‘ਦ ਖ਼ਾਲਸ ਬਿਊਰੋ : ਯੂਟੀ ਪ੍ਰਸ਼ਾਸਨ ਨੇ ਚੰਡੀਗੜ੍ਹ ਵਾਸੀਆਂ ਵੱਲੋਂ ਇਲੈਕਟ੍ਰਿਕ ਪਾਲਿਸੀ ਦਾ ਵਿਰੋਧ ਕੀਤੇ ਜਾਣ ਤੋਂ ਬਾਅਦ ਇਲੈਕਟ੍ਰਿਕ ਵਹੀਕਲ ਪਾਲਿਸੀ-2022 ਵਿੱਚ ਸੋਧ ਕਰਦਿਆਂ ਸ਼ਹਿਰ ਵਿੱਚ 1600 ਦੇ ਕਰੀਬ ਹੋਰ ਪੈਟਰੋਲ ਵਾਲੇ ਦੁਪਹੀਆ ਵਾਹਨਾਂ ਦੀ ਰਜਿਸਟਰੇਸ਼ਨ ਕਰਨ ਨੂੰ ਹਰੀ ਝੰਡੀ ਦੇ ਦਿੱਤੀ ਸੀ। ਪ੍ਰਸ਼ਾਸਨ ਵੱਲੋਂ ਦਿੱਤੀ ਗਈ ਇਹ ਛੋਟ ਦਸ ਦਿਨਾਂ ਵਿੱਚ ਹੀ ਪੂਰੀ ਹੁੰਦੀ ਦਿਖਾਈ ਦੇ ਰਹੀ ਹੈ। ਹਾਲਾਂਕਿ, ਇਹ ਛੋਟ 31 ਮਾਰਚ 2024 ਤੱਕ ਦਿੱਤੀ ਗਈ ਸੀ।
ਰਿਜਨਲ ਲਾਇਸੈਂਸਿੰਗ ਅਥਾਰਿਟੀ (ਆਰਐੱਲਏ) ਤੋਂ ਮਿਲੀ ਜਾਣਕਾਰੀ ਅਨੁਸਾਰ 10 ਦਿਨਾਂ ਵਿੱਚ ਸ਼ਨਿਚਰਵਾਰ ਦੇਰ ਰਾਤ ਤੱਕ ਚੰਡੀਗੜ੍ਹ ਵਿੱਚ 1550 ਦੇ ਕਰੀਬ ਪੈਟਰੋਲ ਵਾਲੇ ਦੁਪਹੀਆ ਵਾਹਨ ਰਜਿਟਰਡ ਹੋ ਚੁੱਕੇ ਸਨ। ਇਸ ਦੇ ਨਾਲ ਹੀ ਸਿਰਫ਼ 50 ਦੇ ਕਰੀਬ ਗੈਰ-ਇਲੈਕਟ੍ਰਿਕ ਦੋ ਪਹੀਆ ਵਾਹਨ ਹੋਰ ਰਜਿਸਟਰਡ ਹੋ ਸਕਦੇ ਹਨ।