India Punjab

ਕੇਂਦਰ ਨਾਲ ਮੀਟਿੰਗ ਤੋਂ ਪਹਿਲਾਂ ਕਿਸਾਨ ਆਗੂ ਡੱਲੇਵਾਲ ਦਾ ਵੱਡਾ ਬਿਆਨ…

Big statement of farmer leader Dallewal before the meeting with the center...

ਚੰਡੀਗੜ੍ਹ : ਕਿਸਾਨ ਅੰਦੋਲਨ ਦਾ ਐਤਵਾਰ ਯਾਨੀ ਕਿ ਅੱਜ ਛੇਵਾਂ ਦਿਨ ਹੈ। ਦਿੱਲੀ ਮਾਰਚ ਲਈ ਰਵਾਨਾ ਹੋਏ ਕਿਸਾਨ ਪੰਜਾਬ-ਹਰਿਆਣਾ ਦੀ ਸ਼ੰਭੂ ਸਰਹੱਦ ‘ਤੇ ਡਟੇ ਹੋਏ ਹਨ। ਅੱਜ ਕਿਸਾਨ ਅਤੇ ਸਰਕਾਰ ਦੀ ਚੌਥੇ ਗੇੜ ਦੀ ਮੀਟਿੰਗ ਹੈ। ਕੇਂਦਰੀ ਮੰਤਰੀਆਂ ਨਾਲ ਅੱਜ ਸ਼ਾਮ ਮੀਟਿੰਗ ਤੋਂ ਪਹਿਲਾਂ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਨੇ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਰਕਾਰ ਇਹ ਭਰਮ ਫੈਲਾ ਰਹੀ ਹੈ ਕਿ 90 ਫੀਸਦੀ ਮੰਗਾਂ ਪੂਰੀਆਂ ਕਰਨ ਲਈ ਸਹਿਮਤੀ ਬਣ ਗਈ ਹੈ ਪਰ ਅਜਿਹਾ ਕੁਝ ਵੀ ਨਹੀਂ ਹੈ । ਅਜੇ 12 ਮੁੱਖ ਮੰਗਾਂ ਵਿੱਚੋਂ ਵੀ 8 ‘ਤੇ ਪੇਚ ਫਸਿਆ ਹੋਇਆ ਹੈ।

ਡੱਲੇਵਾਲ ਨੇ ਕਿਹਾ ਕਿ ਅੱਜ ਉਹ ਸਰਕਾਰ ਅੱਗੇ ਇਹ ਗੱਲ ਰੱਖਣਗੇ ਕਿ ਸਰਕਾਰ ਟਾਲਮ-ਟੋਲ ਦੀ ਨੀਤੀ ਛੱਡ ਕੇ ਸਹੀ ਮੁੱਦੇ ਦੀ ਗੱਲ ‘ਤੇ ਆਏ। ਉਨ੍ਹਾਂ ਕਿਹਾ ਕਿ ਸਰਕਾਰ ਇਹ ਨਾ ਸੋਚੋ ਕਿ ਜੇਕਰ ਚੋਣ ਜ਼ਾਬਤਾ ਲੱਗ ਜਾਏਗਾ ਤਾਂ ਅਸੀਂ ਪਿੱਛੇ ਹਟ ਜਾਵਾਂਗੇ। ਉਨ੍ਹਾਂ ਨੇ ਕਿਹਾ ਕਿ ਇਸ ਲਈ ਅਸੀਂ ਚਾਹੁੰਦੇ ਹਾਂ ਕਿ ਚੋਣਾਂ ਦਾ ਐਲਾਨ ਹੋਣ ਤੋਂ ਪਹਿਲਾਂ ਸਾਡੀਆਂ ਮੰਗਾਂ ਪੂਰੀਆਂ ਹੋਣ।

ਡੱਲੇਵਾਲ ਨੇ ਕਿਹਾ ਕਿ ਜਿੱਥੇ ਹਰਿਆਣਾ ਵਾਲੇ ਪਾਸੇ ਪੁਲਿਸ ਤੇ ਅਰਧ ਸੈਨਿਕ ਬਲਾਂ ਨੇ ਬੈਰੀਕੇਡਿੰਗ ਕੀਤੀ ਹੈ, ਉੱਥੇ ਨੇਮ ਪਲੇਟਾਂ ਤੋਂ ਬਿਨਾਂ ਕਈ ਲੋਕ ਮੌਜੂਦ ਹਨ। ਪਤਾ ਲਾਇਆ ਜਾਵੇ ਕਿ ਇਹ ਲੋਕ ਕੌਣ ਹਨ।