ਬਿਉਰੋ ਰਿਪੋਰਟ – NEET ਪ੍ਰੀਖਿਆ ਵਿਵਾਦ ‘ਤੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ NEET ਪ੍ਰੀਖਿਆ ਨਾਲ ਕੋਈ ਵੀ ਸਮਝੌਤਾ ਨਹੀਂ ਹੋਵੇਗਾ, ਪ੍ਰੀਖਿਆ ਨੂੰ ਜ਼ੀਰੋ ਐਰਰ ਬਣਾਇਆ ਜਾਵੇਗਾ। NTA ਦੇ ਲਈ ਹਾਈ ਕਮੇਟੀ ਗਠਿਤ ਹੋਵੇਗੀ, ਜੋ ਇਸ ਨੂੰ ਹੋਰ ਬਿਹਤਰ ਕਰਨ ਦੀ ਸਿਫ਼ਾਰਿਸ਼ ਦੇਵੇਗੀ। ਉਨ੍ਹਾਂ ਨੇ ਕਿਹਾ NEET ਪ੍ਰੀਖਿਆ ਦੇ ਸਬੰਧ ਵਿੱਚ ਅਸੀਂ ਬਿਹਾਰ ਸਰਕਾਰ ਨਾਲ ਰਾਬਤਾ ਕਾਇਮ ਕੀਤਾ ਹੋਇਆ ਹੈ, ਪਟਨਾ ਤੋਂ ਸਾਨੂੰ ਕੁਝ ਜਾਣਕਾਰੀ ਮਿਲ ਰਹੀ ਹੈ, ਅੱਜ ਵੀ ਕੁਝ ਚਰਚਾ ਹੋਈ ਹੈ। ਪਟਿਨਾ ਪੁਲਿਸ ਦੇ ਕੋਲ ਕੁਝ ਜਾਣਕਾਰੀ ਆਈ ਹੈ ਜੋ ਅਸੀਂ ਸਾਹਮਣੇ ਰੱਖੀ ਹੈ, ਡਿਟੇਲ ਰਿਪੋਰਟ ਜਲਦ ਸਰਕਾਰ ਨੂੰ ਭੇਜਾਗੇ।
ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਮੈਂ ਤੁਹਾਨੂੰ ਵਿਸ਼ਵਾਸ਼ ਦਿਵਾਉਂਦਾ ਹਾਂ ਕਿ ਇਸ ਮਾਮਲੇ ਵਿੱਚ ਜੋ ਵੀ ਮੁਲਜ਼ਮ ਹੋਵੇਗਾ ਉਹ ਭਾਵੇ NTA ਹੋਵੇ ਜਾਂ NTA ਨਾਲ ਜੁੜੇ ਕੋਈ ਵੀ ਅਧਿਕਾਰੀ ਹੋਵੇ, ਉਸ ਦੇ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਸਿੱਖਿਆ ਮੰਤਰੀ ਨੇ ਕਿਹਾ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਸਰਕਾਰ ਹਾਈ ਲੈਵਲ ਕਮੇਟੀ ਦਾ ਗਠਨ ਕਰਨ ਜਾ ਰਹੀ ਹੈ।
ਇਹ ਵੀ ਪੜ੍ਹੋ – ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਡੇਵਿਡ ਜਾਨਸਨ ਦਾ ਹੋਇਆ ਦੇਹਾਂਤ, ਕ੍ਰਿਕਟ ਪ੍ਰੇਮੀਆਂ ‘ਚ ਸੋਗ ਦੀ ਲਹਿਰ