India Punjab

ਲਾਰੈਂਸ ਦੇ ਨਵੇਂ ਵੀਡੀਓ ‘ਤੇ ਮੂਸੇਵਾਲਾ ਦੇ ਪਿਤਾ ਦਾ ਵੱਡਾ ਖੁਲਾਸਾ !

ਬਿਉਰੋ ਰਿਪੋਰਟ – ਗੈਂਗਸਟਰ ਲਾਰੈਂਸ ਬਿਸ਼ਨੋਈ (lawrence bishnoi) ਦੇ ਨਵੇਂ ਜੇਲ੍ਹ ਵੀਡੀਓ ਕਾਲ ਨੂੰ ਲੈਕੇ ਸਿੱਧੂ ਮੂਸੇਵਾਲਾ (Sidhu Moosawala) ਦੇ ਪਿਤਾ ਬਲਕੌਰ ਸਿੰਘ (Balkaur singh) ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਇਲਜ਼ਾਮ ਲਗਾਇਆ ਹੈ ਕਿ ਲਾਰੈਂਸ ਪੰਜਾਬ ਤੋਂ ਫਿਰੌਤੀ ਦੀ ਰਕਮ ਵਸੂਲ ਦਾ ਹੈ, ਉਸ ਨੇ ਹੁਣ ਤੱਕ 21 ਵਪਾਰੀਆਂ ਤੋਂ ਫਿਰੌਤੀ ਦੀ ਰਕਮ ਵਸੂਲੀ ਹੈ। ਲਾਰੈਂਸ ਨੂੰ ਜੇਲ੍ਹ ਵਿੱਚ ਹੀ ਫਾਈਵ ਸਟਾਰ ਸਹੂਲਤਾਂ ਮਿਲ ਰਹੀਆਂ ਹਨ, ਉਸ ਨੂੰ ਖਤਰਾ ਦੱਸ ਦੇ ਹੋਏ ਗੁਜਰਾਤ ਦੀ ਜੇਲ੍ਹ ਵਿੱਚ ਬੰਦ ਕੀਤਾ ਗਿਆ ਹੈ।

ਪਿਤਾ ਬਲਕੌਰ ਸਿੰਘ ਨੇ ਕਿਹਾ ਸਾਫ ਪਤਾ ਚੱਲਦਾ ਹੈ ਕਿ ਲਾਰੈਂਸ ਦੇ ਸਿਰ ‘ਤੇ ਕਿਸ ਦਾ ਹੱਥ ਹੈ। ਉਨ੍ਹਾਂ ਪੁੱਛਿਆ ਹੁਣ ਤੱਕ ਲਾਰੈਂਸ ਦੇ ਖਿਲਾਫ ਕੋਈ ਕਾਰਵਾਈ ਕਿਉਂ ਨਹੀਂ ਹੋਈ ? ਇਸ ਤੋਂ ਪਹਿਲਾਂ ਪਿਛਲੇ ਸਾਲ ਵੀ ਜੇਲ੍ਹ ਤੋਂ ਲਾਰੈਂਸ ਨੇ ਇੰਟਰਵਿਊ ਦਿੱਤੀ ਸੀ। ਇਸ ਮਾਮਲੇ ਵਿੱਚ ਪੰਜਾਬ ਹਰਿਆਣਾ ਹਾਈਕੋਰਟ ਨੇ SIT ਦਾ ਗਠਨ ਕੀਤਾ ਸੀ। ਉਧਰ ਆਮ ਆਦਮੀ ਪਾਰਟੀ ਲਾਰੈਂਸ ਦੀ ਤਾਜ਼ਾ ਵੀਡੀਓ ਨੂੰ ਲੈਕੇ ਬੀਜੇਪੀ ਨੂੰ ਘੇਰ ਰਹੀ ਹੈ ਕਿ ਗੁਜਰਾਤ ਦੀ ਜੇਲ੍ਹ ਤੋਂ ਕਿਵੇਂ ਲਾਰੈਂਸ ਖੁੱਲੇਆਮ ਫੋਨ ‘ਤੇ ਗੱਲ ਕਰ ਰਿਹਾ ਹੈ, ਆਮ ਆਦਮੀ ਪਾਰਟੀ ਨੇ ਪੁੱਛਿਆ ਹੁਣ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਚੁੱਪ ਕਿਉਂ ਹਨ।

