ਬਿਊਰੋ ਰਿਪੋਰਟ : ਕਹਿੰਦੇ ਹਨ ਪੁੱਤ ਕਪੁੱਤ ਜ਼ਰੂਰ ਹੋ ਸਕਾ ਹੈ ਪਰ ਮਾਪੇ ਕੁਮਾਪੇ ਨਹੀਂ ਹੋ ਸਕਦੇ ਹਨ । ਇੱਕ ਜੋੜੇ ਨੇ ਇਸ ਨੂੰ ਪੂਰੀ ਤਰ੍ਹਾਂ ਨਾਲ ਬਦਲ ਦਿੱਤਾ ਹੈ । ਲਾਲਚ ਨੇ ਮਾਪਿਆਂ ਨੂੰ ਕੁਮਾਪੇ ਬਣਾ ਦਿੱਤਾ ਹੈ ਅਤੇ ਜਿਸ 5 ਮਹੀਨੇ ਦੀ ਬੱਚੀ ਨੂੰ ਮਾਂ ਨੇ 9 ਮਹੀਨੇ ਕੋਖ ਵਿੱਚ ਰੱਖਿਆ ਉਸ ਨੂੰ ਨਹਿਰ ਵਿੱਚ ਸੁੱਟਣ ਵੇਲੇ ਉਸ ਦੇ ਹੱਥ ਵੀ ਨਹੀਂ ਕੰਬੇ। ਮਾਪਿਆਂ ਨੇ ਇਹ ਜਾਨਵਰ ਵਾਲਾ ਕੰਮ ਇਸ ਲਈ ਕੀਤਾ ਕਿਉਂਕਿ ਉਨ੍ਹਾਂ ਨੇ ਇੱਕ ਸਰਕਾਰੀ ਸ਼ਰਤ ਪੂਰੀ ਕਰਨੀ ਸੀ । ਪਰ ਇੱਕ ASI ਦੇ ਅਲਰਟ ਹੋਣ ਦੀ ਵਜ੍ਹਾ ਕਰਕੇ ਦੋਵੇ ਪਤੀ-ਪਤਨੀ ਫੜੇ ਗਏ ।
ਇਹ ਸਰਕਾਰੀ ਸ਼ਰਤ ਪੂਰੀ ਕਰਨ ਲਈ ਬੱਚੀ ਦਾ ਕਤਲ ਕੀਤਾ
5 ਮਹੀਨੇ ਦੀ ਧੀ ਨੂੰ ਨਹਿਰ ਵਿੱਚ ਸੁੱਟਣ ਵਾਲੇ ਮਾਪੇ ਰਾਜਸਥਾਨ ਦੇ ਬੀਕਾਨੇਰ ਦੇ ਰਹਿਣ ਵਾਲੇ ਹਨ । ਦੋਵਾਂ ਨੇ ਇਹ ਕੰਮ ਇਸ ਲਈ ਕੀਤਾ ਤਾਂਕੀ ਉਨ੍ਹਾਂ ਦੀ ਸਰਕਾਰੀ ਨੌਕਰੀ ਨਾ ਜਾਵੇਂ। ਝੰਵਰਲਾਲ ਨੇ ਧੀ ਅਨਸ਼ੂ ਦਾ ਇਸ ਲਈ ਕਤਲ ਕੀਤਾ ਕਿਉਂਕਿ ਉਸ ਦੇ 3 ਬੱਚੇ ਸਨ । ਉਹ ਫਿਲਹਾਲ ਸਕੂਲ ਵਿੱਚ ਸਹਾਇਕ ਅਹੁਦੇ ‘ਤੇ ਕੱਚਾ ਮੁਲਾਜ਼ਮ ਹੈ । ਝੰਵਰਲਾਲ ਨੇ ਪਿਛਲੇ ਸਾਲ ਦਸੰਬਰ ਵਿੱਚ ਸਰਕਾਰ ਦੇ ਸਹੁੰ ਪੱਤਰ ‘ਤੇ ਹਸਤਾਖਰ ਕਰਕੇ ਕਿਹਾ ਸੀ ਕਿ ਉਸ ਦੇ 2 ਬੱਚੇ ਹਨ । ਰਾਜਸਥਾਨ ਸਰਕਾਰ ਦੀ ਨੀਤੀ ਮੁਤਾਬਿਕ ਜੇਕਰ ਕਿਸੇ ਦੇ 2 ਤੋਂ ਵੱਧ ਬੱਚੇ ਹਨ ਤਾਂ ਉਸ ਨੂੰ ਨੌਕਰੀ ਵਿੱਚ ਪੱਕਾ ਨਹੀਂ ਕੀਤਾ ਜਾਂਦਾ ਹੈ। ਇਸੇ ਲਈ ਉਸ ਨੇ ਇੱਕ ਬੱਚੇ ਨੂੰ ਨਹਿਰ ਵਿੱਚ ਸੁੱਟ ਦਿੱਤਾ । ਹਾਲਾਂਕਿ ਝੰਵਰਲਾਲ ਦੇ ਹੁਣ ਵੀ ਤਿੰਨ ਬੱਚੇ ਹਨ ਉਸ ਨੇ ਇੱਕ ਬੱਚਾ ਆਪਣੇ ਭਰਾ ਨੂੰ ਗੋਦ ਦਿੱਤਾ ਸੀ। ਜੇਕਰ ਉਸ ਨੇ ਬੱਚੀ ਨੂੰ ਨਹੀਂ ਰੱਖਣਾ ਸੀ ਤਾਂ ਉਹ ਆਪਣੇ ਭਰਾ ਜਾਂ ਫਿਰ ਕਿਸੇ ਹੋਰ ਨੂੰ ਗੋਦ ਦੇ ਸਕਦਾ ਸੀ । ਸਿਰਫ ਸਰਕਾਰ ਦੇ ਸਿਰ ‘ਤੇ ਦੋਸ਼ ਪਾਉਣ ਨਾਲ ਉਹ ਬਚ ਨਹੀਂ ਸਕਦਾ ਹੈ। ਸਿਰਫ਼ ਇਨ੍ਹਾਂ ਹੀ ਨਹੀਂ ਸਰਕਾਰੀ ਪਾਲਿਸੀ ਕਾਫੀ ਪਹਿਲਾਂ ਹੀ ਬਣ ਚੁੱਕੀ ਸੀ । ਉਸ ਨੂੰ ਪਤਾ ਸੀ ਤਾਂ ਆਖਿਰ ਕਿਉਂ ਉਸ ਨੇ ਚੌਥੇ ਬੱਚੇ ਨੂੰ ਇਸ ਦੁਨੀਆ ਵਿੱਚ ਲਿਆਇਆ ਸੀ ।
ਇਸ ਤਰ੍ਹਾਂ ਬੱਚੀ ਨੂੰ ਨਹਿਰ ਵਿੱਚ ਸੁੱਟਿਆ
ਝੰਵਰਲਾਲ ਬਾਈਕ ‘ਤੇ ਆਪਣੀ ਪਤਨੀ ਅਤੇ 2 ਬੱਚਿਆ ਨਾਲ ਆ ਰਿਹਾ ਸੀ। ਸ਼ਾਮ 5 ਵਜੇ ਪਤੀ-ਪਤਨੀ ਨੇ 5 ਮਹੀਨੇ ਦੇ ਬੱਚੇ ਨੂੰ ਇੰਦਰਾ ਗਾਂਧੀ ਨਹਿਰ ਪ੍ਰੋਜੈਕਟ ਤੋਂ ਸੁੱਟ ਦਿੱਤਾ । ਮਾਸੂਮ ਨੂੰ ਹੇਠਾਂ ਸੁੱਟ ਦੇ ਹੋਏ ਕੁਝ ਲੋਕਾਂ ਨੇ ਵੇਖ ਲਿਆ ਅਤੇ ਉਨ੍ਹਾਂ ਨੇ ਆਵਾਜ਼ ਮਾਰੀ ਤਾਂ ਪਤੀ-ਪਤਨੀ ਮੋਟਰ ਸਾਈਕਲ ਲੈਕੇ ਫਰਾਰ ਹੋ ਗਏ । ਲੋਕਾਂ ਨੇ ਬੜੀ ਮੁਸ਼ਕਿਲ ਦੇ ਨਾਲ ਨਹਿਰ ਤੋਂ ਬੱਚੀ ਨੂੰ ਕੱਢਿਆ ਪਰ ਬੱਚੀ ਦੀ ਮੌਤ ਹੋ ਚੁੱਕੀ ਸੀ । ਪਰ ਇੱਕ ASI ਦੀ ਸਮਝਦਾਰੀ ਦੇ ਨਾਲ ਝੰਵਰਲਾਲ ਅਤੇ ਉਸ ਦੀ ਪਤਨੀ ਫੜੀ ਗਈ
ASI ਨੇ ਵਿਖਾਈ ਸਮਝਦਾਰੀ
ਬੱਚੇ ਨੂੰ ਨਹਿਰ ਵਿੱਚ ਸੁੱਟਣ ਦੀ ਜਾਣਕਾਰੀ ਮਿਲ ਦੇ ਹੀ ਪੂਰੇ ਇਲਾਕੇ ਵਿੱਚ ਨਾਕੇਬੰਦੀ ਕਰ ਦਿੱਤੀ ਗਈ । ਖਾਜੂਵਾਲਾ ਵਿੱਚ ਸਬ ਇੰਸਪੈਕਟਰ ਮੁਕੇਸ਼ ਕੁਮਾਰ ਨੇ ਪਤੀ-ਪਤਨੀ ਦੀ ਬਾਈਕ ਰੋਕੀ। ਪੁੱਛ-ਗਿੱਛ ਕਰਨ ‘ਤੇ ਝੰਵਰਲਾਲ ਨੇ ਦੱਸਿਆ ਉਹ ਆਪਣੇ ਸਾਲੇ ਦੇ ਘਰ ਤੋਂ ਵਾਪਸ ਪਰਕ ਰਿਹਾ ਹੈ। ਸ਼ੱਕ ਹੋਣ ਤੇ ਮੁ੍ਕੇਸ਼ ਕੁਮਾਰ ਨੇ ਉਨ੍ਹਾਂ ਦੀ ਫੋਟੋ ਖਿੱਚੀ। ਬਾਈਕ ਦਾ ਵੀ ਫੋਟੋ ਖਿਚਿਆ । ਇੰਸਪੈਕਟਰ ਨੇ ਝੰਵਰਲਾਲ ਦੇ ਅਧਾਰ ਕਾਰਡ ਦੀ ਫੋਟੋ ਵੀ ਖਿੱਚ ਲਈ । ਇਸ ਦੇ ਬਾਅਦ ਜਾਣ ਦਿੱਤਾ । ਆਲਾ ਅਧਿਕਾਰੀਆਂ ਨੂੰ ਜਦੋਂ ਪਤਾ ਚੱਲਿਆ ਤਾਂ ਝੰਵਰਲਾਲ ਬਾਰੇ ਜਾਣਕਾਰੀ ਹਾਸਲ ਕੀਤੀ ਗਈ ਅਤੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ । ਦੋਵਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ ਅਤੇ ਸਰਕਾਰੀ ਨੌਕਰੀ ਦੀ ਸ਼ਰਤ ਪੂਰੀ ਕਰਨ ਦੇ ਲਈ ਬੱਚੀ ਨੂੰ ਸੁੱਟਣ ਦੀ ਵਜ੍ਹਾ ਦਸਿਆ ਹੈ ।