India

ਬਿਹਾਰ: ਯੂ-ਟਿਊਬ ’ਤੇ ਵੀਡੀਓ ਦੇਖ ਕੇ ਡਾਕਟਰ ਨੇ ਕੀਤੀ ਸਰਜਰੀ, ਮਰੀਜ਼ ਦੀ ਹੋਈ ਮੌਤ

ਬਿਹਾਰ : ਦੁਨੀਆ ਭਰ ਵਿੱਚ ਅਜਿਹੇ ਕਈ ਮਾਮਲੇ ਹਨ, ਜਿੱਥੇ ਸਿਹਤ ਵਿਭਾਗ ਅਤੇ ਡਾਕਟਰਾਂ ਦੀ ਅਣਗਹਿਲੀ ਕਾਰਨ ਲੋਕ ਆਪਣੀ ਜਾਨ ਗੁਆ ​​ਲੈਂਦੇ ਹਨ। ਅਜਿਹਾ ਹੀ ਇਕ ਮਾਮਲਾ ਬਿਹਾਰ ਦੇ ਛਪਰਾ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਕੁਆਰੇ ਡਾਕਟਰ ਨੇ ਯੂ-ਟਿਊਬ ਤੋਂ ਦੇਖ ਕੇ 15 ਸਾਲ ਦੇ ਬੱਚੇ ਦੀ ਕਿਡਨੀ ਸਟੋਨ ਦੀ ਸਰਜਰੀ ਕਰ ਦਿੱਤੀ।

ਪਿੱਤੇ ਦੀ ਪੱਥਰੀ ਨੂੰ ਕੱਢਣ ਲਈ ਸਰਜਰੀ ਦੌਰਾਨ ਬੱਚੇ ਦੀ ਮੌਤ ਹੋ ਗਈ। ਇਹ ਸਰਜਰੀ ਬਿਹਾਰ ਦੇ ਸਾਰਨ ਜ਼ਿਲ੍ਹੇ ਦੇ ਮਧੌਰਾ ਪਿੰਡ ਵਿੱਚ ਕੀਤੀ ਗਈ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਆਪ੍ਰੇਸ਼ਨ ਕਰਨ ਤੋਂ ਬਾਅਦ ਦੋਸ਼ੀ ਡਾਕਟਰ ਆਪਣਾ ਕਲੀਨਿਕ ਬੰਦ ਕਰਕੇ ਫਰਾਰ ਹੋ ਗਿਆ ਸੀ। ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਮ੍ਰਿਤਕ ਦੀ ਪਹਿਚਾਣ ਭੁਆਲਪੁਰ ਪਿੰਡ ਨੇ ਨਿਵਾਸੀ ਕ੍ਰਿਸ਼ਨ ਕੁਮਾਰ ਉਰਫ਼ ਗੋਲੂ ਵਜੋਂ ਹੋਈ ਹੈ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਅਨੁਸਾਰ ਕ੍ਰਿਸ਼ਨ ਨੂੰ ਪੇਟ ਦਰਦ ਦੀ ਸਮੱਸਿਆ ਸੀ ਅਤੇ ਉਸਨੂੰ ਦਾਖ਼ਲ ਕਰਨ ਤੋਂ ਬਾਅਦ ਝੋਲਾਛਾਪ ਡਾਕਟਰ ਨੇ ਉਸਦੇ ਪਿੱਤੇ ਦਾ ਆਪ੍ਰੇਸ਼ਨ ਕਰਨ ਦਾ ਫੈਸਲਾ ਕੀਤਾ। ਇਸ ਉਪਰੰਤ ਉਸਦੀ ਟੀਮ ਨੇ ਯੂਟਿਉਬ ’ਤੇ ਵੀਡੀਓ ਦੇਖ ਕੇ ਗੋਲੂ ਦਾ ਆਪ੍ਰੇਸ਼ਨ ਕੀਤਾ।

ਉਨ੍ਹਾਂ ਦੱਸਿਆ ਆਪ੍ਰੇਸ਼ਨ ਤੋਂ ਬਾਅਦ ਸਿਹਤ ਵਿਗੜਨ ਕਾਰਨ ਕਲੀਨਿਕ ਦੇ ਹਸਪਤਾਲ ਦੇ ਕਰਮਚਾਰੀ ਉਸਨੂੰ ਪਟਨਾ ਲੈ ਕੇ ਗਏ ਪਰ ਰਸਤੇ ਵਿਚ ਉਸਦੀ ਮੌਤ ਹੋ ਗਈ।

ਕ੍ਰਿਸ਼ਨ ਦੇ ਦਾਦਾ ਪ੍ਰਹਿਲਾਦ ਪ੍ਰਸਾਦ ਨੇ ਕਿਹਾ ਕਿ ਡਾਕਟਰ ਨੇ ਮੈਨੂੰ ਡੀਜ਼ਲ ਲੈਣ ਲਈ ਭੇਜਿਆ ਪਰ ਜਦੋਂ ਮੈਂ ਵਾਪਸ ਆ ਕੇ ਦੇਖਿਆ ਤਾਂ ਉਹ ਯੂਟਿਉਬ ’ਤੇ ਦੇਖ ਕੇ ਮੇਰੇ ਪੋਤੇ ਦਾ ਆਪ੍ਰੇਸ਼ਨ ਕਰ ਰਿਹਾ ਸੀ। ਪੁਰੀ ਨੇ ਸਾਡੇ ਤੋਂ ਆਪ੍ਰੇਸ਼ਨ ਕਰਨ ਲਈ ਕੋਈ ਪ੍ਰਵਾਨਗੀ ਵੀ ਨਹੀਂ ਲਈ। ਸਾਰਨ ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਡਾਕਟਰ ਪੁਰੀ ਨੂੰ ਗ੍ਰਿਫ਼ਤਾਰ ਕਰਦਿਾ ਕਾਰਵਾਈ ਸ਼ੁਰੂ ਕੀਤੀ ਗਈ ਹੈ।