The Khalas Tv Blog Punjab 300 ਕਿਲੋ ਸੋਨੇ ‘ਤੇ ਹੱਥ ਸਾਫ ਕੀਤਾ ! ਕਾਰਪੋਰੇਟ ਕੰਪਨੀ ਵਾਂਗ ਕਰਦੇ ਹਨ ਕੰਮ ! ਲੁੱਟ ‘ਤੇ ਤਨਖਾਹ ਨਾਲ ਇਨਸੈਂਟਿਵ ਵੀ ਮਿਲ ਦਾ ਹੈ
Punjab

300 ਕਿਲੋ ਸੋਨੇ ‘ਤੇ ਹੱਥ ਸਾਫ ਕੀਤਾ ! ਕਾਰਪੋਰੇਟ ਕੰਪਨੀ ਵਾਂਗ ਕਰਦੇ ਹਨ ਕੰਮ ! ਲੁੱਟ ‘ਤੇ ਤਨਖਾਹ ਨਾਲ ਇਨਸੈਂਟਿਵ ਵੀ ਮਿਲ ਦਾ ਹੈ

300 Looter gang take interview give training

ਬਿਹਾਰ ਦਾ ਸੁਬੋਧ ਗੈਂਸ 300 ਕਿਲੋ ਸੋਨਾ ਲੁੱਟ ਚੁੱਕਾ ਹੈ ਅਤੇ ਜੇਲ੍ਹ ਵਿੱਚ ਚੋਰਾਂ ਨੂੰ ਟ੍ਰੇਨਿੰਗ ਦਿੰਦਾ ਹੈ ਗੈਂਗ ਵਿੱਚ ਸ਼ਾਮਲ ਹੋਣ ਤੋਂ ਬਾਅਦ vip ਟ੍ਰੀਟਮੈਂਟ ਮਿਲ ਦੀ ਹੈ

ਬਿਊਰੋ ਰਿਪੋਰਟ : ਦੇਸ਼ ਵਿੱਚ ਇੱਕ ਅਜਿਹਾ ਗੈਂਗ ਵਿੱਚ ਸਰਗਰਮ ਹੈ ਜੋ ਹੁਣ ਤੱਕ 300 ਕਿਲੋ ਸੋਨਾ ਲੁੱਟ ਚੁੱਕਾ ਹੈ ਅਤੇ ਇਸ ਦੀ ਪਹੁੰਚ 7 ਸੂਬਿਆਂ ਵਿੱਚ ਹੈ । ਕਿਸੇ ਕਾਰਪੋਰੇਟ ਕੰਪਨੀ ਵਾਂਗ ਚੱਲ ਰਹੇ ਇਸ ਗੈਂਗ ਵਿੱਚ ਚੋਰਾਂ ਦਾ ਬਕਾਇਦਾ ਇੰਟਰਵਿਊ ਹੁੰਦਾ। ਉਨ੍ਹਾਂ ਦੀ ਕਾਬਲੀਅਤ ਚੈੱਕ ਕਰਕੇ ਗੈਂਗ ਵਿੱਚ ਸ਼ਾਮਲ ਕਰਕੇ ਟ੍ਰੇਨਿੰਗ ਤੋਂ ਬਾਅਦ ਵਾਰਦਾਤਾਂ ‘ਤੇ ਭੇਜਿਆ ਜਾਂਦਾ ਹੈ। ਸਿਰਫ਼ ਇੰਨਾਂ ਹੀ ਨਹੀਂ ਤਨਖ਼ਾਹ ਦੇ ਨਾਲ ਇੰਨਾਂ ਨੂੰ ਇਨਸੈਂਟਿਵ ਵੀ ਦਿੱਤਾ ਜਾਂਦਾ ਹੈ।

ਇਹ ਗੈਂਗ ਬਿਹਾਰ ਦੇ ਸੁਬੋਧ ਗੈਂਸ ਨਾਲ ਮੁਸ਼ਹੂਰ ਹੈ । ਇਹ ਹੁਣ ਤੱਕ 200 ਤੋਂ ਵੱਧ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ ।ਇਸ ਗੈਂਗ ਦੇ ਕਈ ਲੋਕ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਹਨ । ਗੈਂਗ ਦਾ ਸਰਗਨਾ ਸੁਬੋਧ ਆਪ ਜੇਲ੍ਹ ਵਿੱਚ ਚੇਨ ਸਨੈਚਰਾਂ ਦਾ ਇੰਟਰਵਿਊ ਲੈਂਦਾ ਹੈ ਅਤੇ ਫਿਰ ਗੈਂਗ ਵਿੱਚ ਸ਼ਾਮਲ ਕਰਦਾ ਹੈ। ਦੱਸਿਆ ਜਾ ਰਿਹਾ ਹੈ ਕਿ ਗੈਂਗ 7 ਸੂਬਿਆਂ ਵਿੱਚ ਸਰਗਰਮ ਹੈ ।29 ਅਗਸਤ ਨੂੰ ਹੀ ਰਾਜਸਥਾਨ ਵਿੱਚ ਮਣੀਪੁਰਮ ਗੋਲਡ ਫਾਈਨਾਂਸ ਕੰਪਨੀ ਵਿੱਚ ਇਸ ਨੇ 24 ਕਿਲੋ ਗੋਲਡੀ ਦੀ ਡਕੈਤੀ ਕੀਤੀ ਸੀ । ਇਸ ਤੋਂ ਇਲਾਵਾ ਮੱਧ ਪ੍ਰਦੇਸ਼ ਦੇ ਹੀ ਮਣੀਪੁਰਮ ਗੋਲਡ ਦੇ ਦਫ਼ਤਰ ਤੋਂ 16 ਕਰੋੜ ਦੇ ਗੋਲਡ ਦੀ ਚੋਰੀ ਕੀਤੀ ਸੀ।

ਇਸ ਤਰ੍ਹਾਂ ਗੈਂਗ ਵਿੱਚ ਹੁੰਦੀ ਹੈ ਭਰਤੀ

ਸੁਬੋਧ ਗੈਂਗ ਵਿੱਚ ਸ਼ਾਮਲ ਇੱਕ ਚੋਰ ਨੇ ਦੱਸਿਆ ਚੇਨ ਸਨੈਚਰਾਂ ਦੀ ਨਿਯੁਕਤੀ ਜੇਲ੍ਹ ਤੋਂ ਹੁੰਦੀ ਹੈ । ਜਿਵੇਂ ਹੀ ਜੇਲ੍ਹ ਵਿੱਚ ਕੋਈ ਚੇਨ ਸਨੈਚਿੰਗ ਦਾ ਮੁਲਜ਼ਮ ਆਉਂਦਾ ਹੈ ਤਾਂ ਸੁਬੋਧ ਅਤੇ ਉਸ ਦੇ ਸਾਥੀਆਂ ਦੀ ਪੂਰੀ ਨਜ਼ਰ ਹੁੰਦੀ ਹੈ। ਚੋਣ ਤੋਂ ਬਾਅਦ ਚੇਨ ਸਨੈਚਰ ਨੂੰ ਜੇਲ੍ਹ ਵਿੱਚ VIP ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ । ਇਸ ਤੋਂ ਬਾਅਦ ਚੋਰਾਂ ਦੀ ਟ੍ਰੇਨਿੰਗ ਹੁੰਦੀ ਹੈ,ਉਨ੍ਹਾਂ ਨੂੰ ਦੱਸਿਆ ਜਾਂਦਾ ਹੈ ਕਿ ਕੁਝ ਵੱਡਾ ਕਰਨਾ ਹੈ ਤਾਂ ਵੱਡੀ ਚੀਜ਼ ‘ਤੇ ਹੱਥ ਸਾਫ਼ ਕਰੋ । ਜਿਵੇਂ ਹੀ ਚੇਨ ਸਨੈਚਰ ਤਿਆਰ ਹੋ ਜਾਂਦਾ ਹੈ । ਗੈਂਗ ਉਸ ਦੀ ਬੇਲ ਕਰਵਾਉਂਦਾ ਹੈ । ਜੇਲ੍ਹ ਦੇ ਬਾਹਰ ਆਉਣ ਤੋਂ ਬਾਅਦ ਉਹ ਸੁਬੋਧ ਗੈਂਗ ਦੇ ਮੈਂਬਰਾਂ ਨਾਲ ਸੋਨਾ ਲੁੱਟਣ ਦੀ ਵਾਰਦਾਤ ਨੂੰ ਅੰਜਾਦ ਦਿੰਦਾ ਹੈ । ਸਿਰਫ਼ ਇੰਨਾਂ ਹੀ ਨਹੀਂ ਗੈਂਗ ਦੇ ਮੈਂਬਰਾਂ ਨੂੰ ਤਨਖਾਹ ਦੇ ਨਾਲ ਇਨਸੈਂਟਿਵ ਵੀ ਦਿੱਤਾ ਜਾਂਦਾ ਹੈ ।

