ਬਿਊਰੋ ਰਿਪੋਰਟ : ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ 2 ਮਹੀਨੇ ਦੌਰਾਨ ਕਈ ਵਿਭਾਗਾਂ ਵਿੱਚ ਨਵੇਂ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਸੌਂਪੇ ਹਨ । ਹਰ ਵਾਰ ਸੀਐੱਮ ਮਾਨ ਨੇ ਇਹ ਕਹਿਕੇ ਆਪਣੀ ਪਿੱਠ ਥਾਪੜੀ ਹੈ ਕਿ ਉਨ੍ਹਾਂ ਦੀ ਸਰਕਾਰ ਕਾਬਲੀਅਤ ਅਤੇ ਪੰਜਾਬੀਅਤ ਦੇ ਅਧਾਰ ‘ਤੇ ਹੀ ਨੌਕਰੀਆਂ ਦੇ ਰਹੀ ਹੈ । ਇਸ ਦੌਰਾਨ ਉਹ ਇੱਕ ਉਦਾਹਰਣ ਦੇਣਾ ਵੀ ਨਹੀਂ ਭੁੱਲ ਦੇ ਹਨ ਕਿ ਉਨ੍ਹਾਂ ਦੇ ਇੱਕ ਵਿਧਾਇਕ ਨੇ ਕਿਸੇ ਉਮੀਦਵਾਰ ਨੂੰ ਨੌਕਰੀ ਦੇਣ ਦੀ ਸਿਫਾਰਿਸ਼ ਕੀਤੀ ਸੀ ਤਾਂ ਉਨ੍ਹਾਂ ਨੇ ਸਾਫ ਮਨਾ ਕਰ ਦਿੱਤਾ। ਪਰ ਸੀਐੱਮ ਮਾਨ ਦੇ ਇਸ ਦਾਅਵੇ ਦੀ ਹਵਾ ਨਿਕਲਦੀ ਹੋਈ ਨਜ਼ਰ ਆ ਰਹੀ ਹੈ । ਗੁਰੂ ਰਵੀਦਾਰ ਆਯੂਰਵੇਦਿਕ ਯੂਨੀਵਰਿਸਟੀ ਵਿੱਚ 2 ਉਨ੍ਹਾਂ ਯੋਗਾ ਮਾਹਿਰਾਂ ਦੀ ਨਿਯੁਕਤੀ ਕੀਤੀ ਗਈ ਹੈ ਜਿੰਨਾਂ ਦਾ ਤਾਲੁਕ ਬਿਹਾਰ ਤੋਂ ਹੈ । ਸਿਰਫ਼ ਇੰਨਾਂ ਹੀ ਨਹੀਂ ਉਨ੍ਹਾਂ ਨੂੰ ‘ਦਿੱਲੀ ਕੀ ਯੋਗਸ਼ਾਲਾ’ ਪ੍ਰੋਗਰਾਮ ਤੋਂ ਬਾਹਰ ਕੱਢ ਦਿੱਤਾ ਗਿਆ ਸੀ ਸਿਰਫ਼ ਐਡਜਸਟ ਕਰਨ ਦੇ ਲਈ ਗੁਰੂ ਰਵੀਦਾਸ ਆਯੂਰਵੇਦਿਕ ਯੂਨੀਵਰਸਿਟੀ ਵਿੱਚ ਪੋਸਟਾਂ ਕੱਢੀਆਂ ਗਈਆਂ। ਵੱਡੀ ਗੱਲ ਇਹ ਹੈ ਕਿ ਦੋਵਾਂ ਦੀ ਤਨਖਾਹ 1-1 ਲੱਖ ਹੈ । ਮਾਨ ਸਰਕਾਰ ਦੇ ਨੌਕਰੀ ਦੇ ਤਾਜ਼ਾ ਨਿਯਮਾਂ ਮੁਤਾਬਿਕ ਇੰਨਾਂ ਦੋਵਾਂ ਨੂੰ ਨਾ ਤਾਂ ਪੰਜਾਬੀਆਂ ਆਉਂਦੀ ਹੈ ਅਤੇ ਨਾ ਹੀ ਇੰਨਾਂ ਨੇ 10ਵੀਂ ਵਿੱਚ ਪੰਜਾਬੀ ਭਾਸ਼ਾ ਵਿੱਚ 50ਫੀਸਦੀ ਨੰਬਰ ਲਏ । ਹਾਲਾਂਕਿ ਯੂਨੀਵਰਸਿਟੀ ਦੇ ਵੀਸੀ ਦਾਅਵਾ ਕਰ ਰਹੇ ਹਨ ਕਿ ਕੈਬਨਿਟ ਦੇ ਨਿਯਮਾਂ ਮੁਤਾਬਿਕ ਹੀ ਇੰਨਾਂ ਦੀ ਨਿਯੁਕਤੀ ਕੀਤੀ ਗਈ ਹੈ ।
