India Punjab

ED ਵੱਲੋਂ ‘AAP’ ਦੀ ਵਿਦੇਸ਼ ਫੰਡਿਗ ‘ਤੇ ਵੱਡਾ ਖੁਲਾਸਾ, ਖਹਿਰਾ ਦਾ ਨਾਂ ਵੀ ਸਾਹਮਣੇ ਆਇਆ!

ਬਿਉਰੋ ਰਿਪੋਰਟ – ਆਮ ਆਦਮੀ ਪਾਰਟੀ ਇੱਕ ਹੋਰ ਵੱਡੀ ਮੁਸੀਬਤ ਵਿੱਚ ਫਸ ਦੀ ਹੋਈ ਨਜ਼ਰ ਆ ਰਹੀ ਹੈ। ED ਨੇ ਕੇਂਦਰੀ ਗ੍ਰਹਿ ਮੰਤਰਾਲਾ ਨੂੰ ਜਾਣਕਾਰੀ ਦਿੱਤੀ ਹੈ ਕਿ ਅਰਵਿੰਦ ਕੇਜਰੀਵਾਲ ਦੀ ਪਾਰਟੀ ਨੇ 7 ਕਰੋੜ 80 ਲੱਖ ਰੁਪਏ ਵਿਦੇਸ਼ ਤੋਂ ਇਕੱਠੇ ਕੀਤੇ ਹਨ, ਜੋ ਫਾਰੈਕਸ (Forex) ਨਿਯਮਾਂ ਦੀ ਉਲੰਘਣਾ ਹੈ।

ਈਡੀ ਨੇ ਇਲਜ਼ਾਮ ਲਗਾਇਆ ਹੈ ਕਿ ਆਮ ਆਦਮੀ ਪਾਰਟੀ ਨੇ ਅਮਰੀਕਾ,ਕੈਨੇਡਾ,ਆਸਟ੍ਰੇਲੀਆ,ਨਿਊਜ਼ੀਲੈਂਡ,ਸਾਊਦੀ ਅਰਬ,UAE,ਕੂਵੇਤ,ਓਮਾਨ ਅਤੇ ਹੋਰ ਦੇਸ਼ਾਂ ਤੋਂ ਇਹ ਫੰਡਿੰਗ ਇਕੱਠੀ ਕੀਤੀ ਸੀ। ਏਜੰਸੀ ਨੇ ਦਾਅਵਾ ਕੀਤਾ ਹੈ ਕਿ ਵਿਦੇਸ਼ੀ ਫੰਡਿੰਗ ਵਿੱਚ ਆਮ ਆਦਮੀ ਪਾਰਟੀ ਨੇ ਆਪਣੇ ਖਾਤਿਆਂ ਵਿੱਚ ਅਸਲ ਫੰਡਿੰਗ ਕਰਨ ਵਾਲਿਆਂ ਦੀ ਪਛਾਣ ਲੁਕਾਈ ਹੈ।

ਵਿਦੇਸ਼ੀ ਫੰਡਿੰਗ ਸਿੱਧਾ ਆਮ ਆਦਮੀ ਪਾਰਟੀ ਦੇ IDBI ਬੈਂਕ ਵਿੱਚ ਪਾਈ ਗਈ ਹੈ। ED ਨੇ ਮੁਤਾਬਕ ਦਿੱਲੀ ਦੇ ਵਿਧਾਇਕ ਦੁਰਗੇਸ਼ ਪਾਠਕ ਸਮੇਤ ਕਈ ਆਗੂਆਂ ਦੇ ਨਿੱਜੀ ਬੈਂਕ ਖਾਤਿਆਂ ਵਿੱਚ ਵਿਦੇਸ਼ੀ ਫੰਡਿੰਗ ਦਾ ਪਤਾ ਚੱਲਿਆ ਹੈ। ਏਜੰਸੀ ਮੁਤਾਬਿਕ ਇਹ ਫੰਡ ਫਾਰਨ ਕੰਟੀਬਿਊਸ਼ਨ ਰੈਗੂਲੇਸ਼ਨ ਐਕਟ (FCRA)2010 ਦੀ ਉਲੰਘਣਾ ਹੈ, ਜਿਸ ਵਿੱਚ ਫੰਡ ਦੇਣ ਵਾਲੇ ਦੀ ਪਛਾਣ ਲੁਕਾਈ ਗਈ ਹੈ।

ਐਨਫਾਰਸਮੈਂਟ ਡਾਇਰੈਕਟਰੇਟ (ED) ਨੇ ਆਮ ਆਦਮੀ ਪਾਰਟੀ ਦੇ ਓਪਰਸੀਜ਼ ਦੇ ਕਨਵੀਨਰ ਅਨਿਕੇਤ, ਸਾਬਕਾ ਆਫ ਮੈਂਬਰ ਕੁਮਾਰ ਵਿਸ਼ਵਾਸ਼, ਕਪਿਲ ਭਾਰਦਵਾਜ ਅਤੇ ਦੁਰਗੇਸ਼ ਪਾਠਕ ਵਿਚਾਲੇ ਫੰਡਾਂ ਨੂੰ ਲੈਕੇ ਕੀਤੀ ਗਈ ਈ-ਮੇਲ ਦੇ ਜ਼ਰੀਏ ਗੜਬੜੀ ਦੀ ਜਾਣਕਾਰੀ ਸਾਹਮਣੇ ਆਈ ਹੈ।

