ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜ਼ੀ ਦੀ ਸੁਣਵਾਈ ਅਦਾਲਤ ਨੇ 30 ਜੁਲਾਈ ਤੱਕ ਮੁਲਤਵੀ ਕਰ ਦਿੱਤੀ ਹੈ। ਨਾਲ ਹੀ, ਉਨ੍ਹਾਂ ਦੀ ਬੈਰਕ ਬਦਲੀ ਅਰਜ਼ੀ ‘ਤੇ ਏ.ਡੀ.ਜੀ.ਪੀ. ਜੇਲ੍ਹਾਂ ਵੱਲੋਂ ਸੀਲਬੰਦ ਰਿਪੋਰਟ ਅਦਾਲਤ ‘ਚ ਪੇਸ਼ ਕੀਤੀ ਗਈ, ਜਿਸ ਨੂੰ ਖੋਲ੍ਹ ਲਿਆ ਗਿਆ ਪਰ ਰਿਪੋਰਟ ਦੀ ਕਾਪੀ ਅਜੇ ਸਪਲਾਈ ਨਹੀਂ ਕੀਤੀ ਗਈ। ਬੈਰਕ ਬਦਲੀ ਮਾਮਲੇ ਦੀ ਅਗਲੀ ਸੁਣਵਾਈ 2 ਅਗਸਤ ਨੂੰ ਤੈਅ ਕੀਤੀ ਗਈ ਹੈ। ਅਦਾਲਤ ਦਾ ਰੁਖ ਦਰਸਾਉਂਦਾ ਹੈ ਕਿ ਆਉਣ ਵਾਲੀਆਂ ਤਰੀਕਾਂ ‘ਤੇ ਮਜੀਠੀਆ ਦੇ ਦੋਵੇਂ ਮਾਮਲਿਆਂ ‘ਚ ਫੈਸਲਾ ਸੁਣਾਇਆ ਜਾ ਸਕਦਾ ਹੈ।
Punjab
ਬਿਕਰਮ ਮਜੀਠੀਆ ਨੂੰ ਨਹੀਂ ਮਿਲੀ ਰਾਹਤ, ਅਦਾਲਤ ਨੇ ਜ਼ਮਾਨਤ ਅਰਜ਼ੀ ਦੀ 30 ਜੁਲਾਈ ਤੱਕ ਸੁਣਵਾਈ ਕੀਤੀ ਮੁਲਤਵੀ
- July 25, 2025