ਅਮਰੇਸ਼ ਅਤੇ ਕਮਲੇਸ਼ ਦੀ ਨਿਯੁਕਤੀ
ਅਮਰੇਸ਼ ਕੁਮਾਰ ਝਾ ਅਤੇ ਕਮਲੇਸ਼ ਕੁਮਾਰ ਮਿਸ਼ਰਾ ਕੇਜਰੀਵਾਲ ਸਰਕਾਰ ਦੇ ਯੋਗਾ ਨੂੰ ਪਰਮੋਟ ਕਰਨ ਵਾਲੇ ਪ੍ਰੋਗਾਰਮ ‘ਦਿੱਲੀ ਕੀ ਯੋਗਸ਼ਾਲਾ’ ਦੇ ਤਹਿਤ ਦਿੱਲੀ ਫਾਰਮਾਸੂਟੀਕਲ ਸਾਇੰਸ ਐਂਡ ਰਿਸਰਚ ਯੂਨੀਵਰਸਿਟੀ ਵਿੱਚ ਯੋਗਾ ਕਨਸਲਟੈਂਟ ਦੇ ਤੌਰ ‘ਤੇ ਕੰਮ ਕਰਦੇ ਸਨ । ਪਰ ਗਵਰਨਲ ਆਫ ਯੂਨੀਵਰਸਿਟੀ ਨੇ ‘ਦਿੱਲੀ ਕੀ ਯੋਗਸ਼ਾਲਾ’ ਨੂੰ ਪਿਛਲੇ ਸਾਲ ਨਵੰਬਰ ਵਿੱਚ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਤੋਂ ਬਾਅਦ ਅਮਰੇਸ਼ ਅਤੇ ਕਮਲੇਸ਼ ਦੀ ਨੌਕਰੀ ਚੱਲੀ ਗਈ ਸੀ । ਸੂਤਰਾਂ ਮੁਤਾਬਿਕ ਇੰਨਾਂ ਦੋਵਾਂ ਦੀ ਨੌਕਰੀ ਜਾਣ ਤੋਂ ਬਾਅਦ ਪੰਜਾਬ ਸਰਕਾਰ ਨੂੰ ਕਿਹਾ ਗਿਆ ਕਿ ਉਹ ਆਪਣੇ ਕਿਸੇ ਵਿਭਾਗ ਵਿੱਚ ਯੋਗਾ ਦੀ ਸਿਖਲਾਈ ਦੇ ਲਈ ਕੋਈ ਪੋਸਟ ਵੇਖਣ । ਜਦੋਂ ਸਿਹਤ ਵਿਭਾਗ ਇਸ ਨੂੰ ਕਰਨ ਵਿੱਚ ਫੇਲ੍ਹ ਸਾਬਿਤ ਹੋਇਆ ਤਾਂ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਵਿਭਾਗ ਨੇ ਇਸ ‘ਤੇ ਕੰਮ ਕੀਤਾ ਅਤੇ ਇਸੇ ਮਹੀਨੇ ਦੇ ਅੰਦਰ ਗੁਰੂ ਰਵੀਦਾਸ ਆਯੂਰਵੇਦਿਕ ਯੂਨੀਵਰਸਿਟੀ ਨੇ ਅਰਜ਼ੀਆਂ ਮੰਗਵਾਇਆ । ਜਿਸ ਵਿੱਚ 2 ਕਨਸਲਟੈਂਟ,10 ਸੁਪਰਵਾਇਜ਼ਰ,80 ਟ੍ਰੇਨਰ ਦੀਆਂ ਕਾਨਟਰੈਕਟ ਬੇਸ ਪੋਸਟਾਂ ਕੱਢੀਆਂ ਗਈਆਂ । ਇਸ ਪ੍ਰੋਗਰਾਮ ਨੂੰ ਨਾਂ ਦਿੱਤਾ ਗਿਆ ‘CM ਦੀ ਯੋਗਸ਼ਾਲਾ’ । ਇਸ ਨੂੰ ਅੰਮ੍ਰਿਤਸਰ,ਲੁਧਿਆਣਾ,ਫਗਵਾੜਾ,ਪਟਿਆਲਾ ਅਤੇ ਜਲੰਧਰ ਵਿੱਚ ਯੋਗਾ ਦੀ ਟ੍ਰੇਨਿੰਗ ਦੇ ਲਈ ਸ਼ੁਰੂ ਕੀਤਾ ਜਾਵੇਗਾ । ਐਡੀਸ਼ਨਲ ਸਕੱਤਰ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਅਤੇ ਗੁਰੂ ਰਵੀਦਾਸਸ ਆਯੂਰਵੇਦਿਕ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਰਾਹੁਲ ਗੁਪਤਾ ਨੇ ਕਿਹਾ ਅਮਰੇਸ਼ ਅਤੇ ਕਮਲੇਸ਼ ਦੀ ਨਿਯੁਕਤੀ ਕੈਬਨਿਟ ਵੱਲੋਂ ਜਾਰੀ ਨਿਯਮਾਂ ਦੇ ਮੁਤਾਬਿਕ ਹੀ ਕੀਤੀ ਗਈ ਹੈ। ਉਨ੍ਹਾਂ ਕਿਹਾ ਜਲਦ ਦੀ ‘CM ਦੀ ਯੋਗਸ਼ਾਲਾ’ ਪ੍ਰੋਗਰਾਮ ਲਾਂਚ ਹੋਣ ਵਾਲਾ ਹੈ ਜਿਸ ਦੇ ਲਈ ਇਹ ਨਿਯੁਕਤੀਆਂ ਕੀਤੀਆਂ ਗਈਆਂ ਹਨ ।
ਨਿਯਮਾਂ ‘ਤੇ ਖਰੀ ਨਹੀਂ ਨਿਯੁਕਤੀਆਂ
ਵੀਸੀ ਭਾਵੇ ਇਹ ਦਾਅਵਾ ਕਰ ਰਹੇ ਹਨ ਕਿ ਅਮਰੇਸ਼ ਅਤੇ ਕਮਲੇਸ਼ ਦੀ ਨਿਯੁਕਤੀ ਨਿਯਮਾਂ ਦੇ ਮੁਤਾਬਿਕ ਹੋਈ ਹੈ । ਪਰ ਇਹ ਮਾਨ ਸਰਕਾਰ ਦੇ ਨੌਕਰੀ ਲਈ ਸੋਧੇ ਹੋਏ ਨਿਯਮਾਂ ਦੀ ਧੱਜੀਆਂ ਉੱਡਾ ਰਹੀਆਂ ਹਨ। ਮਾਨ ਸਰਕਾਰ ਨੇ ਕੁਝ ਸਮੇਂ ਪਹਿਲਾਂ ਪੰਜਾਬ ਸਿਵਲ ਸੇਵਾਵਾਂ (General and Common Conditions of services) Rules, 1994 ਅਤੇ ਅਤੇ ਪੰਜਾਬ ਰਾਜ ਗਰੁੱਪ-ਡੀ ਸੇਵਾ ਨਿਯਮ,1963 ਦੇ ਨਿਯਮ 17 ਵਿੱਚ ਸੋਧ ਕੀਤੀ ਸੀ । ਜਿਸ ਦੇ ਤਹਿਤ ਗਰੁੱਪ-ਸੀ ਸੇਵਾਵਾਂ ਵਿੱਚ ਕਿਸੇ ਵੀ ਅਹੁਦੇ ‘ਤੇ ਨਿਯੁਕਤ ਉਮੀਦਵਾਰ ਨੂੰ ਮੈਟ੍ਰਿਕ ਮਿਆਰ ਦੇ ਬਰਾਬਰ ਪੰਜਾਬੀ ਭਾਸ਼ਾ ਦੇ ਟੈਸਟ ਵਿੱਚੋਂ ਘੱਟੋ-ਘੱਟ 50 ਫੀਸਦੀ ਅੰਕਾਂ ਹਾਸਲ ਕਰਨੇ ਜ਼ਰੂਰੀ ਹੋਣਗੇ । ਪਰ ਅਜਮੇਰ ਕੁਮਾਰ ਝਾ ਅਤੇ ਕਮਲੇਸ਼ ਦੀ ਨਿਯੁਕਤੀ ਵਿੱਚ ਇਹ ਨਿਯਮ ਲਾਗੂ ਨਹੀਂ ਹੋ ਰਿਹਾ ਹੈ । ਦੋਵਾਂ ਨੂੰ ਪੰਜਾਬੀ ਨਹੀਂ ਆਉਂਦੀ ਹੈ ਨਾ ਉਹ ਲਿਖ ਸਕਦੇ ਹਨ ਨਾ ਹੀ ਬੋਲ ਸਕਦੇ ਹਨ । ਵੱਡਾ ਸਵਾਲ ਇਹ ਹੈ ਕਿ ‘CM ਦੀ ਯੋਗਸ਼ਾਲਾ’ ਪ੍ਰੋਗਰਾਮ ਵਿੱਚ ਇੰਨਾਂ ਦੋਵਾਂ ਦਾ ਕੰਮ ਹੈ ਕਿ ਇਹ ਵੱਖ-ਵੱਖ ਸੈਂਟਰਾਂ ਵਿੱਚ ਜਾਕੇ ਟ੍ਰੇਨਿੰਗ ਦੇਣਗੇ ਜਦੋਂ ਇਨ੍ਹਾਂ ਨੂੰ ਆਪ ਪੰਜਾਬ ਨਹੀਂ ਆਉਂਦੀ ਹੈ ਤਾਂ ਇਹ ਕਿਵੇਂ ਚੰਗੇ ਢੰਗ ਦੇ ਟ੍ਰੇਨਿੰਗ ਦੇ ਸਕਣਗੇ, ਇਹ ਵੱਡਾ ਸਵਾਲ ਹੈ । ਸਭ ਤੋਂ ਵੱਡਾ ਸਵਾਲ ਇਹ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਵਾਅਦੇ ਤੋਂ ਪਿੱਛੇ ਹੱਟ ਦੇ ਹੋਏ ਸਿਰਫ਼ 2 ਲੋਕਾਂ ਨੂੰ ਐਡਜਸਟ ਕਰਨ ਦੇ ਲਈ ਸਰਕਾਰੀ ਖਜ਼ਾਨੇ ਤੋਂ 1-1 ਲੱਖ ਦੀ ਨੌਕਰੀ ਤਾਂ ਦੇ ਹੀ ਰਹੇ ਹਨ ਬਲਕਿ ਆਪਣੇ ਵੱਲੋਂ ਬਣਾਏ ਗਏ ਨਿਯਮਾਂ ਦੀ ਧੱਜੀਆਂ ਵੀ ਉੱਡਾ ਰਹੇ ਹਨ ।
ਟ੍ਰਿਬਿਊਨ ਵਿੱਚ ਛੱਪੀ ਖ਼ਬਰ ਮੁਤਾਬਿਕ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਵਿਚਾਲੇ ਜਿਸ ਤਰ੍ਹਾਂ ਨਾਲ ਖਿਚੋਤਾਣ ਚੱਲ ਰਹੀ ਹੈ । ਜਿਵੇਂ ਹੀ ਇਹ 2 ਨਿਯੁਕਤੀਆਂ ਗਵਰਨਰ ਦੇ ਰਡਾਰ ‘ਤੇ ਆ ਜਾਣਗੀਆਂ ਤਾਂ ਇੱਕ ਵਾਰ ਮੁੜ ਤੋਂ ਇਹ ਸਰਕਾਰ ਅਤੇ ਰਾਜਪਾਲ ਦੇ ਵਿਚਾਲੇ ਇਹ ਤਿੱਖੀ ਟਕਰਾਰ ਦਾ ਕਾਰਨ ਬਣ ਸਕਦੀ ਹੈ । ਕਿਉਂਕਿ ਯੂਨੀਵਰਸਿਟੀਆਂ ਦਾ ਚਾਂਸਲਰ ਰਾਜਪਾਲ ਹੁੰਦਾ ਹੈ । ਉਹ ਇੰਨਾਂ ਨਿਯੁਕਤੀਆਂ ਨੂੰ ਰੱਦ ਵੀ ਕਰ ਸਕਦਾ ਹੈ । ਇਸ ਤੋਂ ਪਹਿਲਾਂ ਰਾਜਪਾਲ ਪੁਰੋਹਿਤ ਨੇ ਪੰਜਾਬ ਖੇਤੀਬਾੜੀ ਵਿਭਾਗ ਅਤੇ ਫਰੀਦਕੋਟ ਮੈਡੀਕਲ ਕਾਲਜ ਦੇ ਵੀਸੀ ਦੀ ਨਿਯੁਕਤੀਆਂ ਨੂੰ ਵੀ ਰੱਦ ਕਰ ਦਿੱਤਾ ਸੀ ।