ਹੁਣ ਤੁਹਾਨੂੰ ਦੱਸ ਦੇ ਹਾਂ ਆਖਿਰ ਲੁੱਟ ਨੂੰ ਕਿਵੇਂ ਅੰਜਾਮ ਦਿੱਤਾ ਜਾਂਦਾ ਹੈ

ਗੈਂਗ ਵਿੱਚ ਸ਼ਾਮਲ ਇੱਕ ਮੈਂਬਰ ਨੇ ਦੱਸਿਆ ਕਿ ਜ਼ਿਆਦਾਤਰ ਮਣੀਪੁਰਮ ਗੋਲਡ ਕੰਪਨੀ ਨੂੰ ਹੀ ਟਾਰਗੇਟ ਕੀਤਾ ਜਾਂਦਾ ਹੈ। ਜਿਸ ਸ਼ਹਿਰ ਵਿੱਚ ਵਾਰਦਾਤ ਨੂੰ ਅੰਜਾਮ ਦੇਣਾ ਹੁੰਦਾ ਹੈ। ਉੱਥੇ ਗੈਂਗ ਦਾ ਮੈਂਬਰ ਪਹਿਲਾਂ ਵਿਦਿਆਰਥੀ ਬਣ ਕੇ ਕਮਰਾ ਕਿਰਾਏ ‘ਤੇ ਲੈਂਦਾ ਹੈ । ਇਸ ਦੇ ਲਈ ਫਰਜ਼ੀ ਅਧਾਰ ਕਾਰਡ ਦਾ ਸਹਾਰਾ ਲਿਆ ਜਾਂਦਾ ਹੈ । ਫਿਰ ਲੁੱਟ ਦੇ ਲਈ ਉਹ 7 ਤੋਂ 8 ਦਿਨ ਤੱਕ ਰੇਕੀ ਕਰਦਾ ਹੈ । ਪੂਰਾ ਪਲਾਨ ਤਿਆਰ ਹੋਣ ਤੋਂ ਬਾਅਦ ਉਹ ਗਿਰੋਹ ਦੇ ਹੋਰ ਮੈਂਬਰਾਂ ਨੂੰ ਵੀ ਬੁਲਾਉਂਦਾ ਹੈ। ਆਪਣੇ ਆਪ ਨੂੰ ਅਧਿਕਾਰੀ ਦੱਸ ਹੋਏ ਗੈਂਗ ਦੇ 7 ਤੋਂ 8 ਲੋਕ ਮਣੀਪੁਰਮ ਗੋਲਡ ਲੋਨ ਦੀ ਬਰਾਂਚ ਵਿੱਚ ਦਾਖਲ ਹੁੰਦੇ ਹਨ । ਜਿਸ ਤੋਂ ਬਾਅਦ ਸਾਰਿਆਂ ਨੂੰ ਗੰਨ ਪੁਆਇੰਟ ‘ਤੇ ਲਿਆ ਜਾਂਦਾ ਹੈ । ਗੈਂਗ ਸੋਨਾ ਲੁੱਟਣ ਤੋਂ ਬਾਅਦ ਫੋਰਨ ਸ਼ਹਿਰ ਨਹੀਂ ਛੱਡ ਦੇ ਹਨ । ਕੁਝ ਦਿਨ ਉਸੇ ਮਕਾਨ ਵਿੱਚ ਰੁੱਕ ਦੇ ਹਨ ਤਾਂਕੀ ਸ਼ੱਕ ਨਾ ਹੋਵੇ। ਮਾਮਲਾ ਠੰਡਾ ਹੋਣ ਤੋਂ ਬਾਅਦ ਨਿਕਲ ਜਾਂਦੇ ਹਨ ।

Exit mobile version