Punjab

ਅਕਾਲੀ ਦਲ ਨੂੰ ਵੱਡਾ ਝਟਕਾ, ਯੂਥ ਆਗੂ ਗੁਰਪ੍ਰੀਤ ਸਿੰਘ ਦਿੱਤਾ ਅਸਤੀਫ਼ਾ

ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਵੱਡਾ ਝਟਕਾ ਲੱਗਾ ਹੈ। ਅਕਾਲੀ ਦਲ ਦੇ ਯੂਥ ਆਗੂ ਗੁਰਪ੍ਰਿਤ ਸਿੰਘ ਨੇ ਮੁਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਜਾਣਕਾਰੀ ਮੁਤਾਬਕ ਉਨ੍ਹਾਂ ਨੇ ਪਾਰਟੀ ਤੋਂ ਨਾਰਾਜ਼ ਹੋ ਕੇ ਅਸਤੀਫ਼ਾ ਦਿੱਤਾ।

ਗੁਰਪ੍ਰੀਤ ਸਿੰਘ ਨੇ  ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਆਹੁਦਿਆਂ ਅਤੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਦਾ ਐਲਾਨ ਇਕ ਪੱਤਰ ਲਿਖ ਕੇ ਕੀਤਾ ਹੈ। ਪੱਤਰ ਵਿੱਚ ਉਨ੍ਹਾਂ ਨੇ ਲਿਖਿਆ ਕਿ

ਆਪ ਜੀ ਨੂੰ ਇਸ ਚਿੱਠੀ ਰਾਹੀ ਮੈਂ ਬੇਨਤੀ ਕਰਦਾਂ ਕਿ ਸ਼੍ਰੋਮਣੀ ਅਕਾਲੀ ਦਲ ਦੀ ਲਗਭਗ ਪਿਛਲੇ 13 ਸਾਲ ਤੋਂ ਪਾਰਟੀ ਦੀ ਸੇਵਾ ਕਰ ਰਿਹਾਂ ਅਤੇ ਪਾਰਟੀ ਦੇ ਦੋਆਬਾ ਜੋਨ ਦੇ ਆਈ ਟੀ ਵਿੰਗ ਦੀ ਸੇਵਾ ਲੰਮੇ ਸਮੇਂ ਤੋਂ ਕੀਤੀ ਅਤੇ ਹਰ ਮਸਲੇ ਤੇ ਪਾਰਟੀ ਦਾ ਪੱਖ ਸੋਸ਼ਲ ਮੀਡੀਆ ਅਤੇ ਮੀਡੀਆ ਦੇ ਵਿੱਚ ਲੋਕਾਂ ਅੱਗੇ ਰੱਖਣ ਦੀ ਬੇਬਾਕੀ ਨਾਲ ਕੋਸ਼ਿਸ਼ ਕੀਤੀ , ਜਮੀਨੀ ਪੱਧਰ ਤੇ ਪਾਰਟੀ ਦੇ ਜਥੇਬੰਧਕ ਢਾਂਚੇ ਨੂੰ ਮਜਬੂਤ ਕਰਨ ਲਈ ਹਮੇਸ਼ਾ ਦੋਆਬਾ ਦੇ ਸੀਨੀਅਰ ਆਗੂਾਂ ਨਾਲ ਬਣਦਾ ਯੋਗਦਾਨ ਸਮੇਂ ਸਮੇਂ ਤੇ ਪਾਇਆ।

ਮੈਂ ਹਮੇਸ਼ਾ ਹੀ ਸ ਬਿਕਰਮ ਸਿੰਘ ਮਜੀਠੀਆ , ਸ ਦਲਜੀਤ ਸਿੰਘ ਚੀਮਾ , ਬਲਦੇਵ ਸਿੰਘ ਖਹਿਰਾ , ਸ ਸਰਬਜੋਤ ਸਿੰਘ ਸਾਬੀ , ਅਤੇ ਮੇਰੇ ਵੀਰ ਸ ਨਛੱਤਰ ਸਿੰਘ ਗਿੱਲ , ਸੁਖਦੀਪ ਸਿੰਘ ਸੁਕਾਰ ਅਤੇ ਤਜਿੰਦਰ ਸਿੰਘ ਨਿਝਰ ਸਮੇਤ ਸੀਨੀਅਰ ਆਗੂਆਂ ਦਾ ਤਹਿ ਦਿਲੋਂ ਧੰਨਵਾਦੀ ਰਹਾਂਗਾ ਜਿੰਨਾਂ ਹਮੇਸ਼ਾ ਹੀ ਮੇਰੇ ਕੰਮਾਂ ਨੂੰ ਸਹਾਰਿਆ ਅਤੇ ਹਮੇਸ਼ਾਂ ਥਾਪੜਾ ਦਿੱਤਾ ਪਰ ਪਿਛਲੇ ਕਈਂ ਸਾਲਾਂ ਤੋਂ ਪਾਰਟੀ ਵਿੱਚ ਨਵੇਂ ਨਵੇਂ ਬਣੇ ਦਫਤਰੀ ਅਤੇ ਤਨਖਾਹਾਂ ਲੈ ਰਹੇ ਲੀਡਰਾਂ ਨੇ ਹਮੇਸ਼ਾ ਹੀ ਜਮੀਨੀ ਪੱਧਰ ਤੇ ਕੰਮ ਕਰ ਰਹੇ ਵਰਕਰਾਂ ਦਾ ਕੇਵਲ ਮਨੋਬਲ ਤੋੜਨ ਦੀ ਕੋਸ਼ਿਸ਼ ਹੀ ਨਹੀਂ ਬਲਕੇ ਟਾਰਗੇਟ ਕਰ ਕਰ ਕੇ ਪਾਰਟੀ ਚੋਂ ਭਜਾਉਣ ਦੀ ਵੀ ਪੂਰੀ ਕੋਸ਼ਿਸ਼ ਕਰ ਰਹੇ ਹਨ।

