ਬਿਉਰੋ ਰਿਪੋਰਟ – ਪੰਜਾਬ ਵਿੱਚ ਪੰਚਾਇਤੀ ਚੋਣਾਂ (PUNJAB PANCHYAT ELECTION) ਦਾ ਐਲਾਨ ਕਿਸੇ ਵੇਲੇ ਵੀ ਹੋ ਸਕਦਾ ਹੈ। ਅਜਿਹੇ ਵਿੱਚ ਕੈਬਨਿਟ ਵਿੱਚ ਹੋਏ ਫੇਰਬਦਲ (PUNJAB CABINET RESHUFFLE) ਵਿੱਚ ਸਿੱਖਿਆ ਦਾ ਜਿਹੜਾ ਪੈਮਾਨਾ ਰੱਖਿਆ ਗਿਆ ਹੈ ਉਸ ਨੂੰ ਲੈਕੇ ਵਿਰੋਧੀ ਧਿਰ ਸੀਐੱਮ ਮਾਨ ਨੂੰ ਉਨ੍ਹਾਂ ਦੇ ਦਾਅਵੇ ’ਤੇ ਹੀ ਘੇਰ ਲਿਆ ਹੈ।
ਬੀਤੇ ਦਿਨੀਂ 5 ਮੰਤਰੀਆਂ ਵਿੱਚੋ 3 ਮੰਤਰੀ 10 ਤੋਂ 12ਵੀਂ ਪਾਸ ਹਨ, ਸਿਰਫ਼ ਇੱਕ ਹੀ ਮੰਤਰੀ ਰਵਜੋਤ ਸਿੰਘ ਹੀ ਪੇਸ਼ੇ ਤੋਂ ਡਾਕਟਰ ਹਨ। ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਇਸ ਨੂੰ ਲੈ ਕੇ ਮੁੱਖ ਮੰਤਰੀ ਮਾਨ ’ਤੇ ਤੰਜ ਕੱਸ ਦੇ ਹੋਏ ਲਿਖਿਆ ਹੈ ਤੁਸੀਂ ਤਾਂ ਕਹਿੰਦੇ ਸੀ ਪਿੰਡ ਦਾ ਸਰਪੰਚ BA ਪਾਸ ਹੋਣਾ ਚਾਹੀਦਾ ਹੈ ਪਰ ਆਪਣੇ ਮੰਤਰੀਆਂ ਲਈ ਮੁੱਖ ਮੰਤਰੀ ਦਾ ਅਸੂਲ ਕਿੱਥੇ ਗਿਆ?
ਬਿਕਰਮ ਸਿੰਘ ਮਜੀਠੀਆ ਨੇ ਟਵੀਟ ਕਰਦੇ ਹੋਏ ਲਿਖਿਆ ਆਪਣੇ ਮੰਤਰੀਆਂ ਲਈ ਮੁੱਖ ਮੰਤਰੀ ਸਾਹਿਬ ਦੇ ਅਸੂਲ ਕੁਝ ਹੋਰ ਹਨ, ਹਾਲ ਹੀ ਵਿੱਚ ਕੈਬਨਟ ਵਿੱਚ ਪੰਜ ਨਵੇਂ ਮੰਤਰੀ ਸ਼ਾਮਿਲ ਕੀਤੇ ਗਏ ਹਨ,ਜਿਨ੍ਹਾਂ ਵਿੱਚੋਂ ਇੱਕ ਬਾਰ੍ਹਵੀਂ ਪਾਸ ਹਨ ਤੇ ਉਨ੍ਹਾਂ ਨੂੰ ਪੰਚਾਇਤ, ਗ੍ਰਾਮੀਣ ਵਿਕਾਸ, ਉਦਯੋਗ ਵਰਗੇ ਮਹੱਤਵਪੂਰਨ ਮਹਿਕਮੇ ਦਿੱਤੇ ਗਏ ਹਨ।
ਦੂਜਾ ਦਸਵੀਂ ਪਾਸ ਹੈ, ਜਿਨ੍ਹਾਂ ਨੂੰ ਆਪਦਾ ਪ੍ਰਬੰਧਨ, ਮੁੜ ਵਸੇਬਾ ਅਤੇ ਸ਼ਹਿਰੀ ਵਿਕਾਸ ਵਰਗੇ ਵਿਭਾਗ ਦਿੱਤੇ ਗਏ ਹਨ। ਤੀਜਾ ਮੰਤਰੀ ਦਸਵੀਂ ਪਾਸ ਹਨ ਜਿਨ੍ਹਾਂ ਨੂੰ ਰੱਖਿਆ ਸੇਵਾ ਕਲਿਆਣ, ਸੁਤੰਤਰਤਾ ਸੈਨਾਨੀ ਅਤੇ ਬਾਗ਼ਬਾਨੀ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਜਿਹੜਾ ਨਿਯਮ ਪਿੰਡਾਂ ਦੇ ਸਰਪੰਚਾਂ ’ਤੇ ਲਾਗੂ ਕਰਨਾ ਚਾਹੁੰਦੇ ਹੋ ਉਹੀ ਨਿਯਮ ਪਹਿਲਾਂ ਆਪਣੇ ਮੰਤਰੀ ਮੰਡਲ ’ਤੇ ਵੀ ਲਾਗੂ ਕਰਕੇ ਦਿਖਾਓ।
ਮੁੱਖ ਮੰਤਰੀ ਭਗਵੰਤ ਮਾਨ ਪਿੰਡ ਦਾ ਸਰਪੰਚ ਤੇ BA ਪਾਸ ਲਾਉਣ ਦੀਆਂ ਸਲਾਹਾਂ ਦਿੰਦੇ ਹਨ।
ਪਰ ਆਪਣੇ ਮੰਤਰੀਆਂ ਲਈ ਮੁੱਖ ਮੰਤਰੀ ਸਾਹਿਬ ਦੇ ਅਸੂਲ ਕੁਝ ਹੋਰ ਹਨ।
ਹਾਲ ਹੀ ਵਿੱਚ ਕੈਬਨਟ ਵਿੱਚ ਪੰਜ ਨਵੇਂ ਮੰਤਰੀ ਸ਼ਾਮਿਲ ਕੀਤੇ ਗਏ ਹਨ।
ਜਿਨਾਂ ਵਿੱਚੋਂ ਇੱਕ ਬਾਰਵੀਂ ਪਾਸ ਹਨ ਤੇ ਉਹਨਾਂ ਨੂੰ ਪੰਚਾਇਤ, ਗ੍ਰਾਮੀਣ ਵਿਕਾਸ, ਉਦਯੋਗ ਵਰਗੇ… pic.twitter.com/wuN2LNu38g— Bikram Singh Majithia (@bsmajithia) September 24, 2024