India Lok Sabha Election 2024 Punjab

ਨਾਮ ਪਿੱਛੇ ਕੌਰ ਜਾਂ ਸਿੰਘ ਹੋਣ ਦਾ ਮਤਲਬ ਖ਼ਾਲਿਸਤਾਨੀ ਨਹੀਂ : ਕਿਸਾਨ ਆਗੂ

ਚੰਡੀਗੜ੍ਹ : ਅੱਜ ਸਯੁੰਕਤ ਕਿਸਾਨ ਮੋਰਚਾ ਅਤੇ ਕਿਸਾਨ ਮਜ਼ਦੂਰ ਮੋਰਚਾ ਨੇ ਕਿਸਾਨ ਭਵਨ-ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਣ ਸਿੰਘ ਪੰਧੇਰ ਨੇ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਜਿਸ ਤਰੀਕੇ ਦੇ ਨਤੀਜੇ ਆਏ ਨੇ ਉਸ ਉੱਤੇ ਅਸੀਂ ਚਰਚਾ ਕੀਤੀ ਅਤੇ ਕੰਗਨਾ ਰਣੌਤ ਦੇ ਮੁੱਦੇ ਉੱਤੇ ਚਰਚਾ ਹੋਈ। ਕਿਸਾਨ ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਬਹੁਤ ਸਮਾਂ ਆਪਣੇ ਮਨ ਦੀ ਬਾਤ ਰੱਖੀ ਹੁਣ ਲੋਕਾਂ ਨੇ ਆਪਣੇ ਮਨ ਦੀ ਬਾਤ ਕੀਤੀ ਹੈ।

ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਭਾਜਪਾ ਨੂੰ ਜਿਸ ਤਰੀਕੇ ਦਾ ਬਹੁਮਤ ਮਿਲਦਾ ਰਿਹਾ, ਉਸ ਬਹੁਮਤ ਵਿੱਚ ਧੱਕੇਸ਼ਾਹੀ ਇੰਨਾਂ ਵੱਲੋਂ ਕੀਤੀਆਂ ਗਈਆਂ ਹਨ। ਉਸੇ ਚੀਜ਼ ਦਾ ਨਤੀਜਾ ਹੈ ਕੀ 400 ਦੀ ਗੱਲ ਕਰਨ ਵਾਲੀ ਪਾਰਟੀ 240 ਉੱਤੇ ਰਹਿ ਗਈ ਹੈ।

ਭਾਜਪਾ ਦੀ ਹਾਰ ਪਿੱਛੇ ਕਿਸਾਨ ਅੰਦੋਲਨ ਦੀ ਵੱਡੀ ਭੂਮਿਕਾ

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਉੱਤਰ ਪ੍ਰਦੇਸ਼ ਅਤੇ ਹਰਿਆਣਾ ਚ ਭਾਜਪਾ ਨੂੰ ਮਿਲੀ ਹਾਰ ਪਿੱਛੇ ਕਿਸਾਨ ਅੰਦੋਲਨ ਦੀ ਵੱਡੀ ਭੂਮਿਕਾ ਹੈ। ਕਿਸਾਨੀ ਅੰਦੋਲਨ ਦੀ ਗੱਲ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ‘ਤੇ ਜਿਵੇਂ ਗੋਲੇ ਚਲਾਏ ਗਏ ਇਸ ਲਈ ਪੂਰੇ ਦੇਸ ਦੇ ਲੋਕਾਂ ਨੇ ਗੁੱਸਾ ਦਿਖਾਇਆ ਹੈ।

