ਬਿਉਰੋ ਰਿਪੋਰਟ – ਸ਼੍ਰੋਮਣੀ ਅਕਾਲੀ ਦਲ (SAD) ਦੇ ਸੀਨੀਅਰ ਲੀਡਰ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ (Bikram Singh Majithia) ਨੇ ਪੰਜਾਬ ਸਰਕਾਰ ਤੇ ਗੈਰ ਕਾਨੂੰਨੀ ਮਾਇਨਿੰਗ ਕਰਨ ਦੇ ਇਲਜ਼ਾਮ ਲਗਾਏ ਹਨ। ਮਜੀਠੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ (AAP) ਸਰਕਾਰ ਦੇ ਮੰਤਰੀਆਂ, ਵਿਧਾਇਕਾਂ ਤੇ ਅਹੁਦੇਦਾਰਾਂ ਵੱਲੋਂ ਪੰਜਾਬ ਭਰ ’ਚ ਗੈਰ ਕਾਨੂੰਨੀ ਮਾਇਨਿੰਗ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਕੀਤਾ ਜਾ ਰਿਹਾ ਹੈ। ਸਰਕਾਰ ਵੱਲੋਂ ਕੇਲਵ ਲੋਕਾਂ ਦੀਆਂ ਅੱਖਾਂ ’ਚ ਘੱਟਾ ਪਾਉਣ ਲਈ ਮਾਇਨਿੰਗ ਵਿਭਾਗ ਵੱਲੋਂ ਕੁਝ ਅਧਿਕਾਰੀਆਂ ਨੂੰ ’ਕਾਰਣ ਦੱਸੋ ਨੋਟਿਸ’ ਜਾਰੀ ਕੀਤਾ ਗਿਆ ਹੈ ਬਜਾਏ ਮਾਇਨਿੰਗ ਮਾਫੀਆ ਖਿਲਾਫ਼ ਕਾਰਵਾਈ ਕਰਨ ਦੇ ਅਤੇ ਦੋਸ਼ੀਆਂ ਨੂੰ ਫੜਨ ਦੇ।
ਵਿਭਾਗ ਦੇ ਅਧਿਕਾਰੀਆਂ ਨੂੰ ਬਲੀ ਦਾ ਬੱਕਰਾ ਬਣਾਉਣ ਦੇ ਪੁਰਜ਼ੋਰ ਯਤਨ ਜਾਰੀ ਹਨ। ਮਜੀਠੀਆ ਨੇ ਕਿਹਾ ਕਿ ਸ਼ਰਮ ਕਰੋ ਭਗਵੰਤ ਮਾਨ ਜੀ, ਕਿਥੇ ਹੈ 20 ਹਜ਼ਾਰ ਕਰੋੜ ਰੁਪਏ ਦਾ ਮਾਲੀਆ, ਕਿਥੇ ਹੈ ਮਾਇਨਿੰਗ ਤੋਂ ਹੋ ਰਹੀ ਗੈਰ ਕਾਨੂੰਨੀ ਆਮਦਨ ਦਾ ਪੈਸਾ। ਮਜੀਠੀਆ ਨੇ ਕਿਹਾ ਕਿ ਆਪ ਦੇ ਦੇਸ਼ ਭਰ ਵਿਚ ਪ੍ਰਚਾਰ ਵਾਸਤੇ ਵਰਤਣ ਲਈ ਦਿੱਲੀ ਪੁੱਜਾ ਪੈਸਾ ਦਿੱਲੀ ਚੋਣਾਂ ’ਚ ਵਰਤਿਆ ਜਾਵੇਗਾ ਮਾਇਨਿੰਗ ਤੋਂ ’ਕਮਾਇਆ’ ਪੈਸਾ ? ਸ਼ਰਮ ਕਰੋ, ਕੁਝ ਤਾਂ ਸ਼ਰਮ ਕਰੋ ਪੰਜਾਬ ਨੂੰ ਲੁੱਟ ਕੇ ਦਿੱਲੀ ਦੇ ਘਰ ਭਰ ਰਹੇ ਹੋ ਪੰਜਾਬੀ ਤੁਹਾਡੇ ਤੋਂ ਇਕ-ਇਕ ਪੈਸੇ ਦਾ ਹਿਸਾਬ ਲੈਣਗੇ ਜਵਾਬ ਤਾਂ ਦੇਣੇ ਪੈਣਗੇ।
ਇਹ ਵੀ ਪੜ੍ਹੋ – ਦੋ ਦਿਨ ਇਸ ਸ਼ਹਿਰ ‘ਚ ਈ-ਰਿਕਸ਼ਾ ਦੀ ਨਹੀਂ ਹੋਵੇਗੀ ਐਂਟਰੀ! ਵਧਦੀ ਟਰੈਫਿਕ ਦੇ ਮੱਦੇਨਜ਼ਰ ਲਿਆ ਫੈਸਲਾ