚ ਵਧੀਆ ਹੋ ਸਕਦਾ ਹੈ।

ਸਿੱਧੂ ਜੋੜੇ ‘ਤੇ ਕੱਸੇ ਨਿਸ਼ਾਨੇ

ਮਜੀਠੀਆ ਨੇ ਨਵਜੋਤ ਕੌਰ ਸਿੱਧੂ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਬਿੱਲੀ ਥੈਲਿਓਂ ਬਾਹਰ ਆ ਗਈ ਹੈ। ਇਨ੍ਹਾਂ ਦਾ ਪੰਜਾਬ ਦਾ ਮਾਡਲ ਕੋਈ ਨਹੀਂ ਹੈ, ਇਹ ਸਿਰਫ਼ ਤੇ ਸਿਰਫ਼ ਧੋਖੇ ਦਾ ਮਾਡਲ ਹੈ। ਇਹ ਆਪਣੇ ਹਲਕੇ ਦੀ ਗੱਲ ਨਹੀਂ ਕਰਦੇ, 18 ਸਾਲ ਇਨ੍ਹਾਂ ਨੇ ਆਪਣੇ ਹਲਕੇ ਨੂੰ ਡੁਬੇ ਛੱਡਿਆ ਹੈ। ਇਨ੍ਹਾਂ ਨੂੰ ਸਿਰਫ਼ ਕੁਰਸੀ ਦੀ ਤਾਂਘ ਹੈ। ਮਜੀਠੀਆ ਨੇ ਸਿੱਧੂ ਜੋੜੇ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਜਦੋਂ ਨਵਜੋਤ ਸਿੰਘ ਸਿੱਧੂ ਨੇ ਕੋਈ ਵਿਚਾਰ ਰੱਖਣਾ ਹੁੰਦਾ ਹੈ ਤਾਂ ਪਹਿਲਾਂ ਬੀਬੀ ਨਵਜੋਤ ਕੌਰ ਸਿੱਧੂ ਬੋਲਦੇ ਹਨ। ਚਾਰ ਦਿਨਾਂ ਬਾਅਦ ਫਿਰ ਨਵਜੋਤ ਸਿੱਧੂ ਬੋਲਦਾ ਹੈ। ਇਸ ਲਈ ਨਵਜੋਤ ਕੌਰ ਸਿੱਧੂ ਜੋ ਵੀ ਬੋਲ ਰਹੀ ਹੈ, ਉਹ ਉਨ੍ਹਾਂ ਦੀ ਸਲਾਹ ਦੇ ਨਾਲ ਬੋਲ ਰਹੀ ਹੈ। ਇਹ ਵੋਟਾਂ ਕਿਸ ਆਧਾਰ ‘ਤੇ ਮੰਗਣਗੇ। ਇਨ੍ਹਾਂ ਨੇ ਆਪਣੇ ਹਲਕੇ ਦੇ ਲਈ ਕੰਮ ਤਾਂ ਕੀਤਾ ਨਹੀਂ ਹੈ। ਨਵਜੋਤ ਸਿੱਧੂ ‘ਤੇ ਵਰ੍ਹਦਿਆਂ ਮਜੀਠੀਆ ਨੇ ਕਿਹਾ ਕਿ ਕਿਸੇ ਲੀਡਰ ਨੂੰ ਪਾਕਿਸਤਾਨ ਦੀ ਭਾਸ਼ਾ ਬੋਲਣੀ ਨਹੀਂ ਸ਼ੋਭਦੀ। ਜੋ ਸਾਡੇ ਦੇਸ਼ ਵਾਸਤੇ ਸ਼ ਹਾਦਤ ਦੇ ਰਹੇ ਹਨ, ਇਹ ਉਨ੍ਹਾਂ ਦਾ ਅਪਮਾਨ ਹੈ।

ਸਿੱਧੂ ਨੇ ਦਿੱਤਾ ਜਵਾਬ

ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਨੇ ਬਿਕਰਮ ਸਿੰਘ ਮਜੀਠੀਆ ਨੂੰ ਚੁਣੌਤੀ ਦਿੰਦਿਆਂ ਕਿਹਾ ਹੈ ਕਿ ਜੇ ਉਹ ਪਾਰਟੀ ਲਈ ਵਫ਼ਾਦਾਰ ਹੁੰਦਾ ਤਾਂ ਉਹ ਹਲਕਾ ਮਜੀਠਾ ਤੋਂ ਆਪਣੀ ਪਤਨੀ ਦੀ ਥਾਂ ਕਿਸੇ ਅਕਾਲੀ ਵਰਕਰ ਨੂੰ ਟਿਕਟ ਦਿੰਦਾ।

ਸ਼ੋਰਿਆ ਚੱਕਰ ਵਿਜੇਤਾ ਪਾਰਟੀ ‘ਚ ਹੋਏ ਸ਼ਾਮਿਲ

ਅੱਜ ਸ਼ੋਰਿਆ ਚੱਕਰ ਵਿਜੇਤਾ ਕੈਪਟਨ ਬਿਕਰਮ ਸਿੰਘ ਪਹੂਵਿੰਡ ਆਮ ਆਦਮੀ ਪਾਰਟੀ ਨੂੰ ਛੱਡਕੇ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਹੋਏ ਹਨ। ਮਜੀਠੀਆ ਨੇ ਇਨ੍ਹਾਂ ਨੂੰ ਸ਼੍ਰੋਮਣੀ ਯੂਥ ਅਕਾਲੀ ਦਲ ਦੇ ਸੀਨੀਅਰ ਵਾਈਸ ਪ੍ਰਧਾਨ ਐਲਾਨਿਆ।