ਬਿਉਰੋ ਰਿਪੋਰਟ : ਬਿਹਾਰ ਦੇ ਸਾਬਕਾ ਮੁੱਖ ਮੰਤਰੀ ਕਪੂਰੀ ਠਾਕੁਰ ਨੂੰ ਭਾਰਤ ਰਤਨ ਸਨਮਾਨ ਦਿੱਤਾ ਜਾਵੇਗਾ। ਉਹ 22 ਦਸੰਬਰ 1970 ਤੋਂ 2 ਜੂਨ 1971 ਤੱਕ ਅਤੇ 24 ਜੂਨ 1977 ਤੋਂ 21 ਅਪ੍ਰੈਲ 1979 ਦੌਰਾਨ 2 ਵਾਰ ਬਿਹਾਰ ਦੇ ਮੁੱਖ ਮੰਤਰੀ ਰਹੇ ਸਨ। ਉਹ 5 ਮਾਰਚ 1967 ਤੋਂ 31 ਜਨਵਰੀ 1968 ਤੱਕ ਡਿਪਟੀ ਸੀਐੱਮ ਵੀ ਰਹੇ ।ਕਪੂਰੀ ਠਾਕੁਰ ਪਿਛੜੇ ਵਰਗਾ ਦੇ ਹਿੱਤਾਂ ਦੀ ਵਕਾਲਤ ਲਈ ਜਾਣੇ ਜਾਂਦੇ ਸਨ। ਉਨ੍ਹਾਂ ਦਾ ਜਨਮ 24 ਜਨਵਰੀ 1924 ਨੂੰ ਸਮਤੀਪੁਰ ਦੇ ਪਿਤੌਝਿਆ ਪਿੰਡ ਵਿੱਚ ਹੋਇਆ ਸੀ। ਬੁੱਧਵਾਰ ਨੂੰ ਉਨ੍ਹਾਂ ਦਾ 100ਵਾਂ ਜਨਮ ਦਿਨ ਹੈ । ਕਪੂਰੀ ਠਾਕੁਰ ਦਾ ਦੇਹਾਂਤ 17 ਫਰਵਰੀ 1988 ਨੂੰ ਹੋਇਆ ਸੀ। ਖਾਸ ਗੱਲ ਇਹ ਵੀ ਹੈ ਕਿ ਉਹ ਪਹਿਲੇ ਬਿਹਾਰ ਦੇ ਗੈਰ ਕਾਂਗਰਸੀ ਮੁੱਖ ਮੰਤਰੀ ਬਣੇ ਸਨ । ਉਨ੍ਹਾਂ ਨੇ 1952 ਵਿੱਚ ਪਹਿਲੀ ਵਾਰ ਚੋਣ ਜਿੱਤੀ । 1967 ਵਿੱਚ ਉਹ ਡਿਪਟੀ ਸੀਐੱਮ ਬਣੇ ਬਿਹਾਰ ਵਿੱਚ ਅੰਗਰੇਜ਼ੀ ਜ਼ੁਬਾਨ ਦੀ ਅਹਿਮੀਅਤ ਨੂੰ ਖਤਮ ਕੀਤਾ ।
1940 ਵਿੱਚ ਸਿਰਫ 5 ਲੋਕ ਮੈਟ੍ਰਿਕ ਪਾਸ ਹੋਏ
ਸਮਤੀਪੁਰ ਦੇ ਪਿਤੌਝਿਆ ਵਿੱਚ 1904 ਵਿੱਚ ਸਿਰਫ਼ 1 ਮੈਟ੍ਰਿਕ ਪਾਸ ਸੀ । 1934 ਵਿੱਚ 2 ਅਤੇ 1940 ਵਿੱਚ 5 ਮੈਟ੍ਰਿਕ ਪਾਸ ਸਨ। ਇੰਨਾਂ ਵਿੱਚ ਇੱਕ ਕਪੂਰੀ ਠਾਕੁਰ ਸੀ। ਉਹ 1952 ਵਿੱਚ ਵਿਧਾਇਕ ਬਣੇ । ਉਹ ਆਸਟ੍ਰੇਲੀਆ ਆਉਣ ਵਾਲੇ ਡੈਲੀਗੇਸ਼ਨ ਵਿੱਚ ਚੁਣੇ ਗਏ । ਉਨ੍ਹਾਂ ਦੇ ਕੋਲ ਕੋਟ ਨਹੀਂ ਸੀ । ਇੱਕ ਦੋਸਤ ਤੋਂ ਮੰਗਿਆ,ਕੋਟ ਫਟਿਆ ਸੀ । ਕਪੂਰੀ ਜੀ ਉਹ ਹੀ ਕੋਟ ਪਾ ਕੇ ਚੱਲੇ ਗਏ । ਜਦੋਂ ਯੂਗੋਸਲਾਵਿਆ ਦੇ ਮਾਰਸ਼ਲ ਟੀਟੋ ਨੇ ਵੇਖਿਆ ਕਿ ਉਨ੍ਹਾਂ ਦਾ ਕੋਟ ਫਟਿਆ ਹੋਇਆ ਹੈ ਤਾਂ ਉਹ ਨਵਾਂ ਕੋਟ ਗਿਫਟ ਕੀਤਾ ਗਿਆ।