ਕੰਗਨਾ ਨੇ ਉੱਥੇ VIP ਕਲੱਚਰ ਦਿਖਾਉਣ ਦੀ ਕੋਸ਼ਿਸ਼ ਕੀਤੀ

ਡੱਲੇਵਾਲ ਨੇ ਕਿਹਾ ਇੱਕ ਇੰਟਰਵਿਊ ਵਿੱਚ ਆਗੂ ਹਰਜੀਤ ਗਰੇਵਾਲ ਨੇ ਮੰਨਿਆ ਕੀ ਮੋਬਾਇਲ ਅਤੇ ਪਰਸ ਦੀ ਚੈਕਿੰਗ ਦੀ ਗੱਲ ਸੀ ਪਰ ਕੰਗਨਾ ਰਣੌਤ ਨੇ ਵੀ ਆਈ ਪੀ ਕਲਚਰ ਦਾ ਰੋਹਬ ਮਾਰਿਆ। ਕੁਲਵਿੰਦਰ ਕੌਰ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੁਲਵਿੰਦਰ ਕੌਰ ਨੇ ਆਪਣੀ ਡਿਊਟੀ ਨਿਭਾਈ ਹੈ। ਇਸ ਮੁੱਦੇ ਉੱਤੇ ਅਸੀਂ ਡੀਜੀਪੀ ਨੂੰ ਮਿਲਾਂਗੇ। ਕੰਗਨਾ ਰਣੌਤ ਦਾ ਬੋਲਣ ਦਾ ਤਰੀਕਾ ਪਹਿਲੇ ਦਿਨ ਤੋਂ ਹੀ ਗਲਤ ਹੈ। ਇਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਕੰਗਨਾ ਦੇ ਗਲਤ ਬੋਲਣ ਉੱਤੇ ਕੋਈ ਰੋਕ ਨਹੀਂ ਲਗਾਈ।

ਕਿਸਾਨ ਆਗੂਆਂ ਨੇ ਕਿਹਾ ਕਿ ਹੋ ਸਕਦਾ ਉੱਥੇ ਕੰਗਨਾ ਨੇ ਕੋਈ ਟਿੱਪਣੀ ਕੁਲਵਿੰਦਰ ਕੌਰ ਤੇ ਕੀਤੀ ਹੋਵੇ ਜਿਸ ਤੋਂ ਬਾਅਦ ਇਹ ਮਾਮਲਾ ਵੱਧ ਗਿਆ। ਉਨ੍ਹਾਂ ਨੇ ਕਿਹਾ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਪੰਜਾਬ ਦੇ DGP ਨੂੰ ਮਿਲੀਏ ਤੇ ਉਹਨਾਂ ਨੂੰ ਕਹੀਏ ਕਿ ਕੁਲਵਿੰਦਰ ਕੌਰ ਨਾਲ ਕੁਝ ਗਲਤ ਨਹੀਂ ਹੋਣਾ ਚਾਹੀਦਾ।

ਕੰਗਨਾ ਖ਼ਿਲਾਫ਼ ਕਾਰਵਾਈ ਦੀ ਕੀਤੀ ਮੰਗ

ਡੱਲੇਵਾਲ ਨੇ ਕਿਹਾ ਕਿ ਕੰਗਨਾ ਉੱਤੇ ਮਾਣਹਾਣੀ ਦਾ ਕੇਸ ਚੱਲ ਰਿਹਾ ਪਰ ਹਾਲੇ ਤੱਕ ਉਸ ‘ਤੇ ਕੋਈ ਸੰਮਨ ਨਹੀਂ ਹੋਏ, ਜੇਕਰ ਕੇਸ ਦੇ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਂਦੀ ਤਾਂ ਕਦੇ ਇਹ ਨੌਬਤ ਨਾ ਆਉਂਦੀ। ਕੰਗਨਾ ਵੱਲੋਂ ਪੰਜਾਬ ‘ਚ ਵਧ ਰਹੇ ਅੱਤਵਾਦ ਵਾਲੇ ਬਿਆਨ ‘ਤੇ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਬਾਰੇ ਹੁਣ ਕੰਗਨਾ ਵੱਲੋਂ ਕੀਤੀ ਟਿੱਪਣੀ ਜ਼ਹਿਰ ਉਗਲ ਰਹੀ ਹੈ ਅਤੇ ਪੰਜਾਬ ਚ ਸਾਰੇ ਭਾਈਚਾਰੇ ਮਿਲ ਕੇ ਰਹਿੰਦੇ ਹਨ।

ਉਨ੍ਹਾਂ ਨੇ ਕਿਹਾ ਕਿ ‘ਪੰਜਾਬ ਚ ਅੱਤਵਾਦ ਹੈ’ ਇਸ ਟਿੱਪਣੀ ਤੇ ਹਾਈਕੋਰਟ ਸੁਪਰੀਮ ਕੋਰਟ ਨੂੰ ਨੋਟਿਸ ਲੈਣਾ ਚਾਹੀਦਾ ਹੈ। ਇਸਦੇ ਨਾਲ ਉਨ੍ਹਾਂ ਨੇ ਕੰਗਨਾ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ 9 ਜੂਨ ਨੂੰ ਗੁਰਦਵਾਰਾ ਅੰਬ ਸਾਹਿਬ ਤੋਂ 10 ਤੋਂ 11 ਵਜੇ SSP ਦਫ਼ਤਰ ਮੋਹਾਲੀ ਤੱਕ ਇਨਸਾਫ਼ ਮਾਰਚ ਕੱਢਿਆ ਜਾਵੇਗਾ।

ਧਰਮ ਦੇ ਨਾਮ ਉੱਤੇ ਸਿਆਸਤ ਕਰਨ ਵਾਲੇ ਅਯੁੱਧਿਆ ‘ਚ ਹਾਰੇ

ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਸਾਡਾ ਮੋਰਚਾ ਕੇਂਦਰ ਸਰਕਾਰ ਖਿਲਾਫ਼ ਸੀ ਤੇ ਹੈ 11 ਦੀਆਂ 11 ਮੰਗਾਂ ਅੱਜ ਵੀ ਬਰਕਰਾਰ ਹਨ। ਪੰਝੇਰ ਨੇ ਕਿਹਾ ਕਿ ਭਾਜਪਾ ਨੂੰ ਲੱਗਦਾ ਸੀ ਰਾਮ ਮੰਦਰ ਦਾ ਮੁੱਦਾ ਉਹਨਾਂ ਨੂੰ ਪਾਰ ਲਾ ਦਵੇਗਾ, ਅਸੀਂ ਸੰਘਰਸ਼ ਕੀਤਾ ਅਸੀਂ ਜੇ ਅੰਦੋਲਨ ਨਾ ਕਰਦੇ ਹੁੰਦੇ ਤਾਂ ਕਿਸਾਨਾਂ ਮਜ਼ਦੂਰਾਂ ਦਾ ਮੁੱਦਾ ਦੇਸ਼ ਦੀ ਰਾਜਨੀਤੀ ਦੇ ਏਜੰਡੇ ਤੇ ਨਹੀਂ ਹੋਣਾ ਸੀ।

ਉਨ੍ਹਾਂ ਨੇ ਕਿਹਾ ਕਿ ਅੱਜ ਅਸੀਂ ਦੇਸ਼ ਦੀ ਰਾਜਨੀਤੀ ਨੂੰ ਮੁੱਦਿਆਂ ਤੇ ਖਿੱਚ ਕੇ ਲਿਆਂਦਾ ਹੈ। ਧਰਮ ਦੇ ਨਾਮ ਉੱਤੇ ਸਿਆਸਤ ਕਰਨ ਵਾਲੇ ਅਯੁੱਧਿਆ ਵਿੱਚ ਹੀ ਹਾਰ ਗਏ ਸਨ। ਇਸ ਵਾਰ ਲੋਕਾਂ ਨੇ ਫ਼ਤਵਾ ਮੋਦੀ ਜਾਂ ਭਾਜਪਾ ਨੂੰ ਨਹੀਂ ਦਿੱਤਾ ਸਗੋਂ ਐਨ ਡੀ ਏ ਨੂੰ ਫਤਵਾ ਦਿੱਤਾ।

