‘ਦ ਖਾਲਸ ਬਿਊਰੋ:ਸਿੱਧੂ ਮੂਸੇਵਾਲਾ ਮਾਮਲੇ ਵਿੱਚ ਟਰਾਂਸਿਟ ਰਿਮਾਂਡ ‘ਤੇ ਪੰਜਾਬ ਲਿਆਂਦੇ ਗਏ ਗੈਂਗਸ ਟਰ ਜੱਗੂ ਭਗਵਾਨਪੁਰੀਆ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ ।ਜਿਸ ਤੋਂ ਪਹਿਲਾਂ ਉਸ ਦਾ ਮੈਡੀਕਲ ਕਰਵਾਉਣ ਲਈ ਉਸ ਨੂੰ ਭਾਰੀ ਸੁਰੱਖਿਆ ਹੇਠ ਸਿਵਲ ਹਸਪਤਾਲ ਮਾਨਸਾ ਲਿਆਂਦਾ ਗਿਆ।ਇਸ ਦੌਰਾਨ ਪੰਜਾਬ ਪੁਲਿਸ ਨੇ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ ਤੇ ਲਾਰੈਂਸ ਦੀ ਤਰਜ਼ ‘ਤੇ ਜਗੂ ਭਗਵਾਨਪੁਰੀਆ ਨੂੰ ਵੀ ਬੂਲੇਟ ਪਰੂਫ ਗੱਡੀ ਵਿੱਚ ਹੀ ਲਿਆਂਦਾ ਗਿਆ। ਅਦਾਲਤ ਵਿੱਚ ਪੇਸ਼ ਕੀਤੇ ਜਾਣ ਤੋਂ ਬਾਅਦ ਉਸ ਨੂੰ ਮੁੱੜ 5 ਦਿਨ ਦੇ ਰਿਮਾਂਡ ‘ਤੇ ਭੇਜ ਦਿੱਤਾ ਗਿਆ। ਹੁਣ 11 ਜੁਲਾਈ ਨੂੰ ਮਾਨਸਾ ਦੀ ਅਦਾਲਤ ਵਿੱਚ ਜੱਗੂ ਭਗਵਾਨਪੁਰੀਆ ਨੂੰ ਦੋਬਾਰਾ ਪੇਸ਼ ਕੀਤਾ ਜਾਵੇਗਾ।
ਮਾਨਸਾ ਪੁਲਿਸ ਨੇ ਸਿੱਧੂ ਮੂਸੇਵਾਲਾ ਕਤਲ ਕੇਸ ‘ਚ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਦੀ ਇਜਾਜ਼ਤ ਨਾਲ ਗੈਂਗਸਟਰ ਜਗਦੀਪ ਭਗਵਾਨਪੁਰੀਆ ਨੂੰ ਗ੍ਰਿਫਤਾਰ ਕੀਤਾ ਸੀ। ਜੱਗੂ ਗੈਂਗਸਟਰ ਲਾਰੈਂਸ ਦੀ ਗੈਂਗ ਦਾ ਮੈਂਬਰ ਵੀ ਹੈ ਤੇ ਜੱਗੂ ‘ਤੇ ਇਹ ਇਲਜ਼ਾਮ ਹੈ ਕਿ ਮੂਸੇਵਾਲਾ ਨੂੰ ਮਾਰਨ ਵਾਲੇ ਦੋ ਸ਼ਾਰਪ ਸ਼ੂਟਰ ਉਸ ਨੇ ਮੁਹੱਈਆ ਕਰਵਾਏ ਸਨ। ਇਸ ਲਈ ਪੁਲਿਸ ਨੇ ਜੱਗੂ ਦਾ ਪ੍ਰੋਡਕਸ਼ਨ ਵਾਰੰਟ ਲਿਆ ਤਾਂ ਉਸ ਨੂੰ ਪੰਜਾਬ ਲਿਆਂਦਾ ਗਿਆ।
ਸਿੱਧੂ ਮੂਸੇ ਵਾਲਾ ਕਤਲ ਕਾਂਡ ਵਿੱਚ ਮਾਸਟਰਮਾਈਂਡ ਮੰਨੇ ਗਏ ਲਾਰੈਂਸ ਬਿਸ਼ਨੋਈ ਦਾ ਅੰਮ੍ਰਿਤਸਰ ਪੁਲਿਸ ਨੂੰ ਫਿਰ ਤੋਂ 5 ਦਿਨਾਂ ਦਾ ਹੋਰ ਰਿਮਾਂਡ ਮਿਲ ਗਿਆ ਹੈ।ਲਾਰੈਂਸ ਨੂੰ ਸਖਤ ਸੁਰੱਖਿਆ ਦੇ ਹੇਠ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਉਹ ਹੁਣ 10 ਜੁਲਾਈ ਤੱਕ ਪੁਲਿਸ ਰਿਮਾਂਡ ‘ਤੇ ਹੈ। ਅੰਮ੍ਰਿਤਸਰ ਪੁਲਿਸ ਲਾਰੈਂਸ ਤੋਂ ਰਾਣਾ ਕੰਦੋਵਾਲੀਆ ਕਤਲ ਮਾਮਲੇ ‘ਚ ਪੁੱਛਗਿੱਛ ਕਰ ਰਹੀ ਹੈ।ਰਾਣਾ ਕੰਧੋਵਾਲੀਆ ਨੂੰ ਹਸਪਤਾਲ ਵਿੱਚ ਹੀ ਗੋ ਲੀਆਂ ਮਾਰ ਕੇ ਕ ਤਲ ਕਰ ਦਿੱਤਾ ਗਿਆ ਸੀ।ਇਸ ਤੋਂ ਇਲਾਵਾ ਫਾਜ਼ਿਲਕਾ ਤੇ ਹੁਸ਼ਿਆਰਪੁਰ ਪੁਲਿਸ ਵੀ ਲਾਰੈਂਸ ਦਾ ਰਿਮਾਂਡ ਲੈਣ ਲਈ ਅਦਾਲਤ ਪਹੁੰਚੀਆਂ ਤੇ ਲਾਰੈਂਸ ਦਾ ਰਿਮਾਂਡ ਮੰਗਿਆ ਕਿਉਂਕਿ ਉਹਨਾਂ ਨੇ ਵੀ ਕਈ ਕੇਸਾਂ ਵਿੱਚ ਲਾਰੈਂਸ ਤੋਂ ਪੁੱਛਗਿੱਛ ਕਰਨੀ ਹੈ ਪਰ ਅਦਾਲਤ ਨੇ ਅੰਮ੍ਰਿਤਸਰ ਪੁਲਿਸ ਨੂੰ ਹੀ ਲਾਰੈਂਸ ਦਾ 5 ਦਿਨ ਦਾ ਰਿਮਾਂਡ ਦਿੱਤਾ ਹੈ।ਇਸ ਗੱਲ ਦੀ ਪੁਸ਼ਟੀ ਖੁੱਦ ਅੰਮ੍ਰਿਤਸਰ ਪੁਲਿਸ ਦੇ ਉੱਚ ਅਧਿਕਾਰੀ ਨੇ ਕੀਤੀ ਹੈ।ਇਸ ਤੋਂ ਪਹਿਲਾਂ ਅੰਮ੍ਰਿਤਸਰ ਪੁਲਿਸ ਨੂੰ 8 ਦਿਨਾਂ ਦਾ ਰਿਮਾਂਡ ਮਿਲਿਆ ਸੀ।
ਮੂਸੇਵਾਲਾ ਕਤ ਲ ਕਾਂਡ ਨੂੰ ਇੱਕ ਮਹੀਨੇ ਤੋਂ ਉਤੇ ਵਕਤ ਹੋ ਚੁੱਕਾ ਹੈ ਤੇ ਇਸ ਮਾਮਲੇ ਦੀ ਜਾਂਚ ਵਿੱਚ ਨਾ ਸਿਰਫ ਪੰਜਾਬ ,ਸਗੋਂ ਹੋਰਨਾਂ ਸੂਬਿਆਂ ਦੀ ਪੁਲਿਸ ਨੇ ਵੀ ਦਿਨ ਰਾਤ ਇੱਕ ਕੀਤਾ ਹੋਇਆ ਹੈ,ਕਈ ਕੜੀਆਂ ਜੁੜ ਰਹੀਆਂ ਹਨ ਤੇ ਇਸ ਵਕਤ ਕੁੱਝ ਨਿੱਜੀ ਚੈਨਲਾਂ ਤੇ ਆਪਣੇ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ ਤੇ ਇਹ ਖਬਰ ਸਾਂਝੀ ਕੀਤੀ ਜਾ ਰਹੀ ਹੈ ਕਿ ਪੰਜਾਬ ਪੁਲਿਸ ਵਾਰਦਾਤ ਵਾਲੀ ਜਗਾ ‘ਤੇ ਗ੍ਰਿਫਤਾਰ ਕੀਤੇ ਗਏ ਸ਼ਾਰਪ ਸ਼ੂਟਰਾਂ ਨੂੰ ਮੌਕਾ-ਏ-ਵਾਰਦਾਤ ‘ਤੇ ਲਿਜਾਏਗੀ ਤੇ ਕ੍ਰਾਈਮ ਸੀਨ ਨੂੰ ਪੂਰਾ ਰੀਕ੍ਰਿਏਟ ਕਰਵਾਏਗੀ।ਜਿਸ ਵਿੱਚ ਹਰ ਚੀਜ ਸ਼ਾਮਲ ਹੋਵੇਗੀ ਕਿ ਕਤਲ ਤੋਂ ਬਾਅਦ ਸ਼ੂਟ ਰਾਂ ਨੇ ਕੀ ਕੀਤਾ ਤੇ ਉਹ ਕਿੰਨੀ ਦੇਰ ਮੌਕੇ ‘ਤੇ ਰੁਕੇ ਰਹੇ ਸਨ ?
