Others Punjab

ਅੰਮ੍ਰਿਤਸਰ ‘ਚ ਵੱਡਾ ਉਲਟਫੇਰ, ਆਮ ਆਦਮੀ ਪਾਰਟੀ ਦਾ ਬਣਿਆ ਮੇਅਰ

ਬਿਉਰੋ ਰਿਪੋਰਟ – ਅੰਮ੍ਰਿਤਸਰ ‘ਚ ਵੱਡਾ ਉਲਟਫੇਰ ਹੋਇਆ ਹੈ। 41 ਕੌਂਸਲਰ ਹੋਣ ਦੇ ਬਾਵਜੂਦ ਕਾਂਗਰਸ ਪਾਰਟੀ ਆਪਣਾ ਮੇਅਰ ਨਹੀਂ ਬਣਾ ਸਕੀ। ਆਮ ਆਦਮੀ ਪਾਰਟੀ ਨੇ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਅਹੁਦੇ ਤੇ ਵੀ ਕਬਜ਼ਾ ਕਰ ਲਿਆ ਹੈ। ਜਤਿੰਦਰ ਸਿੰਘ ਭਾਟੀਆ ਅੰਮ੍ਰਿਤਸਰ ਦੇ ਮੇਅਰ ਬਣੇ ਹਨ। ਇਸ ਦੇ ਨਾਲ ਹੀ ਪ੍ਰਿਅੰਕਾ ਸ਼ਰਮਾ ਸੀਨੀਅਰ ਡਿਪਟੀ ਮੇਅਰ ਤੇ ਅਨੀਤਾ ਰਾਣੀ ਡਿਪਟੀ ਮੇਅਰ ਬਣੇ ਹਨ। ਆਮ ਆਦਮੀ ਪਾਰਟੀ ਦੇ ਮੇਅਰ ਬਣਨ ਤੋਂ ਬਾਅਦ ਪੰਜਾਬ ਪੰਜਾਬ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਮੁੱਖ ਮੰਤਰੀ ਭਗਵੰਤ ਮਾਨ, ਅਰਵਿੰਦ ਕੇਜਰੀਵਾਲ ਸਮੇਤ ਪਾਰਟੀ ਵਰਕਰਾਂ ਨੂੰ ਵਧਾਈ ਦਿੱਤੀ ਹੈ। ਉਧਰ ਕਾਂਗਰਸ ਪਾਰਟੀ ਨੇ ਧੱਕੇਸ਼ਾਹੀ ਦਾ ਇਲਜ਼ਾਮ ਲਗਾਉਂਦਿਆਂ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਰੁੱਖ ਕਰਨ ਦਾ ਐਲਾਨ ਕਰ ਦਿੱਤਾ ਹੈ। ਨਗਰ ਨਿਗਮ ਚੋਣਾਂ ਚ ਕਾਂਗਰਸ ਦੇ 40 ਕੌਂਸਲਰ ਜਿੱਤੇ ਸਨ ਤੇ ਇਕ ਹੋਰ ਆਜ਼ਾਦ ਕੌਂਸਲਰ ਨੇ ਕਾਂਗਰਸ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਸੀ। ਇਨ੍ਹਾਂ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ 24 ਸੀਟਾਂ ਜਿੱਤੀਆਂ ਸਨ। ਇਸ ਤੋਂ ਇਲਾਵਾ, ਉਨ੍ਹਾਂ ਨੇ 7 ਆਜ਼ਾਦ ਅਤੇ 2 ਭਾਜਪਾ ਕੌਂਸਲਰਾਂ ਦੇ ਸਮਰਥਨ ਦਾ ਵੀ ਦਾਅਵਾ ਕੀਤਾ ਸੀ। ਮੇਅਰ ਚੋਣ ਦੇ ਨਤਿਜਿਆਂ ਤੋਂ ਬਾਅਦ ਕਾਂਗਰਸ ਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਕਾਂਗਰਸ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ ਤੇ ਓਪੀ ਸੋਨੀ  ਪ੍ਰਦਰਸ਼ਨ ‘ਚ ਸ਼ਾਮਲ ਹਨ।

ਇਹ ਵੀ ਪੜ੍ਹੋ – 24 ਘੰਟਿਆਂ ‘ਚ ਬਦਲਿਆ ਪੰਜਾਬ ਦਾ ਤਾਪਮਾਨ ! ਇਸ ਜ਼ਿਲ੍ਹੇ ‘ਚ ਜ਼ੀਰੋ ਡਿਗਰੀ ਪਹੁੰਚਿਆ ਪਾਰਾ ! ਮੀਂਹ ਦਾ ਵੀ ਅਲਰਟ