Punjab

ਨਜਾਇਜ਼ ਮਾਈਨਿੰਗ ਨੂੰ ਲੈ ਕੇ ਬਿਕਰਮ ਮਜੀਠੀਆ ਨੇ ਚੁੱਕੇ ਸਵਾਲ, SSP ‘ਤੇ ਵੀ ਕੱਸਿਆ ਤੰਜ

ਪੰਜਾਬ ਵਿੱਚ ਨਜਾਇਜ਼ ਮਾਈਨਿੰਗ ਇਕ ਵੱਡਾ ਮੁੱਦਾ ਹੈ, ਚੋਣਾਂ ਦੇ ਸਮੇਂ ਇਸ ਨੂੰ ਹਰ ਪਾਰਟੀ ਰੋਕਣ ਦੀਆਂ ਗੱਲਾਂ ਕਰਦੀਆਂ ਸਨ ਪਰ ਇਸ ਨੂੰ ਅਜੇ ਤੱਕ ਰੋਕਿਆ ਨਹੀਂ ਗਿਆ ਹੈ। ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਟਵੀਟ ਕਰ SSP ਵਿਵੇਕਸ਼ੀਲ ਸੋਨੀ ‘ਤੇ ਸਵਾਲ ਚੁੱਕੇ ਹਨ।

ਉਨ੍ਹਾਂ ਲਿਖਿਆ ਕਿ ਵਿਵੇਕਸ਼ੀਲ ਸੋਨੀ ਦੀ ਅਗਵਾਈ ‘ਚ ਪਹਿਲਾਂ ਵੀ ਰੋਪੜ ਵਿਖੇ ਨਜਾਇਜ਼ ਮਾਈਨਿੰਗ ਹੁੰਦੀ ਰਹੀ ਹੈ ਅਤੇ ਹੁਣ SSP ਸੋਨੀ ਮੋਗਾ ਵਿਖੇ ਤੈਨਾਤ ਹੈ। ਹੁਣ ਮੋਗਾ ਤੋਂ ਨਜਾਇਜ਼ ਮਾਈਨਿੰਗ ਦੀ ਵੀਡੀਓ ਸਾਹਮਣੇ ਆਈ ਹੈ। ਮੋਗਾ ਜ਼ਿਲ੍ਹੇ ਦੀ ਤਹਿਸੀਲ ਧਰਮਕੋਟ ਦੇ ਪਿੰਡ ਆਦਰਾਮਾਨ ਬਾਸੀਆਂ ਵਿਖੇ ਦਿਨ ਰਾਤ ਰੇਤ ਮਾਈਨਿੰਗ ਹੋ ਰਹੀ ਹੈ।

ਕਈ ਵਾਰ ਪ੍ਰਸ਼ਾਸਨ ਨੂੰ ਅਤੇ ਚੀਫ ਜਸਟਿਸ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਵੀ ਸ਼ਿਕਾਇਤ ਕੀਤੀ ਜਾ ਚੁੱਕੀ ਹੈ। ਮਾਈਨਿੰਗ ਤੋਂ 20 ਹਜ਼ਾਰ ਕਰੋੜ ਦਾ ਮਾਲੀਆ ਇਕੱਠਾ ਕਰਨ ਦੇ ਦਾਅਵੇ ਕਰਨ ਵਾਲੀ ਆਪ ਅੱਜ ਖਨਨ ਮਾਫ਼ੀਆ ਦੇ ਨਾਲ ਰਲ ਕੇ ਪੰਜਾਬ ਦੇ ਕੁਦਰਤੀ ਸਰੋਤਾਂ ਦਾ ਘਾਣ ਕਰ ਰਹੀ ਹੈ।

ਮੈਂ ਇਸ ਮਾਮਲੇ ‘ਚ ਉੱਚ ਪੱਧਰੀ ਜਾਂਚ ਅਤੇ ਇਸ ਲੁੱਟ ਨੂੰ ਰੋਕਣ ਦੀ ਅਪੀਲ ਕਰਦਾ ਹੋਇਆ ਰੇਤ ਮਾਫ਼ੀਆ ਦੇ ਖਿਲਾਫ਼ ਕੜੀ ਕਾਰਵਾਈ ਕਰਨ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜੱਜ ਨੂੰ ਅਪੀਲ ਕਰਦਾ ਹਾਂ।