ਬਿਉਰੋ ਰਿਪੋਰਟ – ਕਮਿਸ਼ਨਰੇਟ ਪੁਲਿਸ ਜਲੰਧਰ ਨੇ ਕੌਮਾਂਤਰੀ ਡਰੱਗ ਸਿੰਡੀਕੇਟ (International Drug Racket) ਦਾ ਪਰਦਾਫਾਸ਼ ਕਰਦਿਆਂ 48 ਕਿੱਲੋ ਹੈਰੋਇਨ ਸਮੇਤ 3 ਮੁਲਜ਼ਮ ਗ੍ਰਿਫ਼ਤਾਰ ਕੀਤੇ ਹਨ। ਇਹ ਸਾਲ 2024 ਦੀ ਹੁਣ ਦੀ ਸਭ ਤੋਂ ਵੱਡੀ ਹੈਰੋਇਨ (Drug) ਬਰਾਮਦਗੀ ਹੈ। ਡਾਇਰੈਕਟਰ ਜਨਰਲ ਆਫ ਪੁਲਿਸ, ਪੰਜਾਬ (DGP Punjab) ਗੌਰਵ ਯਾਦਵ ਨੇ ਆਪਣੇ ਅਧਿਕਾਰਿਤ ਐਕਸ ਹੈਂਡਲ ਤੋਂ ਇਸ ਕਾਰਵਾਈ ਦੀ ਜਾਣਕਾਰੀ ਦਿੱਤੀ ਹੈ।
ਨਸ਼ੇ ਦੇ ਨਾਲ ਹੀ ਇਨ੍ਹਾਂ ਕੋਲੋਂ 21 ਲੱਖ ਰੁਪਏ ਦੇ ਨਜਾਇਜ਼ ਫੰਡ ਵੀ ਜ਼ਬਤ ਕੀਤੇ ਗਏ ਹਨ। ਇਸ ਤੋਂ ਇਲਾਵਾ ਕੈਸ਼ ਕਾਉਂਟਿੰਗ ਮਸ਼ੀਨ (Cash Counting Machine) ਅਤੇ ਤਿੰਨ ਵੱਡੀਆਂ ਗੱਡੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ।
Biggest Heroin seizure of 2024: Commissionerate Police Jalandhar busts international drug syndicate and arrests 3 operatives with seizure of 48 Kg Heroin
The syndicate was actively involved in trans-border & inter-state drug smuggling and spread across 5 countries (#Iran,… pic.twitter.com/SGI4P1FmsO
— DGP Punjab Police (@DGPPunjabPolice) April 29, 2024
DGP ਦੁਆਰਾ ਦਿੱਤੀ ਜਾਣਕਾਰੀ ਮੁਤਾਬਕ ਇਹ ਸਿੰਡੀਕੇਟ ਨਸ਼ੀਲੇ ਪਦਾਰਥਾਂ ਦੀ ਸਰਹੱਦ ਪਾਰ ਤੇ ਅੰਤਰ-ਰਾਜੀ ਤਸਕਰੀ ਵਿੱਚ ਸਰਗਰਮੀ ਨਾਲ ਸ਼ਾਮਲ ਸੀ ਅਤੇ 2 ਸੂਬਿਆਂ- ਜੰਮੂ ਕਸ਼ਮੀਰ ਤੇ ਗੁਜਰਾਤ ਵਿੱਚ ਫੈਲੇ ਇੱਕ ਘਰੇਲੂ ਨੈੱਟਵਰਕ ਦੇ ਨਾਲ-ਨਾਲ 5 ਦੇਸ਼ਾਂ ਫੈਲਿਆ ਹੋਇਆ ਸੀ। ਇਹ ਦੇਸ਼ ਹਨ- ਇਰਾਨ, ਅਫ਼ਗ਼ਾਨਿਸਤਾਨ, ਤੁਰਕੀ, ਪਾਕਿਸਤਾਨ ਅਤੇ ਕੈਨੇਡਾ।
ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਖ਼ਿਲਾਫ਼ ਐਨਡੀਪੀਐਸ ਐਕਟ (NDPS Act) ਤਹਿਤ ਐਫ਼ਆਈਆਰ (FIR) ਦਰਜ ਕਰ ਲਈ ਹੈ। ਪੁਲਿਸ ਇਸ ਮਾਮਲੇ ਸਬੰਧੀ ਅਗਲੀ ਕਾਰਵਾਈ ਕਰ ਰਹੀ ਹੈ।