Punjab

ਕੋਟਕਪੂਰਾ ਗੋਲੀਕਾਂਡ ਮਾਮਲੇ ਨਾਲ ਜੁੜੀ ਵੱਡੀ ਖ਼ਬਰ, SIT ਨੇ ਅਦਾਲਤ ‘ਚ ਪੇਸ਼ ਕੀਤਾ ਪੰਜਵਾਂ ਸਪਲੀਮੈਂਟਰੀ ਚਲਾਨ

Big news related to Kotakpura shooting case, SIT presented fifth supplementary challan in court

ਫਰੀਦਕੋਟ : ਬਰਗਾੜੀ ਬੇਅਦਬੀ ਦੇ ਵਿਰੋਧ ਵਿੱਚ ਕੋਟਕਪੂਰਾ ਵਿੱਚ ਪ੍ਰਦਰਸ਼ਨ ਕਰ ਰਹੇ ਸਿੱਖਾਂ ‘ਤੇ ਪੁਲਿਸ ਵੱਲੋਂ ਚਲਾਇਆ ਗਈਆਂ ਗੋਲੀਆਂ ਦੇ ਮਾਮਲੇ ਵਿੱਚ ਪੰਜਵਾਂ ਸਪਲੀਮੈਂਟਰੀ ਚਲਾਨ ਫਰੀਦਕੋਟ ਅਦਾਲਤ ‘ਚ ਪੇਸ਼ ਕੀਤਾ ਗਿਆ ਹੈ । SIT ਨੇ ਅਦਾਲਤ ਵਿੱਚ 200 ਪੰਨਿਆਂ ਦਾ ਚਾਲਾਨ ਪੇਸ਼ ਕੀਤਾ ਹੈ ।

ਚਾਲਾਨ ਵਿੱਚ SIT ਨੇ ਸਾਬਕਾ CM ਪ੍ਰਕਾਸ਼ ਸਿੰਘ ਬਾਦਲ,ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਤਕਕਾਲੀ DGP ਸੁਮੇਧ ਸਿੰਘ ਸੈਣੀ,ਤਤਕਾਲੀ IG ਪਰਮਰਾਜ ਉਮਰਾਨੰਗਲ, SSP ਮੋਗਾ ਚਰਨਜੀਤ ਸ਼ਰਮਾ, SSP ਫਰੀਦਕੋਟ ਸੁਖਮੰਦਰ ਮਾਨ ,DIG ਫਿਰੋਜ਼ਪੁਰ ਅਮਰ ਸਿੰਘ ਚਾਹਲ ਅਤੇ ਤਤਕਾਲੀ SHO ਸਿੱਟੀ ਕੋਟਕਪੂਰਾ ਗੁਰਦੀਪ ਸਿੰਘ ਨੂੰ ਮੁਲਜ਼ਮ ਬਣਾਇਆ ਗਿਆ ਸੀ।

ਕਿਸ ‘ਤੇ ਕੀ ਇਲਜ਼ਾਮ ਹਨ

ਤਤਕਾਲੀ DGP ਸੁਮੇਧ ਸਿੰਘ ਸੈਣੀ ਅਤੇ ਸਾਬਕਾ ਡਿਪਟੀ ਸੀਐੱਮ ਸੁਖਬੀਰ ਸਿੰਘ ਬਾਦਲ ਨੂੰ ਮੁਖ ਸਾਜਿਸ਼ਕਰਤਾ ਬਣਾਇਆ ਗਿਆ ਹੈ । ਜਦਕਿ ਸਾਬਕਾ CM ਪ੍ਰਕਾਸ਼ ਸਿੰਘ ਬਾਦਲ ‘ਤੇ ਸਾਜਿਸ਼ ਨੂੰ ਅੰਜਾਮ ਦੇਣ ਵਿੱਚ ਮਦਦ ਕਰਨ ਦਾ ਇਲਜ਼ਾਮ ਲੱਗਿਆ ਸੀ । ਤਤਕਾਲੀ IG ਉਮਰਾਨੰਗਲ, DIG ਫਿਰੋਜ਼ਪੁਰ ਅਮਰ ਸਿੰਘ ਚਾਹਲ ਅਤੇ SSP ਮੋਗਾ ਚਰਨਜੀਤ ਸ਼ਰਮਾ ‘ਤੇ ਸਾਜਿਸ਼ ਨੂੰ ਅੰਜਾਮ ਦੇਣ ਦਾ ਇਲਜ਼ਾਮ ਸੀ ।

25 ਅਪ੍ਰੈਲ ਨੂੰ ਪਹਿਲਾਂ ਸਪਲੀਮੈਂਟਰੀ ਚਾਲਾਨ ਪੇਸ਼ ਕੀਤਾ ਸੀ ਫਿਰ 28 ਅਗਸਤ ਨੂੰ ਦੂਜਾ , 15 ਸਤੰਬਰ ਨੂੰ ਤੀਜਾ ਅਤੇ 16 ਸਤੰਬਰ ਨੂੰ ਚੌਥਾ ਸਪਲੀਮੈਂਟਰੀ ਚਲਾਨ ਦਾਇਰ ਕੀਤਾ ਗਿਆ ਸੀ। ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ 2 FIR 129/18 ਅਤੇ 192/15 ਦਰਜ ਹੈ। ਮਾਮਲੇ ਵਿੱਚ ADGP LK ਯਾਦਵ ਅਤੇ SSP ਬਠਿੰਡਾ ਗੁਲਨੀਤ ਸਿੰਘ ਖੁਰਾਨਾ ਦੀ ਅਗਵਾਈ ਵਾਲੀ SIT ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਤੋਂ ਇੱਕ ਦਿਨ ਪਹਿਲਾਂ 2400 ਪੇਜਾਂ ਦਾ ਸਪਲੀਮੈਂਟਰੀ ਚਾਲਾਨ ਪੇਸ਼ ਕੀਤਾ ਸੀ । ਇਸ ਤੋਂ ਪਹਿਲਾਂ 24 ਫਰਵਰੀ 2023 ਨੂੰ ਫਰੀਦਕੋਟ ਅਦਾਲਤ ਵਿੱਚ 7 ਹਜ਼ਾਰ ਪੇਜ ਦੀ ਚਾਰਜਸ਼ੀਟ ਦਾਇਰ ਕੀਤੀ ਗਈ ਸੀ।