ਬਿਉਰੋ ਰਿਪੋਰਟ : ਪੰਜਾਾਬ ਵਿੱਚ ਮੰਤਰੀ ਦੇ ਕਥਿੱਤ ਅਸ਼ਲੀਲ ਵੀਡੀਓ ਨੇ ਸਿਆਸਤ ਨੂੰ ਗਰਮਾ ਦਿੱਤਾ ਹੈ । ਇਸ ਵੀਡੀਓ ਨੂੰ ਆਪਣੇ ਕੋਲ ਹੋਣ ਦਾ ਦਾਅਵਾ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕੀਤਾ ਹੈ । ਚੰਡੀਗੜ੍ਹ ਵਿੱਚ ਪ੍ਰੈਸ ਕਾਂਫਰੰਸ ਦੇ ਦੌਰਾਨ ਮਜੀਠੀਆ ਨੇ ਇੱਕ ਪੈਨ ਡਰਾਈਵ ਨੂੰ ਵਿਖਾਇਆ ਅਤੇ ਕਿਹਾ ਹੈ ਕਿ ਉਹ ਵੀਡੀਓ ਸਿਰਫ਼ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਹੀ ਦੇਣਗੇ । ਜੇਕਰ ਉਹ ਕਾਰਵਾਈ ਨਹੀਂ ਕਰਦੇ ਹਨ ਤਾਂ ਇਸ ਦੇ ਬਾਰੇ ਜਾਣਕਾਰੀ ਜਨਤਕ ਕੀਤੀ ਜਾਵੇਗੀ । ਸਿਰਫ ਇੰਨਾਂ ਹੀ ਨਹੀਂ ਚੱਲ ਦੀ ਪ੍ਰੈਸਕਾਂਫਰੰਸ ਵਿੱਚ ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਫੋਨ ਮਿਲਾਇਆ । ਪਰ ਸੀਐੱਮ ਦੇ ਸਹਾਇਕ ਨੇ ਫੋਨ ਚੁੱਕਿਆ ਅਤੇ ਮੁੱਖ ਮੰਤਰੀ ਦੇ ਦਫਤਰ ਹੋਣ ਵਾਲੇ ਜਾਣਕਾਰੀ ਦਿੱਤੀ ਅਤੇ ਫਿਰ ਮਜੀਠੀਆ ਨੇ ਦਫਤਰ ਦਾ ਨੰਬਰ ਵੀ ਲੈ ਲਿਆ । ਮਜੀਠੀਆ ਨੇ ਇਸ਼ਾਰਿਆ-ਇਸ਼ਾਰਿਆਂ ਵਿੱਚ ਇਹ ਵੀ ਦੱਸ ਦਿੱਤਾ ਕਿ ਵੀਡੀਓ ਵਿੱਚ ਕੀ ਹੈ । ਦੀਵਾਲੀ ਤੋਂ ਪਹਿਲਾਂ ਮਜੀਠੀਆ ਨੇ ਮੁੱਖ ਮੰਤਰੀ ਨਾਲ ਮੰਤਰੀਆਂ ਦੀ ਇੱਕ ਫੋਟੋ ਸ਼ੇਅਰ ਕਰਦੇ ਹੋਏ ਕਿਹਾ ਕਿ ਜਲਦ ਦੀ ਤੁਹਾਡੇ ਮੰਤਰੀ ਦਾ ਇੱਕ ਵੀਡੀਓ ਜਾਰੀ ਕਰਾਂਗੇ ।
