ਬਿਉਰੋ ਰਿਪੋਰਟ : ਮੁੱਖ ਮੰਤਰੀ ਭਗਵੰਤ ਮਾਨ ਨੇ ਮੀਤ ਹੇਅਰ ਤੋਂ ਮਾਇਨਿੰਗ ਵਿਭਾਗ ਵਾਪਸ ਲੈ ਲਿਆ ਹੈ ਤਾਂ ਅਕਾਲੀ ਦਲ ਦੇ ਸਰਕਾਰ ਖਿਲਾਫ ਹੋਰ ਹਮਲਾਵਰ ਹੋ ਗਿਆ ਹੈ । ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਮਾਇਨਿੰਗ ਨੂੰ ਲੈਕੇ ਰੋਪੜ ਦੇ SSP ਅਤੇ ਮੰਤਰੀ ਹਰਜੋਤ ਸਿੰਘ ਬੈਂਸ ‘ਤੇ ਗੰਭੀਰ ਇਲਜ਼ਾਮ ਲਗਾਏ ਹਨ । ਉਨ੍ਹਾਂ ਨੇ ਰੋਪੜ ਦੇ ਸਾਬਕਾ SSP ਵਿਵੇਸ਼ ਸ਼ੀਲ ਸੋਨੀ ‘ਤੇ ਗੈਰ ਕਾਨੂੰਨੀ ਮਾਇਨਿੰਗ ਵਿੱਚ ਸ਼ਾਮਲ ਹੋਣ ਦਾ ਇਲਜ਼ਾਮ ਲਗਾਇਆ ਅਤੇ ਕਿਹਾ ਸੋਨੀ ਪੰਜਾਬ ਸਰਕਾਰ ਦਾ ਕਮਾਉ ਪੁੱਤਰ ਹੈ । ਮਜੀਠੀਆ ਨੇ SSP ਸੋਨੀ ਦੀ CBI ਤੋਂ ਜਾਂਚ ਕਰਵਾਉਣ ਦੀ ਮੰਗ ਕਰਦੇ ਹੋਏ ਦਾਅਵਾ ਕੀਤਾ ਕਿ ਜੇਕਰ ਜਾਂਚ ਹੋਈ ਤਾਂ ਕਰੋੜਾਂ ਰੁਪਏ ਦੀ ਜਾਇਦਾਦ ਦਾ ਖੁਲਾਸਾ ਹੋਵੇਗਾ । ਉਨ੍ਹਾਂ ਦੀ ਨਿਗਰਾਨੀ ਅਧੀਨ ਹੀ ਰੋਪੜ ਵਿੱਚ ਗੈਰ ਕਾਨੂੰਨੀ ਮਾਇਨਿੰਗ ਚੱਲ ਰਹੀ ਸੀ ਅਤੇ ਉਹ ਸੁੱਤੇ ਹੋਏ ਸਨ ।
ਫਿਰ ਮਜੀਠੀਆ ਨੇ ਨੰਗਲ ਅਧੀਨ ਆਉਣ ਵਾਲਾ ਐਲਗਰਾਂ ਪੁੱਲ ਦਾ ਵੀਡੀਓ ਵਿਖਾਇਆ ਅਤੇ ਇਲਜ਼ਾਮ ਲਗਾਇਆ ਕੀ ਸਾਬਕਾ ਮਾਇਨਿੰਗ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਉਸ ਦੇ ਪਰਿਵਾਰ ਵੱਲੋਂ ਗੈਰ ਕਾਨੂੰਨੀ ਮਾਇਨਿੰਗ ਦੀ ਵਜ੍ਹਾ ਕਰਕੇ ਪੁੱਲ ਦੇ ਡਿੱਗਣ ਦੇ ਹਾਲਾਤ ਹਨ । ਮਜੀਠੀਆਂ ਨੇ ਇਸ ਗੈਰ ਕਾਨੂੰਨੀ ਮਾਇੰਨਿੰਗ ਵਿੱਚ 3 ਲੋਕਾਂ ਦੀ ਤਸਵੀਰ ਪੇਸ਼ ਕੀਤੀ ਜਿਸ ਵਿੱਚ ਹਰਜੋਤ ਸਿੰਘ ਬੈਂਸ ਦੇ ਪਿਤਾ ਦਾ ਸੋਹਨ ਸਿੰਘ ਉਨ੍ਹਾਂ ਦੇ ਚਾਚਾ ਬਚਿੱਤਰ ਸਿੰਘ ਅਤੇ ਰਿਸ਼ਤੇਦਾਰ ਟਿੱਕਾ ਸਿੰਘ ਦੀ ਤਸਵੀਰ ਸੀ। ਮਜੀਠੀਆ ਦਾ ਇਲਜ਼ਾਮ ਸੀ ਕਿ 800 ਏਕੜ ਵਿੱਚ ਗੈਰ ਕਾਨੂੰਨੀ ਮਾਇਨਿੰਗ ਕੀਤੀ ਗਈ ।
ਮਜੀਠੀਆ ਨੇ ਮੋਗਾ ਅਤੇ ਤਰਨਤਾਰਨ ਵਿੱਚ ਹੋ ਰਹੀ ਹੈ ਗੈਰ ਕਾਨੂੰਨੀ ਮਾਇਨਿੰਗ ਦਾ ਵੀਡੀਓ ਵੀ ਸਾਂਝਾ ਕਰਦੇ ਹੋਏ ਕਿਹਾ ਆਪ ਦੇ ਵਿਧਾਇਕ ਅਤੇ ਰਿਸ਼ਤੇਦਾਰ ਗੈਰ ਕਾਨੂੰਨੀ ਮਾਇਨਿੰਗ ਵਿੱਚ ਸ਼ਾਮਲ ਹਨ। ਜਿਹੜੇ ਗੁਰਮੀਤ ਚੌਧਰੀ ਵਰਗੇ ਅਫਸਰ ਰੋਕ ਦੇ ਹਨ ਉਨ੍ਹਾ ਦਾ ਤਬਾਦਲਾ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਸੂਬੇ ਵਿੱਚ ਮਾਨ ਸਰਕਾਰ ਨੇ ਪੌਨੇ 2 ਸਾਲਾਂ ਵਿੱਚ 438 ਕਰੋੜ ਕਮਾਏ ਹਨ । ਜਦਕਿ 20 ਹਜ਼ਾਰ ਕਰੋੜ ਦੀ ਕਮਾਈ ਦਾ ਕੇਜਰੀਵਾਲ ਨੇ ਦਾਅਵਾ ਕੀਤਾ ਸੀ ਯਾਨੀ ਗੈਰ ਕਾਨੂੰਨੀ ਮਾਇਨਿੰਗ ਹੋ ਰਹੀ ਹੈ ।