ਬਿਉਰੋ ਰਿਪੋਰਟ – ਕੇਂਦਰੀ ਬਜਟ ਵਿੱਚ ਮੋਦੀ ਸਰਕਾਰ ਤੀਜੀ ਵਾਰ ਬਣਾਉਣ ਵਾਲੇ 2 ਅਹਿਮ ਸੂਬਿਆਂ ਦੀਆਂ ਪਾਟਰੀਆਂ ‘ਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਮੇਹਰਬਾਨ ਰਹੀ
ਬੀਜੇਪੀ ਸ਼ਾਸਤ ਸੂਬੇ ਬਿਹਾਰ ਅਤੇ ਆਂਧਰਾ ਨੂੰ ਸਪੈਸ਼ਲ ਪੈਕੇਜ ਦਿੱਤਾ ਗਿਆ ਹੈ । ਪਰ ਪੰਜਾਬ ਦੇ ਹੱਥ ਪੂਰੀ ਤਰ੍ਹਾਂ ਨਾਲ ਖਾਲੀ ਰਹਿ ਗਏ, ਜਿਸ ਦੇ ਖਿਲਾਫ ਪੰਜਾਬ ਕਾਂਗਰਸ ਦੇ 7 ਐੱਮਪੀਜ਼ ਨੇ ਪਾਰਲੀਮੈਂਟ ਦੇ ਬਾਹਰ ਆਕੇ ਜ਼ਬਰਦਸਤ ਪ੍ਰਦਰਸ਼ਨ ਕੀਤਾ ਹੈ । ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਧਰਮਵੀਰ ਗਾਂਧੀ ਨੇ ਕਿਹਾ ਆਪਣੀ ਭਾਈਵਾਲ ਪਾਰਟੀਆਂ ਵਾਲੀ ਸਰਕਾਰਾਂ ਨੂੰ ਗਫ਼ੇ ਵੰਡੇ ਗਏ ਹਨ ਪੰਜਾਬ ਨੂੰ ਇੱਕ ਪੈਸਾ ਵੀ ਨਹੀਂ ਦਿੱਤਾ ਗਿਆ ਹੈ ।
2024 ਦੀਆਂ ਲੋਕਸਭਾ ਚੋਣਾਂ ਵਿੱਚ ਬੀਜੇਪੀ ਆਪਣੇ ਦਮ ‘ਤੇ ਬਹੁਤਮ ਤੋਂ 32 ਸੀਟਾਂ ਪਿੱਛੇ ਰਹਿ ਗਈ ਸੀ । ਨਤੀਸ਼ ਅਤੇ ਨਾਇਡੂ ਦੀ ਹਮਾਇਤ ਦੇ ਨਾਲ ਸਰਕਾਰ ਚੱਲ ਰਹੀ ਹੈ । ਇਸ ਦਾ ਅਸਰ ਵੀ ਸਾਫ ਵਿਖਾਈ ਦਿੱਤਾ । ਇਸੇ ਲਈ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਦੋਵੇ ਸੂਬਿਆਂ ਦੇ ਲਈ 74 ਹਜ਼ਾਰ ਕਰੋੜ ਦੇ ਪੈਕੇਜ ਦਾ ਐਲਾਨ ਕੀਤਾ । ਬਿਹਾਰ ਨੂੰ 58 ਹਜ਼ਾਰ ਕਰੋੜ ਜਦਕਿ ਆਂਧਰਾ ਨੂੰ 15 ਹਜ਼ਾਰ ਕਰੋੜ ਦਿੱਤੇ ਗਏ ਹਨ । JDU ਵਿੱਚ ਨਿਤੀਸ਼ ਕੁਮਾਰ ਬੀਜੇਪੀ ਦੀ ਮਦਦ ਨਾਲ ਸਰਕਾਰ ਚੱਲਾ ਰਹੇ ਹਨ । ਉਧਰ ਆਂਧਰਾ ਵਿੱਚ TDP ਦੇ ਮੁਖੀ ਚੰਦਰਬਾਬੂ ਨਾਇਡੂ ਬੀਜੇਪੀ ਨਾਲ ਮਿਲਕੇ ਸਰਕਾਰ ਚੱਲਾ ਰਹੇ ਹਨ ।
ਕੇਂਦਰੀ ਬਜਟ ਵਿੱਚ ਬਿਹਾਰ ਨੂੰ ਤਾਂ 26 ਹਜ਼ਾਰ ਕਰੋੜ ਦੀ ਸੜਕ ਯੋਜਨਾਵਾਂ ਵੀ ਮਿਲਿਆਂ ਹਨ । ਇਸ ਤੋਂ ਇਲਾਵਾ ਬਿਹਾਰ ਦੇ ਪੀਰਪੈਂਤੀ ਵਿੱਚ 21,400 ਕਰੋੜ ਰੁਪਏ ਦੀ ਲਾਗਤ ਨਾਲ 2400 ਮੈਗਵਾਟ ਪਾਵਰ ਪ੍ਰੋਜੈਕਟ ਲਗਾਇਆ ਜਾਵੇਗਾ ।