ਮੈਂ ਸਮੁੱਚੀ ਹਾਈਕਮਾਂਡ ਨੂੰ ਬੇਨਤੀ ਕਰਦਾ ਕਿ ਲੋੜ ਹੈ ਅੱਜ ਅਜੇਹੇ ਆਗੂਆਂ ਦੀ ਪਛਾਣ ਕਰਨ ਦੀ ਅਤੇ ਉਹਨਾਂ ਤਾੜਨਾ ਕਰਨ ਦੀ ਜੋ ਜਮੀਨੀ ਹਕੀਕਤ ਲਕੋਂਦੇ ਹਨ ਅਤੇ ਕੇਵਲ ਆਪਣਾ ਬੋਲ ਬਾਲਾ ਰੱਖਣ ਦੇ ਲਈ ਪਾਰਟੀ ਤੱਕ ਸੱਚ ਨਹੀਂ ਪਹੁੰਚਣ

ਖ਼ੈਰ ਅਜੋਕੇ ਹਾਲਾਤਾਂ ਚ ਜੋ ਤਖ਼ਤ ਸ੍ਰੀ ਆਕਾਲ ਤਖਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਸਾਹਿਬ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਮਜੂਦਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਦੀ ਕਿਰਦਾਰਕੁਸ਼ੀ ਤੇ ਅਕਾਲੀ ਦਲ ਦੇ ਬੁਲਾਰਿਆਂ ਦਾ ਚੁੱਪ ਰਹਿਣਾ ਸਾਡਾ ਲੋਕਾਂ ਵਿਚ ਕਿ ਅਕਸ ਛੱਡ ਰਿਹਾ ਹੈ ? ਚਾਹੇ ਗਿਆਨੀ ਹਰਪ੍ਰੀਤ ਸਿੰਘ ਕਿੰਨੇ ਵੀ ਗਲਤ ਹੋਣ ਪਰ ਅਜਿਹਾ ਵਤੀਰਾ ਕੌਮ ਦੇ ਜਥੇਦਾਰ ਨਾਲ ਸਾਨੂੰ ਕੌਮ ਦੀਆਂ ਨਿਗ੍ਹਾ ਚ ਹੋਰ ਸੁੱਟ ਰਿਹਾ ਚਾਹੇ ਅਕਾਲੀ ਦਲ ਦੇ ਮਜੂਦਾ ਆਗੂਆਂ ਦਾ ਕੋਈ ਰੋਲ ਨਹੀਂ ਪਰ ਚੁੱਪ ਰਹਿ ਕੇ ਹੋ ਰਹੇ ਸਾਰੇ ਘਟਨਾ ਕ੍ਰਮ ਦੇ ਅਸੀਂ ਹਮਾਇਤੀ ਵੀ ਬਣ ਰਹੇ ਹਾਂ |

ਕਿਤੇ ਪਰਿੰਦਾ ਵੀ ਪਰ ਮਾਰੇ ਤੇ ਮਿੰਟ ਮਿੰਟ ਤੇ ਬਿਆਨ ਦੇਣ ਵਾਲੇ  ਅੱਜ ਚੁੱਪ ਵੱਟੀ ਬੈਟੇ ਹਨ ! ਇਹ ਵੀ ਸੋਚੋ ਕੀ ਇਸ ਚੁੱਪੀ ਨਾਲ ਸੁਖਬੀਰ ਸਿੰਘ ਬਾਦਲ ਦਾ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਲੋਕਾਂ ਵਿੱਚ ਕੀ ਅਕਸ ਜਾ ਰਿਹਾ ਹੈ , ਹੋਰ ਸ਼੍ਰੋਮਣੀ ਅਕਾਲੀ ਦਲ ਦਾ ਨੁਕਸਾਨ ਹੁੰਦਾ ਵੇਖ ਨਹੀਂ ਹੁੰਦਾ !