‘ਦ ਖ਼ਾਲਸ ਬਿਊਰੋ : ਹਰਿਆਣਾ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਹੈ। ਹਰਿਆਣਾ ਸਰਕਾਰ ਨੇ ਹਰਿਆਣਾ ਤੋਂ ਬਾਹਰ ਤੂੜੀ ਤੇ ਚਾਰੇ ਦੀ ਵਿਕਰੀ ‘ਤੇ ਰੋਕ ਲਾਈ ਹੈ। ਕਣਕ ਦੇ ਘੱਟ ਝਾੜ ਅਤੇ ਚਾਰੇ ਦੀਆਂ ਵਧਦੀਆਂ ਕੀਮਤਾਂ ਦੇ ਮੱਦੇਨਜ਼ਰ ਪਸ਼ੂਆਂ ਦਾ ਚਾਰਾ ਸੂਬੇ ਤੋਂ ਬਾਹਰ ਨਹੀਂ ਵੇਚਿਆ ਜਾਵੇਗਾ। ਕਈ ਜ਼ਿਲ੍ਹਿਆਂ ‘ਚ ਧਾਰਾ 144 ਦੇ ਤਹਿਤ ਰੋਕ ਲਾਉਣ ਦੇ ਆਦੇਸ਼ ਦਿੱਤੇ ਗਏ ਨੇ। ਇਸ ਵਾਰ ਹਰਿਆਣਾ ਤੇ ਪੰਜਾਬ ਵਿਚ ਕਣਕ ਦੀ ਫਸਲ ਦਾ ਝਾੜ ਕਾਫੀ ਘੱਟ ਰਿਹਾ ਹੈ। ਇਸ ਕਾਰਨ ਪਸ਼ੂ ਲਈ ਚਾਰੇ (ਤੂੜੀ) ਦੀ ਵੀ ਕਿੱਲਤ ਬਣੀ ਹੋਈ ਹੈ। ਹਰਿਆਣਾ ਸਰਕਾਰ ਨੇ ਇਸ ਸਬੰਧੀ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਸੂਬਾ ਸਰਕਾਰ ਨੇ ਤੁੜੀ ਦੇ ਹਰਿਆਣਾ ਤੋਂ ਬਾਹਰ ਭੇਜਣ ‘ਤੇ ਪਾਬੰਦੀ ਲਗਾ ਦਿੱਤੀ ਹੈ।