ਪੰਜਾਬ ‘ਚ ਲਗਾਤਾਰ ਦੂਜੇ ਦਿਨ ਬੀਐਸਐਫ ਨੂੰ ਵੱਡੀ ਕਾਮਯਾਬੀ ਮਿਲੀ ਹੈ। ਅੰਮ੍ਰਿਤਸਰ ਦੇ ਸਰਹੱਦੀ ਇਲਾਕੇ ‘ਚ ਇੱਕ ਡਰੋਨ ਡੇਗੇ ਜਾਣ ਦੀ ਖ਼ਬਰ ਆ ਰਹੀ ਹੈ।
ਇਥੇ ਪੁਲ ਮੋਰਾਂ ਇਲਾਕੇ ‘ਚ ਜਦੋਂ ਸੁਰੱਖਿਆ ਦੱਲਾਂ ਨੂੰ ਕੁੱਝ ਹਲਚਲ ਮਹਿਸੂਸ ਹੋਈ ਤਾਂ ਜਾਂਚ ਚੋਂ ਬਾਅਦ ਪਤਾ ਲੱਗਿਆ ਕਿ ਪਾਕਿਸਤਾਨ ਵਾਲੇ ਪਾਸਿਓਂ ਆ ਰਿਹਾ ਇੱਕ ਡ੍ਰੋਨ ਨਜ਼ਰ ਆਇਆ ,ਜਿਸ ਤੇ ਤੁਰੰਤ ਤਾਬੜਤੋੜ ਫਾਇਰਿੰਗ ਕੀਤੀ ਗਈ ਤੇ ਉਸ ਨੂੰ ਸੁੱਟ ਲਿਆ ਗਿਆ।
ਡ੍ਰੋਨ ਨੂੰ ਵੀ ਬਰਾਮਦ ਕਰ ਲਿਆ ਗਿਆ ਹੈ ਤੇ ਇਲਾਕੇ ‘ਚ ਸਰਚ ਆਪ੍ਰੇਸ਼ਨ ਵੀ ਜਾਰੀ ਹੈ। ਜਿਸ ਵਿੱਚ ਬੀਐਸਐਫ ਦੇ ਨਾਲ-ਨਾਲ ਖੇਤਰੀ ਪੁਲਿਸ ਵੀ ਸਹਿਯੋਗ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਇਹ ਪਹਿਲਾ ਮਾਮਲਾ ਨਹੀਂ ਹੈ,ਇਸ ਤੋਂ ਪਹਿਲਾਂ ਵੀ ਬਹੁਤ ਵਾਰ ਡਰੋਨ ਰਾਹੀਂ ਨਸ਼ੇ ਤੇ ਹਥਿਆਰ ਸਰੱਹਦ ਪਾਰ ਭੇਜਣ ਦੀ ਕੋਸ਼ਿਸ਼ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਪਰ ਹੁਣ ਧੁੰਦ ਦੇ ਮੌਸਮ ਕਾਰਨ ਇਸ ਵਿੱਚ ਤੇਜੀ ਆ ਗਈ ਹੈ।