ਬਿਕਰਮ ਸਿੰਘ ਮਜੀਠੀਆ ਨੇ ਤੰਜ ਕੱਸ ਦੇ ਹੋਏ ਕਿਹਾ ਇੰਨਾਂ ਮੰਤਰੀਆਂ ਨਾਲ ਹੱਥ ਨਹੀਂ ਮਿਲਾਉਣਾ ਚਾਹੀਦਾ ਹੈ । ਜੇਕਰ ਤੁਸੀਂ ਇੰਨਾਂ ਦੇ ਸੰਪਰਕ ਵਿੱਚ ਆਏ ਤਾਂ ਫਸ ਸਕਦੇ ਹੋ। ਉਨ੍ਹਾਂ ਕਿਹਾ ਪੈਨ ਡਰਾਈਵ ਵਿੱਚ ਜਿਹੜਾ ਵੀਡੀਓ ਹੈ ਉਹ ਆਪ ਵੀ ਪੂਰੀ ਨਹੀਂ ਵੇਖ ਸਕੇ ਹਨ । ਇਸ ਲਈ ਸੀਐੱਮ ਨੂੰ ਭੇਜ ਕੇ ਸਿਰਫ਼ ਐਕਸ਼ਨ ਦੀ ਮੰਗ ਕੀਤੀ ਹੈ । ਮਜੀਠੀਆਂ ਨੇ ਇਸ਼ਾਰਾ ਕਰਦੇ ਹੋਏ ਸਿਰਫ ਇੰਨਾਂ ਹੀ ਕਿਹਾ ਕਿ ਵੀਡੀਓ ਮੰਤਰੀ ਕਟਾਰੂਚੱਕ ਵਰਗਾ ਹੀ ਹੈ ।
ਮੰਤਰੀ ਦੇ ਬਾਰੇ ਪੁੱਛੇ ਜਾਣ ਤੇ ਮਜੀਠੀਆ ਨੇ ਜਵਾਬ ਦਿੱਤਾ
ਮਜੀਠੀਆ ਨੇ ਕਿਹਾ ਇਸ ਵੀਡੀਓ ਵਿੱਚ ਚੋਰੀ ਨਾਲ ਨਹੀਂ ਵਲੰਟਰਲੀ ਤਿਆਰ ਕੀਤਾ ਗਿਆ ਹੈ । ਮੰਤਰੀ ਦੇ ਬਾਰੇ ਪੁੱਛੇ ਜਾਣ ‘ਤੇ ਜਵਾਬ ਦਿੱਤਾ ਕਿ ਮੁੱਖ ਮੰਤਰੀ ਦਾ ਖਾਸ ਵਜੀਰ ਹੈ । ਇਸ ਨੇ ਕਿਸੇ ਦਾ ਕੰਮ ਕਰਵਾਉਣ ਦੇ ਲਈ ਸੋਸ਼ਣ ਕੀਤਾ ਹੈ। ਉਧਰ ਦਿੱਲੀ ਦੇ ਇੱਕ ਆਗੂ ਸੰਜੀਵ ਕੁਮਾਰ ਦਾ ਨਾਂ ਲਿਆ ਗਿਆ ਤਾਂ ਮਜੀਠੀਆ ਨੇ ਕਿਹਾ ਸੰਜੀਵ ਨੇ ਕਿਸੇ ਦਾ ਰਾਸ਼ਨ ਕਾਰਡ ਬਣਾਉਣ ਦੇ ਲਈ ਸੋਸ਼ਨ ਕੀਤਾ ਸੀ ।
ਕਿਸੇ ਪ੍ਰੋਗਰਾਮ ਵਿੱਚ ਮਿਲੀ ਵੀਡੀਓ
ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਦੱਸਿਆ ਕਿ ਉਨ੍ਹਾਂ ਕੋਲ ਇਹ ਵੀਡੀਓ ਕਿਵੇਂ ਪਹੁੰਚੀ । ਉਨ੍ਹਾਂ ਦੱਸਿਆ ਕਿ ਉਹ ਇੱਕ ਪ੍ਰੋਗਰਾਮ ਵਿੱਚ ਗਏ ਸਨ ਤਾਂ ਹੀ ਇੱਕ ਵਿਅਕਤੀ ਉਨ੍ਹਾਂ ਦੇ ਕੋਲ ਆਇਆ ਸੀ ਉਸ ਨੇ ਪੈਨ ਡਰਾਈਵ ਫੜਾਉਣ ਲੱਗਿਆ ਜਦੋਂ ਉਨ੍ਹਾਂ ਨੇ ਪੈਨ ਡਰਾਈਵ ਬਿਨਾਂ ਵੇਖੇ ਲੈਣ ਤੋਂ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਨੇ ਇੱਕ ਕੰਪਿਉਟਰ ਦਾ ਇੰਤਜਾਮ ਕੀਤਾ । ਉਨ੍ਹਾਂ ਨੇ ਵੀਡੀਓ ਪੈਨ ਡਰਾਈਮ ਦੇਣ ਵਾਲੇ ਦੇ ਮੋਬਾਈਲ ਅਤੇ ਕੰਪਿਉਟਰ ‘ਤੇ ਵੇਖੀ । ਪਰ ਉਸ ਨੂੰ ਵੇਖਣ ਤੋਂ ਬਾਅਦ ਬੰਦ ਕਰਵਾ ਦਿੱਤਾ । ਪਰ ਹੁਣ ਉਮੀਦ ਹੈ ਕਿ ਸੀਐੱਮ ਤੱਕ ਇਹ ਪੈਨ ਡਰਾਈਵ ਪਹੁੰਚ ਜਾਏਗੀ ਅਤੇ ਕੋਈ ਐਕਸ਼ਨ ਲਿਆ ਜਾਵੇਗਾ ।
ਕੱਟਾਰੂਚੱਕ ਦਾ ਪਹਿਲਾਂ ਵੀਡੀਓ ਸਾਹਮਣੇ ਆਇਆ ਸੀ
ਕਾਂਗਰਸ ਦੇ ਸੀਨੀਅਰ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕੱਟਾਰੂਚੱਕ ਦਾ ਇੱਕ ਕਥਿੱਤ ਇਤਰਾਜ਼ਯੋਗ ਵੀਡੀਓ ਰਾਜਪਾਲ ਨੂੰ ਸੌਪਿਆ ਸੀ । ਜਿਸ ਤੋਂ ਬਾਅਦ ਪੰਜਾਬ ਤੋਂ ਲੈਕੇ ਦਿੱਲੀ ਤੱਕ ਦੀ ਸਿਆਸਤ ਗਰਮਾ ਗਈ ਸੀ । ਰਾਜਪਾਲ ਨੇ ਇਸ ਨੂੰ ਫੋਰੈਂਸਿਕ ਜਾਂਚ ਦੇ ਲਈ ਭੇਜਿਆ ਸੀ ਜਿਸ ਦੇ ਨਤੀਜੇ ਵਿੱਚ ਵੀਡੀਓ ਦੇ ਫੇਕ ਨਾ ਹੋਣ ਦੀ ਪੁਸ਼ਟੀ ਹੋਈ ਸੀ । ਵੀਡੀਓ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਮੰਤਰੀ ਲਾਲ ਚੰਦ ਕੱਟਾਰੂਚੱਕ ਦਾ ਕਿਸੇ ਨਾਬਾਲਿਗ ਨਾਲ ਇਤਰਾਜ਼ ਯੋਗ ਵੀਡੀਓ ਹੈ । ਇਹ ਮਾਮਲਾ ਕੌਮੀ ਐੱਸਸੀ ਕਮਿਸ਼ਨ ਕੋਲ ਵੀ ਗਿਆ ਸੀ। ਉਨ੍ਹਾਂ ਨੇ ਡੀਜੀਪੀ ਕੋਲੋ ਰਿਪੋਰਟ ਮੰਗੀ ਸੀ । ਜਿਸ ਤੋਂ ਬਾਅਦ SSP ਦੀ ਪ੍ਰਧਾਨਗੀ ਵਿੱਚ ਇੱਕ SIT ਦਾ ਗਠਨ ਹੋਇਆ ਸੀ । ਪਰ ਪੀੜ੍ਹਤ ਵੱਲੋਂ ਆਪਣੇ ਬਿਆਨ ਤੋਂ ਪਿੱਛੇ ਹਟਣ ਦੀ ਵਜ੍ਹਾਂ ਕਰਕੇ ਮਾਮਲਾ ਦਬ ਗਿਆ ਸੀ । ਇਸ ਦੌਰਾਨ ਰਾਜਪਾਲ ਨੇ ਵੀ ਮੰਤਰੀ ਕੱਟਾਰੂਚੱਕ ਨੂੰ ਹਟਾਉਣ ਦੀ ਸਿਫਾਰਿਸ਼ ਕੀਤੀ ਸੀ ।