ਸ਼੍ਰੋਮਣੀ ਅਕਾਲੀ ਦਲ (SAD) ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ (Bikram Singh Majithia) ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Maan) ‘ਤੇ ਵੱਡਾ ਸਿਆਸੀ ਹਮਲੇ ਦੇ ਨਾਲ-ਨਾਲ ਇਲਜ਼ਾਮ ਲਗਾਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅੱਜ ਪਤਾ ਲੱਗਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਤੋਂ chartered plane ਤੇ ਸਵਾਰ ਹੋ ਕੇ ਤਕਰੀਬਨ ਦੁਪਹਿਰ ਚੰਡੀਗੜ ਲੈਂਡ ਹੋਏ ਸਨ ਅਤੇ ਜਹਾਜ਼ ਤੋਂ ਉਤਰਦੇ ਸਾਰ ਹੀ ਡਿੱਗ ਗਏ ਹਨ।
ਮਜੀਠੀਆ ਨੇ ਕਿਹਾ ਕਿ ਮੁੱਖ ਮੰਤੀ ਸਾਬ ਸਰੂਰ ‘ਚ ਸਨ ਤੇ ਡਿੱਗ ਗਏ। ਸਰੂਰ ਵਾਲਾ ਸਾਰਿਆਂ ਨੇ ਕੱਲ ਦਾ ਨਿਊਜ 18 ਦਾ ਇੰਟਰਵਿਊ ਵੀ ਦੇਖਿਆ ਹੋਵੇਗਾ। ਸੂਤਰਾਂ ਮੁਤਾਬਕ ਸੱਟਾਂ ਵੀ ਲੱਗੀਆਂ ਅਤੇ ਬਲੱਡ ਪਰੈਸ਼ਰ ਵੀ ਵੀ ਹਿਲਿਆ ਹੋਇਆ ਹੈ ਅਤੇ ਖਾਧੀ ਪੀਤੀ ਦਾ ਜ਼ਿਆਦਾ ਅਸਰ ਹੋ ਗਿਆ ਹੁਣ ਮੁੱਖ ਮੰਤਪੀ ਸਾਬ ਨੂੰ ਦਿੱਲੀ ਦੇ ਖਾਸ ਹਸਪਤਾਲ ਵਿੱਚ ਇਲਾਜ ਲੈ ਕੇ ਗਏ ਹਨ। GET WELL SOON
ਇਹ ਵੀ ਪੜ੍ਹੋ – ਪੰਜਾਬ ਪੁਲਿਸ ਨੇ ਅੰਤਰਰਾਜੀ ਗਿਰੋਹ ਦਾ ਕੀਤਾ ਪਰਦਾਫਾਸ਼!