ਸਿੱਧੂ ਮੂਸੇ ਵਾਲੇ ‘ਤੇ ਪਹਿਲਾਂ ਗੋ ਲੀ ਚਲਾਉਣ ਵਾਲਾ ਮਨਪ੍ਰੀਤ ਮੰਨੂ ਹਾਲੇ ਤੱਕ ਪੁਲਿਸ ਦੀ ਗ੍ਰਿ ਫਤ ਤੋਂ ਬਾਹਰ ਹੈ ਤੇ ਨਾ ਹੀ ਉਹ ਹਥਿ ਆਰ ਮਿਲੇ ਹਨ ਜਿਹਨਾਂ ਨਾਲ ਸਿੱਧੂ ਨੂੰ ਕ ਤਲ ਕੀਤਾ ਗਿਆ ਸੀ।
ਸਿੱਧੂ ਮਾਮਲੇ ਦੀ ਜਾਂਚ ਨੂੰ ਅੱਗੇ ਲੈ ਕੇ ਜਾਣ ਲਈ ਜਲਦ ਹੀ ਲਾਰੈਂਸ ਬਿਸ਼ਨੋਈ ਤੋਂ ਸ਼ੂਟਰਾਂ ਦੇ ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਜਾ ਸਕਦੀ ਹੈ। ਇਨ੍ਹਾਂ ਵਿੱਚ ਪ੍ਰਿਯਵਰਤ ਉਰਫ਼ ਫ਼ੌਜੀ (ਮੁੱਖ ਨਿਸ਼ਾਨੇਬਾਜ਼), ਕਸ਼ਿਸ਼ ਉਰਫ਼ ਕੁਲਦੀਪ (ਸ਼ੂਟਰ), ਦੀਪਕ ਉਰਫ ਟੀਨੂੰ (ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਕਰੀਬੀ ਸਹਿਯੋਗੀ) ਅਤੇ ਕੇਸ਼ਵ ਕੁਮਾਰ ਸ਼ਾਮਲ ਹਨ।
ਇਸ ਤੋਂ ਇਲਾਵਾ ਦਿੱਲੀ ਪੁਲਿਸ ਦੀ ਗ੍ਰਿਫਤ ਵਿੱਚ ਅੰਕਿਤ ਕਈ ਅਹਿਮ ਖੁਲਾਸੇ ਕਰ ਰਿਹਾ ਹੈ। ਉਸ ਨੇ ਮੰਨਿਆ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌ ਤ ਏਕੇ 47 ਦੀ ਪਹਿਲੀ ਗੋ ਲੀ ਨਾਲ ਹੋ ਗਈ ਸੀ। ਜਿਸ ਤੋਂ ਬਾਅਦ ਉਹ ਥਾਰ ਦੀ ਸੀਟ ‘ਤੇ ਡਿੱਗ ਗਿਆ। ਪਰ ਫਿਰ ਵੀ ਸ਼ਾਰ ਪਸ਼ੂਟਰ ਉਸ ਤੇ ਲਗਾਤਾਰ ਗੋ ਲੀਆਂ ਵਰਾਉਂਦੇ ਰਹੇ। ਅੰਕਿਤ ਤੇ ਇਲਜ਼ਾਮ ਹੈ ਕਿ ਉਸ ਨੇ ਸਿੱਧੂ ਤੇ ਸਭ ਤੋਂ ਅੱਗੇ ਹੋ ਕੇ ਗੋ ਲੀਆਂ ਚਲਾਈਆਂ ਸਨ। ਇਸ ਲਈ ਹੁਣ ਪੰਜਾਬ ਪੁਲਿਸ ਵੀ ਅੰਕਿਤ ਸੇਰਸਾ ਨੂੰ ਪੰਜਾਬ ਲਿਆਉਣ ਦੀ ਤਿਆਰੀ ਕਰ ਰਹੀ ਹੈ । ਦਿੱਲੀ ਪੁਲਿਸ ਦਾ ਰਿਮਾਂਡ ਖਤਮ ਹੋ ਜਾਣ ਮਗਰੋਂ ਪੰਜਾਬ ਪੁਲਿਸ ਅੰਕਿਤ ਤੇ ਸਚਿਨ ਦੋਹਾਂ ਦਾ ਰਿਮਾਂਡ ਲੈਣ ਲਈ ਦਿੱਲੀ ਅਦਾਲਤ ਜਾਵੇਗੀ । ਇਸ ਸਮੇਂ ਅੰਕਿਤ ਤੇ ਸਚਿਨ ਦੋਨੋਂ ਦਿੱਲੀ ਪੁਲਿਸ ਦੇ ਰਿਮਾਂਡ ‘ਚ ਹਨ।