ਪਾਕਿਸਤਾਨੀ ਡੌਨ ਨਾਲ ਲਾਰੈਂਸ ਨੇ ਗੱਲ ਕੀਤੀ

ਲਾਰੈਂਸ ਬਿਸ਼ਨੋਈ ਦਾ ਤਾਜ਼ਾ ਵੀਡੀਓ ਪਾਕਿਸਤਾਨ ਦੇ ਬਦਨਾਮ ਡੌਨ ਸ਼ਹਿਜ਼ਾਦ ਭੱਟੀ ਨਾਲ ਸਾਹਮਣੇ ਆਇਆ ਹੈ, ਲਾਰੈਂਸ ਭੱਟੀ ਨੂੰ ਈਦ ਦੀਆਂ ਮੁਬਾਰਕਾਂ ਦੇ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ 16 ਜੂਨ ਦਾ ਹੈ। ਇਸ ਵੀਡੀਓ ਕਾਲ ਵਿੱਚ ਜਦੋਂ ਲਾਰੈਂਸ ਭੱਟੀ ਨੂੰ ਈਦ ਮੁਬਾਰਕ ਕਹਿੰਦਾ ਹੈ ਤਾਂ ਇਸ ‘ਤੇ ਭੱਟੀ ਨੇ ਕਿਹਾ- ਅੱਜ ਨਹੀਂ ਹੈ। ਦੁਬਈ ਵਿੱਚ ਅੱਜ ਹੋ ਗਈ ਹੈ। ਪਾਕਿਸਤਾਨ ਵਿੱਚ ਕੱਲ੍ਹ ਹੋਵੇਗੀ। ਇਸ ‘ਤੇ ਲਾਰੈਂਸ ਨੇ ਕਿਹਾ ਕਿ ਪਾਕਿਸਤਾਨ ‘ਚ ਅੱਜ ਨਹੀਂ ਹੈ। ਇਸ ‘ਤੇ ਭੱਟੀ ਨੇ ਜਵਾਬ ਦਿੱਤਾ ਕਿ ਨਹੀਂ… ਨਹੀਂ ਅੱਜ ਨਹੀਂ । ਦੂਜੇ ਦੇਸ਼ਾਂ ਵਿੱਚ ਅੱਜ ਹੋ ਗਈ ਹੈ ਪਰ ਪਾਕਿਸਤਾਨ ਵਿੱਚ ਕੱਲ੍ਹ ਹੋਵੇਗੀ। ਇਸ ‘ਤੇ ਲਾਰੈਂਸ ਨੇ ਕਿਹਾ ਕਿ ਉਹ ਕੱਲ੍ਹ ਫੋਨ ਕਰਕੇ ਵਧਾਈ ਦੇਵੇਗਾ। ਸੂਤਰਾਂ ਮੁਤਾਬਕ ਲਾਰੈਂਸ ਤੇ ਭੱਟੀ ਵਿਚਾਲੇ ਇਹ ਵੀਡੀਓ ਕਾਲ ਸਿਗਨਲ ਐਪ ਰਾਹੀਂ ਕੀਤੀ ਗਈ ਸੀ। ਇਸ ਰਾਹੀਂ ਕੀਤੀਆਂ ਗਈਆਂ ਕਾਲਾਂ ਨੂੰ ਟਰੇਸ ਕਰਨਾ ਆਸਾਨ ਨਹੀਂ ਹੈ। ਸੁਰੱਖਿਆ ਏਜੰਸੀਆਂ ਨੂੰ ਇਹ ਵੀ ਸ਼ੱਕ ਹੈ ਕਿ ਲਾਰੈਂਸ ਜੇਲ ‘ਚ ਬੈਠ ਕੇ ਇਸ ਸਿਗਨਲ ਐਪ ਰਾਹੀਂ ਆਪਣਾ ਪੂਰਾ ਗੈਂਗ ਚਲਾ ਰਿਹਾ ਹੈ।

ਗੁਜਰਾਤ ਦੇ ਗ੍ਰਹਿ ਮੰਤਰੀ ਦਾ ਜਵਾਬ

ਲਾਰੈਂਸ ਬਿਸ਼ਨੋਈ ਇਸ ਵੇਲੇ ਗੁਜਰਾਤ ਦੀ ਜੇਲ੍ਹ ਵਿੱਚ ਬੰਦ ਹੈ, ਗੁਜਰਾਤ ਦੇ ਮੰਤਰੀ ਰੂਸ਼ੀਕੇਸ਼ ਪਟੇਲ ਨੇ ਕਿਹਾ ਅਸੀਂ ਇਸ ਦੀ ਜਾਂਚ ਕਰ ਰਹੇ ਹਾਂ ਕਿ ਲਾਰੈਂਸ ਦਾ ਇਹ ਵੀਡੀਓ ਨਵਾਂ ਹੈ ਜਾਂ ਫਿਰ ਪੁਰਾਣਾ ਹੈ। ਸੂਬੇ ਦੇ ਗ੍ਰਹਿ ਮੰਤਰੀ ਹਰਸ਼ ਸੰਘਵੀ ਨੇ ਇਸ ਦੀ ਜਾਂਚ ਦੇ ਨਿਰਦੇਸ਼ ਦਿੱਤੇ ਹਨ ।

ਇਹ ਵੀ ਪੜ੍ਹੋ –   ਮਜੀਠੀਆ ਨੂੰ ਹਾਈਕੋਰਟ ਨੇ ਦਿੱਤੀ ਰਾਹਤ, ਪਰੇਸ਼ਾਨ ਕਰਨ ਦੇ ਲਗਾਏ ਸਨ ਦੋਸ਼