ਪੰਧੇਰ ਨੇ ਕਿਹਾ ਕੁਲਵਿੰਦਰ ਕੌਰ ਦੀ ਹੁਣ ਤੱਕ ਸਰਵਿਸ ਦੇਖੀ ਜਾਵੇ। ਦੂਜੇ ਪਾਸੇ ਕੰਗਨਾ ਰਣੌਤ ਦਾ ਹੁਣ ਤੱਕ ਦਾ ਬੋਲਣ ਦਾ ਤਰੀਕਾ ਦੇਖੋਂ ਫਿਰ ਦੋਨਾਂ ਪਾਸਿਆਂ ਤੋਂ ਜਾਂਚ ਕੀਤੀ ਜਾਵੇ। ਕੰਗਨਾ ਰਣੌਤ ਲਗਾਤਾਰ ਪੰਜਾਬ ਦੇ ਲੋਕਾਂ ਦੇ ਮਨਾਂ ਉੱਤੇ ਠੇਸ ਪਹੁੰਚਾਉਂਦੀ ਹੈ। ਦੂਜੀਆਂ ਪਾਰਟੀਆਂ ਦੇ ਸੰਸਦ ਮੈਂਬਰ ਨੂੰ ਮੰਗ ਪੱਤਰ ਭੇਜਾਂਗੇ ਕੀ ਕਿਸਾਨਾਂ ਦੀ ਮੰਗਾਂ ਦੇ ਹੱਲ ਲਈ ਇਕਜੁਟ ਹੋਣ। ਜੇਕਰ ਕਿਸੇ ਕੁੜੀ ਨਾਲ ਕੌਰ ਲੱਗਦਾ, ਲੜਕੇ ਨਾਲ ਸਿੰਘ ਲੱਗਦਾ ਤਾਂ ਤੁਸੀਂ ਉਸ ਨੂੰ ਕਿਵੇਂ ਖਾਲੀਸਤਾਨੀ ਕਹਿ ਸਕਦੇ ਆ।

ਕੰਗਨਾ ਦਾ ਟਰੈਕ ਰਿਕਾਰਡ ਹੈ ਝਗੜਾ ਕਰਨਾ : ਸਰਵਣ ਸਿੰਘ ਪੰਧੇਰ

ਉਨ੍ਹਾਂ ਨੇ ਕਿਹਾ ਕਿ ਕੰਗਨਾ ਦਾ ਟਰੈਕ ਰਿਕਾਰਡ ਹੈ ਝਗੜਾ ਕਰਨਾ। ਪੰਧੇਰ ਨੇ ਕਿਹਾ ਕਿ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ‘ਪੰਜਾਬ ਚ ਅੱਤਵਾਦ ਹੈ’ ਬਿਆਨ ‘ਤੇ ਬੋਲਦਿਆਂ ਪੰਧੇਰ ਨੇ  ਕਿਹਾ ਕਿ ਪੰਜਾਬ ਚ ਚੋਣਾਂ ਸ਼ਾਂਤਮਈ ਹੋਈਆਂ, ਜਦਕਿ ਭਾਜਪਾ ਦੀ ਅਗਵਾਈ ਵਾਲੇ ਸੂਬਿਆਂ ਚ ਹਿੰਸਾ ਹੋਈ ਹੈ।

ਇਸ ਤੋਂ ਬਾਅਦ ਕਿਸਾਨ ਆਗੂ ਅਭਿਮਾਨਿਊ ਕੋਹਾੜ ਨੇ ਕਿਹਾ ਕਿ ਹਰਿਆਣਾ ਕਿਸਾਨ ਵਿਰੋਧੀਆਂ ਨੀਤੀਆਂ ਕਦੇ ਸਵੀਕਾਰ ਨਹੀਂ ਕਰੇਗਾ। ਉਨ੍ਹਾ ਨੇ ਕਿਹਾ ਕਿ ਲਖੀਮਪੁਰ ਖੀਰੀ ਦੇ  ਕਿਸਾਨਾਂ ਨੇ ਇਹ ਸਾਬਿਤ ਕਰ ਦਿੱਤਾ ਕਿ ਅਜੇ ਮਿਸ਼ਰਾ ਟੈਨੀ ਨੂੰ ਮੁਆਫ਼ ਨਹੀਂ ਕੀਤਾ ਜਾ ਸਕਦਾ