‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਿੰਘੂ ਬਾਰਡਰ ਅਤੇ ਟਿਕਰੀ ਬਾਰਡਰ ‘ਤੇ 22, 23, 24, 25 ਅਤੇ 26 ਸਤੰਬਰ ਨੂੰ ‘ਦਿੱਲੀ ਮੋਰਚਾ ਕਬੱਡੀ ਲੀਗ’ ਕਰਵਾਈ ਜਾ ਰਹੀ ਹੈ। ਕਿਸਾਨ ਲੀਡਰ ਮਨਜੀਤ ਸਿੰਘ ਰਾਏ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਲੀਗ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਹੋਵੇਗੀ। ਇਸ ਕਬੱਡੀ ਲੀਗ ਲਈ ਇੱਕ ਕਮੇਟੀ ਬਣੀ ਹੈ, ਜਿਸ ਵਿੱਚ ਸੰਯੁਕਤ ਕਿਸਾਨ ਮੋਰਚਾ ਦੇ ਆਗੂ, ਕਬੱਡੀ ਖਿਡਾਰੀਆਂ ਵੱਲੋਂ ਟੋਨੀ ਸੰਧੂ ਸ਼ਾਮਿਲ ਹੋਣਗੇ। 22 ਅਤੇ 23 ਸਤੰਬਰ ਨੂੰ ਟਿਕਰੀ ਬਾਰਡਰ ‘ਤੇ ਕਬੱਡੀ ਦੇ ਮੈਚ ਹੋਣਗੇ ਅਤੇ ਬਾਕੀ ਮੈਚ ਸਿੰਘੂ ਬਾਰਡਰ ‘ਤੇ ਮੈਚ ਹੋਣਗੇ।