ਈਡੀ ਨੇ ਆਪਣੀ ਜਾਂਚ ਵਿੱਚ ਇਹ ਵੀ ਦਾਅਵਾ ਕੀਤਾ ਹੈ ਕਿ ਬਹੁਤ ਸਾਰੇ ਲੋਕਾਂ ਨੇ ਫੰਡਿੰਗ ਦੌਰਾਨ ਇੱਕ ਹੀ ਪਾਸਵਰਡ ਨੰਬਰ ਪਾਇਆ ਹੈ। ਸਿਰਫ਼ ਇੰਨਾਂ ਹੀ ਨਹੀਂ ਇੱਕ ਹੀ ਈ-ਮੇਲ, ਮੋਬਾਈਲ ਨੰਬਰ ਅਤੇ ਕਰੈਡਿਟ ਕਾਰਡ ਦੀ ਵਰਤੋਂ ਹੋਈ ਹੈ। ਈਡੀ ਨੇ ਆਪਣੀ ਰਿਪੋਰਟ ਵਿੱਚ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਫੰਡਿੰਗ ਵਿੱਚ ਡਰੱਗ ਦਾ ਪੈਸਾ ਵੀ ਲੱਗਿਆ ਹੈ। ਇਸ ਕੇਸ ਵਿੱਚ ਸੁਖਪਾਲ ਸਿੰਘ ਖਹਿਰਾ ਦਾ ਨਾਂ ਵੀ ਸਾਹਮਣੇ ਆਇਆ ਹੈ। ਉਨ੍ਹਾਂ ਖਿਲਾਫ ਫਾਜ਼ਿਲਕਾ ਕੋਰਟ ਨੇ ਕੌਮਾਂਤਰੀ ਡਰੱਗ ਮਾਮਲੇ ਵਿੱਚ ਸੰਮਨ ਵੀ ਜਾਰੀ ਕੀਤਾ ਸੀ।

ਈਡੀ ਨੇ ਦੱਸਿਆ ਕਿ ਖਹਿਰਾ ਦੇ ਘਰ ਤੋਂ ਕੁਝ ਦਸਤਾਵੇਜ਼ ਵੀ ਜ਼ਬਤ ਕੀਤੇ ਸਨ, ਜਿਸ ਵਿੱਚ ਵਿਦੇਸ਼ੀ ਫੰਡਿੰਗ ਦੀ ਜਾਣਕਾਰੀ ਦਿੱਤੀ ਗਈ ਸੀ। ਖਹਿਰਾ ਦੇ ਘਰ ਤੋਂ ਸੀਜ਼ ਕੀਤੇ ਗਏ ਦਸਤਾਵੇਜ਼ਾਂ ਤੋਂ ਸਾਹਮਣੇ ਆਇਆ ਸੀ ਕਿ 1 ਕਰੋੜ 19 ਲੱਖ ਡਾਲਰ ਵਿਦੇਸ਼ੀ ਫੰਡਿੰਗ ਦੇ ਜ਼ਰੀਏ ਇਕੱਠੇ ਕੀਤੇ ਗਏ ਸੀ। ਇਹ ਸਾਰੀ ਫੰਡਿੰਗ ਅਮਰੀਕਾ ਤੋਂ ਇਕੱਠੀ ਕੀਤੀ ਗਈ ਸੀ।

ਆਮ ਆਦਮੀ ਪਾਰਟੀ ਦੇ ਕੌਮੀ ਸਕੱਤਰ ਪੰਕਜ ਗੁਪਤਾ ਨੂੰ ਈਡੀ ਨੇ ਸੰਮਨ ਜਾਰੀ ਕਰਕੇ ਪੁੱਛਗਿੱਛ ਕੀਤੀ ਜਿੰਨਾਂ ਨੇ ਮੰਨਿਆ ਸੀ ਕਿ ਪਾਰਟੀ ਨੇ ਵਿਦੇਸ਼ੀ ਫੰਡਿੰਗ ਚੈੱਕ ਅਤੇ ਆਨ ਲਾਈਨ ਦੇ ਜ਼ਰੀਏ ਲਈ ਹੈ।

 

ਇਹ ਵੀ ਪੜ੍ਹੋ –  ਪੰਜਾਬੀ ਜੋੜੇ ‘ਤੇ ਰੱਬ ਨੇ ਛੱਬੜ ਪਾੜ ਕੇ ਨੋਟਾਂ ਦੀ ਕੀਤੀ ਬਾਰਿਸ਼! ਵਿਆਹ ਦੀ ਸਾਲਗਿਰਾ ਨੇ ਕੀਤਾ ਕਮਾਲ