ਬਿਉਰੋ ਰਿਪੋਰਟ – ਜਲੰਧਰ ਨਗਰ ਨਿਗਮ (Jalandhar Nagar Nigam) ਦੀਆਂ ਚੋਣਾਂ ਤੋਂ ਪਹਿਲਾਂ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਹੈ। ਜਲੰਧਰ ਨਗਰ ਨਿਗਮ ਕਮਿਸ਼ਨਰ ਨੇ ਸੁਪਰਡੈਂਟ ਅਤੇ ਕਲਰਕ ਪੱਧਰ ਦੇ 24 ਅਧਿਕਾਰੀਆਂ ਦੇ ਵਿਭਾਗਾਂ ਵਿਚ ਬਦਲਾਅ ਕੀਤਾ ਹੈ।
ਬਦਲਾਅ ਤੋਂ ਬਾਅਦ ਮਨਦੀਪ ਸਿੰਘ ਮਿੱਠੂ ਨੂੰ ਤਹਿਬਾਜ਼ਾਰੀ ਵਿਭਾਗ ਦਾ ਸੁਪਰਡੈਂਟ ਤਾਇਨਾਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਕ ਹੋਰ ਅਧਿਕਾਰੀ ਅਮਿਤ ਕਾਲੀਆ ਨੂੰ ਪੈਟਰੋਲ ਪੰਪ ‘ਤੇ ਨੌਕਰੀ ਦੇਣ ਲਈ ਕਿਹਾ ਹੈ ਅਤੇ ਉਨ੍ਹਾਂ ਨੂੰ ਨਾਲ ਹੀ ਚੋਣਾਂ ਦਾ ਕੰਮ ਦੇਖਣ ਲਈ ਵੀ ਕਿਹਾ ਗਿਆ ਹੈ। ਇਸ ਤੋਂ ਇਲਾਵਾ ਕਈ ਹੋਰ ਅਧਿਕਾਰੀਆਂ ਦੇ ਕੰਮਾਂ ਵਿਚ ਬਦਲਾਅ ਦੇਖਣ ਨੂੰ ਮਿਲਿਆ ਹੈ। ਇਸ ਬਦਲਾਅ ਦੇ ਤਹਿਤ ਕੁੱਲ 12 ਕਲਰਕਾਂ ਦੇ ਕੰਮਾਂ ਵਿਚ ਤਬਦੀਲੀ ਕੀਤੀ ਗਈ ਹੈ। ਦੱਸ ਦੇਈਏ ਕਿ ਨਗਰ ਨਿਗਮ ਦੀਆਂ ਚੋਣਾਂਂ ਵੀ ਜਲਦ ਹੋ ਸਕਦੀਆਂ ਹਨ।
ਇਹ ਵੀ ਪੜ੍ਹੋ – ਭਾਜਪਾ ਦੇ ਨੌਜਵਾਨ ਮੋਰਚਾ ਦੇ ਬਲਾਕ ਪ੍ਰਧਾਨ ਦਾ ਹੋਇਆ ਕਤਲ!