The Khalas Tv Blog Punjab ਬਿਕਰਮ ਮਜੀਠੀਆ ਨੇ ਸਕੂਲਾਂ ਦੀ ਮਾੜੀ ਹਾਲਤ ਨੂੰ ਲੈ ਕੇ ਘੇਰੀ ਸੂਬਾ ਸਰਕਾਰ!
Punjab

ਬਿਕਰਮ ਮਜੀਠੀਆ ਨੇ ਸਕੂਲਾਂ ਦੀ ਮਾੜੀ ਹਾਲਤ ਨੂੰ ਲੈ ਕੇ ਘੇਰੀ ਸੂਬਾ ਸਰਕਾਰ!

ਸ਼੍ਰੋਮਣੀ ਅਕਾਲੀ ਦਲ (SAD) ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ (Bikram Singh Majithia) ਨੇ ਸਕੂਲਾਂ ਦੇ ਮੁੱਦੇ ‘ਤੇ ਸੂਬਾ ਸਰਕਾਰ ਨੂੰ ਘੇਰਿਆ ਹੈ। ਪੰਜਾਬ ਵਿੱਚ ਪਏ ਭਾਰੀ ਮੀਂਹ ਕਾਰਨ ਸਕੂਲਾਂ ਵਿੱਚ ਪਾਣੀ ਜਮਾਂ ਹੋ ਗਿਆ ਹੈ। ਇਸ ਤੇ ਬਿਕਰਮ ਸਿੰਘ ਮਜੀਠੀਆ ਨੇ ਐਕਸ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਸਿਹਤ ਤੇ ਸਿੱਖਿਆ ਦੀ ਕ੍ਰਾਂਤੀ ਲਿਆਉਣ ਵਾਲੇ ਗਪੌੜੀ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਮੁਖੀ ਭਗਵੰਤ ਮਾਨ ਜੀ। ਆਹ ਵੇਖ ਲਓ ਸਮਾਰਟ ਸਕੂਲਾਂ ਦਾ ਹਾਲ ਕਹਿੰਦੇ ਸੀ ਸਕੂਲ ਆਫ ਐਮੀਨੈਂਸ, ਸਕੂਲ ਆਫ ਹੈਪੀਨੈਸ ਤੇ ਹੋਰ ਪਤਾ ਨਹੀਂ ਕੀ ਕੁਝ ਖੋਲ੍ਹਾਂਗੇ। ਸ੍ਰੀਮਾਨ ਜੀ, ਜਿਹੜੇ ਪਿਛਲੀਆਂ ਸਰਕਾਰਾਂ ਨੇ ਬਣਾਏ ਹਨ, ਉਹ ਹੀ ਸਾਂਭ ਕਰ ਲਵੋ।

ਤੁਹਾਡਾ ਸ਼ੁਕਰਾਨਾ ਕਰਾਂਗੇ। ਪੰਜਾਬ ਦਾ ਤਾਂ ਤੁਸੀਂ ਬੇੜਾ ਹੀ ਡੁੱਬੋ ਦਿੱਤਾ। ਹੁਣ ਰਹਿੰਦੀ ਕਸਰ ਸਕੂਲਾਂ ਦੀਆਂ ਇਮਾਰਤਾਂ ਵੀ ਡੋਬਣ ਲੱਗੇ ਹੋ। ਇਹ ਤਾਂ ਸਿਰਫ਼ ਪਟਿਆਲਾ ਜ਼ਿਲ੍ਹੇ ਦੇ ਪਿੰਡ ਲੋਹ ਸਿੰਬਲੀ ਦੀ ਤਸਵੀਰ ਹੈ। ਅਜਿਹੇ ਹਾਲਾਤ ਸੂਬੇ ਦੇ ਹਰ ਜ਼ਿਲ੍ਹੇ ਦੇ ਬਹੁ ਗਿਣਤੀ ਸਕੂਲਾਂ ਵਿਚ ਹਨ। ਹਾਲੇ ਤੁਸੀਂ ਪਿਛਲੇ ਸਾਲ ਆਏ ਹੜ੍ਹਾਂ ਤੋਂ ਸਬਕ ਨਹੀਂ ਸਿੱਖਿਆ। ਪਤਾ ਨਹੀਂ ਕਦੋਂ ਸਿੱਖੋਗੇ! ਪਰਮਾਤਮਾ ਪੰਜਾਬ ਦਾ ਬਚਾਅ ਕਰੋ…ਇਹੀ ਅਰਦਾਸ ਕਰਦੇ ਹਾਂ।

ਇਹ ਵੀ ਪੜ੍ਹੋ –    ਬਾਗ਼ੀਆਂ ਦੀ ਜਥੇਦਾਰ ਸਾਹਿਬ ਨੂੰ ਸੁਖਬੀਰ ਸਿੰਘ ਬਾਦਲ ਖਿਲਾਫ ਨਵੀਂ ਮੰਗ !

 

Image

 

 

 

Exit mobile version