Punjab

ਸਖ਼ਤ ਸੁਰੱਖਿਆ ਵਾਲੀਆਂ ਜੇਲ੍ਹਾਂ ਤੇ ਦੇਖੋ ਕੀ-ਕੀ ਹੋ ਰਿਹਾ ਹੈ ਬਰਾਮਦ ?

‘ਦ ਖਾਲਸ ਬਿਊਰੋ:ਪਟਿਆਲਾ ਦੀ ਕੇਂਦਰੀ ਜੇਲ੍ਹ ਤੋਂ 27 ਨਵੇਂ ਤੇ 7 ਪੁਰਾਣੇ ਸਿਮ ਕਾਰਡ ਮਿਲੇ ਹਨ ,ਜੋ ਕਿ ਬੜੇ ਹੀ ਤਰੀਕੇ ਨਾਲ ਇੱਕ ਬੋਤਲ ਵਿੱਚ ਲੁਕਾ ਕੇ ਰੱਖੇ ਗਏ ਸੀ ਤੇ ਇਸ ਬੋਤਲ ਨੂੰ ਪੁਲਿਸ ਦੀਆਂ ਨਜ਼ਰਾਂ ਤੋਂ ਬਚਾਉਣ ਲਈ ਜ਼ਮੀਨ ਵਿੱਚ ਦਬਾਇਆ ਹੋਇਆ ਸੀ । ਪੰਜਾਬ ਵਿੱਚ ਵੱਧ ਰਹੀਆਂ ਗੈਂਗਸਟਰਾਂ ਦੀਆਂ ਗਤੀਵੀਧਿਆਂ ਨੂੰ ਦੇਖਦੇ ਹੋਏ ਜੇਲ੍ਹ ਵਿੱਚ ਮੁਸਤੈਦੀ ਵਧਾਈ ਗਈ ਸੀ।ਜਿਸ ਦੌਰਾਨ ਲਈ ਗਈ ਤਲਾਸ਼ੀ ਵੇਲੇ ਇਹ ਸਿਮ ਬਰਾਮਦ ਹੋਏ ਹਨ।ਪੁਲਿਸ ਨੇ ਇਸ ਸੰਬੰਧ ਵਿੱਚ ਐਫਆਈਆਰ ਦਰਜ ਕਰ ਲਈ ਗਈ ਹੈ ਅਤੇ ਸਿਮ ਕਾਰਡ,ਜਿਹਨਾਂ ਦੇ ਨਾਂ ਤੇ ਜਾਰੀ ਹੋਏ ਹਨ,ਉਹਨਾਂ ਨੂੰ ਤੁਰੰਤ ਨਾਮਜ਼ਦ ਕਰਨ ਦੇ ਆਦੇਸ਼ ਦਿੱਤੇ ਨੇ।

ਇਸ ਸਾਰੀ ਖਬਰ ਦੀ ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਟਵੀਟ ਕਰ ਕੇ ਪੁਸ਼ਟੀ ਕੀਤੀ ਹੈ। ਆਪਣੇ ਟਵੀਟ ਵਿੱਚ ਉਹਨਾਂ ਲਿਖਿਆ ਹੈ ਕਿ ਪਟਿਆਲਾ ਜੇਲ ‘ਚ ਸਰਚ ਆਪਰੇਸ਼ਨ ਦੌਰਾਨ ਖੁਦਾਈ ਕਰਦੇ ਹੋਏ 27 ਨਵੇਂ ਅਤੇ 7 ਪੁਰਾਣੇ ਸਿਮ ਬਰਾਮਦ ਹੋਏ ਹਨ।ਸਿਮ ਕਾਰਡ ਇੱਕ ਪਲਾਸਟਿਕ ਦੀ ਬੋਤਲ ਵਿੱਚ ਪਾਕੇ ਮਿੱਟੀ ਦੇ ਹੇਠਾਂ ਦੱਬੇ ਹੋਏ ਹਨ।ਐਫਆਈਆਰ ਦਰਜ ਕੀਤੀ ਗਈ ਹੈ ਅਤੇ ਪਟਿਆਲਾ ਪੁਲਿਸ ਨੂੰ ਸਿਮ ਕਾਰਡਾਂ ਦੇ ਡੀਲਰ ਅਤੇ ਮਾਲਕਾਂ ਨੂੰ ਤੁਰੰਤ ਨਾਮਜ਼ਦ ਕਰਨ ਲਈ ਕਿਹਾ ਹੈ।

ਇਸ ਤੋਂ ਇਲਾਵਾ ਨਾਭਾ ਜੇਲ੍ਹ ਵਿੱਚੋਂ ਵੀ ਮੋਬਾਈਲ ਤੇ ਚਾਰਜਰ ਬਰਾਮਦ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ।ਉੱਚ ਸੁਰੱਖਿਆ ਵਾਲੀ ਇਸ ਜੇਲ੍ਹ ਵਿੱਚੋਂ 6 ਮੋਬਾਈਲ ਮਿਲੇ ਹਨ ਤੇ ਚਾਰਜਰ ਤਾਂ ਮਿਲੇ ਹੀ ਹਨ, ਨਾਲ ਹੀ ਕੁਝ ਨਸ਼ੀਲੇ ਪਦਾਰਥ ਵੀ ਬਰਾਮਦ ਹੋਏ ਹਨ।ਇਸ ਸਬੰਧ ਵਿੱਚ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਏਨੀ ਸਖ਼ਤ ਸੁਰੱਖਿਆ ਦੇ ਬਾਵਜੂਦ ਇਹ ਸਾਰਾ ਸਮਾਨ ਜੇਲ੍ਹ ਵਿੱਚ ਆਇਆ ਕਿਥੋਂ?