ਇੰਦਰਾ ਗਾਂਧੀ ਨੇ ਐੱਮਪੀ,ਵਿਧਾਇਕ ਨੂੰ ਲਾਲਚ ਦਿੰਦੇ ਹੋਏ ਪੈਨਸ਼ਨ ਦਾ ਕਾਨੂੰਨ ਬਣਾਇਆ ਸੀ ਤਾਂ ਕਪੂਰੀ ਠਾਕੁਰ ਨੇ ਕਿਹਾ ਸੀ ਕਿ ਮਾਸਿਕ ਪੈਨਸ਼ਨ ਦੇਣ ਦਾ ਕਾਨੂੰਨ ਅਜਿਹੇ ਦੇਸ਼ ਵਿੱਚ ਪਾਸ ਹੋਇਆ ਹੈ ਜਿੱਥੇ 60 ਤੋਂ 50 ਕਰੋੜ ਲੋਕਾਂ ਦੀ ਆਮਦਨ ਸਾਢੇ ਤਿੰਨ ਅਤੇ 2 ਰੁਪਏ ਹੈ। ਜੇਕਰ ਦੇਸ਼ ਦੇ ਗਰੀਬ ਲੋਕਾਂ ਦੇ ਲਈ 50 ਰੁਪਏ ਪੈਨਸ਼ਨ ਦੀ ਸਹੂਲਤ ਮਿਲ ਜਾਵੇ ਤਾਂ ਇਹ ਵੱਡੀ ਗੱਲ ਹੋਵੇਗੀ ।
ਕਪੂਰੀ ਠਾਕੁਰ ਦੇ ਫੈਸਲੇ ਜਿਹੜੇ ਮਿਸਾਲ ਬਣੇ
ਦੇਸ਼ ਵਿੱਚ ਪਹਿਲੀ ਵਾਰ OBC ਨੂੰ ਰਿਜ਼ਰਵੇਸ਼ਨ ਦਿੱਤਾ ਗਿਆ
1977 ਵਿੱਚ ਮੁੱਖ ਮੰਤਰੀ ਬਣਨ ਦੇ ਬਾਅਦ ਮੁ੍ੰਗੇਰੀਲਾ ਕਮਿਸ਼ਨ ਲਾਗੂ ਕੀਤਾ,ਜਿਸ ਦੀ ਵਜ੍ਹਾ ਕਰਕੇ ਪਿਛਲੇ ਲੋਕਾਂ ਨੂੰ ਨੌਕਰੀ ਵੀ ਰਾਖਵਾਕਰਨ ਮਿਲਿਆ ।
ਦੇਸ਼ ਵਿੱਚ ਪਹਿਲੇ ਮੁੱਖ ਮੰਤਰੀ ਬਣੇ ਜਿੰਨਾਂ ਨੇ ਆਪਣੇ ਪੱਧਰ ‘ਤੇ ਮੈਟ੍ਰਿਕ ਤੱਕ ਦੀ ਪੜਾਈ ਮੁਫਤ ਕੀਤੀ ਸੀ
ਬਿਹਾਰ ਵਿੱਚ ਉਰਦੂ ਨੂੰ ਦੂਜੀ ਰਾਜ ਭਾਸ਼ਾ ਦਾ ਦਰਜ ਦਿੱਤਾ ਸੀ
1967 ਵਿੱਚ ਪਹਿਲੀ ਵਾਰ ਉੱਪ ਮੁੱਖ ਮੰਤਰੀ ਬਣਕੇ ਅੰਗਰੇਜੀ ਨੂੰ ਗੈਰ ਜ਼ਰੂਰੀ ਕੀਤਾ
ਗੈਰ ਲਾਭਕਾਰੀ ਜ਼ਮੀਨ ‘ਤੇ ਮਾਲਗੁਜਾਰੀ ਟੈਕਸ ਨੂੰ ਬੰਦ ਕੀਤਾ ਗਿਆ
ਮੁੱਖ ਮੰਤਰੀ ਬਣ ਦੇ ਹੀ ਦਰਜਾ ਚਾਰ ਵਰਕਰਾਂ ਨੂੰ ਲਿਫਟ ਦੀ ਵਰਤੋਂ ‘ਤੇ ਲੱਗੀ ਰੋਕ ਹਟਾਈ
ਆਰਥਿਤ ਤੌਰ ਤੇ ਕਮਜ਼ੋਰ ਅਤੇ ਪਿਛਲੀ ਜਾਤ ਦੀ ਔਰਤਾਂ ਨੂੰ ਰੀਜ਼ਰਵੇਸ਼ਨ ਦਿੱਤਾ