ਬਿਉਰੋ ਰਿਪੋਰਟ – T-20 ਵਰਲਡ ਕੱਪ ਫਾਈਨਲ ਦੇ ਹੀਰੋ ਜਸਪ੍ਰੀਤ ਬੁਮਰਾ ਨੂੰ ICC ਪਲੇਅਰ ਆਫ ਦੀ ਮੰਥ ਦਾ ਅਵਾਰਡ ਦਿੱਤਾ ਗਿਆ ਹੈ। ਇਸ ਦੇ ਨਾਲ ਟੀਮ ਇੰਡੀਆ ਦੀ ਮਹਿਲਾ ਕ੍ਰਿਕਟ ਟੀਮ ਦੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੂੰ ਵੀ ਇਸ ਅਵਾਰਡ ਨਾਲ ਨਵਾਜ਼ਿਆ ਗਿਆ ਹੈ।
ICC ਨੇ ਮੰਗਲਵਾਰ ਨੂੰ ਜੂਨ ਮਹੀਨੇ ਵਿੱਚ ਬੈਸਟ ਕ੍ਰਿਕਟਰ ਦੇ ਨਾਵਾਂ ਦਾ ਐਲਾਨ ਕੀਤਾ ਸੀ। ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਇੱਕ ਹੀ ਦੇਸ਼ ਦੇ ਪੁਰਸ਼ ਅਤੇ ਮਹਿਲਾ ਖਿਡਾਰੀ ਨੂੰ ਇੱਕ ਹੀ ਮਹੀਨੇ ਦੇ ਅੰਦਰ ਪਲੇਅਰ ਆਫ ਦੀ ਮੰਥ ਦਾ ਅਵਾਰਡ ਮਿਲਿਆ ਹੋਵੇ। ਪੁਰਸ਼ ਕੈਟਾਗਰੀ ਵਿੱਚ ਬੁਰਮਾ ਤੋਂ ਇਲਾਵਾ ਟੀ-20 ਵਰਲਡ ਕੱਪ ਦੇ ਕਪਤਾਨ ਰੋਹਿਤ ਸ਼ਰਮਾ ਅਤੇ ਅਫਗਾਨੀਸਤਾਨ ਦੇ ਓਪਨਰ ਰਹਿਮਾਨੂਅਲਾਹ ਗੁਰਬਾਜ਼ ਨੂੰ ਨਾਮੀਨੇਟ ਕੀਤਾ ਗਿਆ ਹੈ। ਜਦਕਿ ਮਹਿਲਾ ਕੈਟਾਗਰੀ ਵਿੱਚ ਇੰਗਲੈਂਡ ਦੀ ਮੈਆ ਬਾਉਚਿਅਰ ਅਤੇ ਸ੍ਰੀ ਲੰਕਾ ਦੀ ਗੁਰਰਤਨੇ ਦਾਅਵੇਦਾਰੀ ਵਿੱਚ ਸ਼ਾਮਲ ਹਨ।
ਟੀਮ ਇੰਡੀਆ ਦੇ ਗੇਂਦਬਾਜ਼ ਜਸਪ੍ਰੀਤ ਬੁਮਰਾ ਦਾ ਟੀ-20 ਵਰਲਡ ਕੱਪ ਵਿੱਚ ਪ੍ਰਦਰਸ਼ਨ ਕਾਫੀ ਚੰਗਾ ਰਿਹਾ। ਉਨ੍ਹਾਂ ਨੇ 8 ਮੈਚਾਂ ਵਿੱਚ 4.17 ਦੀ ਐਵਰੇਜ ਨਾਲ ਗੇਂਦਬਾਜ਼ੀ ਕਰਦੇ ਹੋਏ 15 ਵਿਕਟ ਵੀ ਲਏ ਹਨ। ਉਹ ਟੀਮ ਇੰਡੀਆ ਦੇ ਦੂਜੇ ਟਾਪ ਵਿਕਟ ਟੇਕਰ ਸਨ, ਪਹਿਲੇ ਨੰਬਰ ‘ਤੇ ਅਰਸ਼ਦੀਪ ਸਿੰਘ ਰਹੇ ਹਨ।
ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਬੱਲੇਬਾਜ਼ ਮੰਧਾਨਾ ਨੇ ਦੱਖਣੀ ਅਫਰੀਕਾ ਦੇ ਖਿਲਾਫ 3 ਮੈਚਾਂ ਦੀ ਵਨਡੇ ਸੀਰੀਜ਼ ਦੇ ਸ਼ੁਰੂਆਤੀ 2 ਮੈਚਾਂ ਵਿੱਚ 113 ਅਤੇ 136 ਦੌੜਾਂ ਦੀ ਇਨਿੰਗ ਖੇਡੀ ਅਤੇ ਤੀਜੇ ਮੈਚ ਵਿੱਚ ਉਨ੍ਹਾਂ ਨੇ 90 ਦੌੜਾਂ ਦੀ ਪਾਰੀ ਖੇਡੀ ਸੀ। ਇਸ ਦੇ ਬਾਅਦ ਟੈਸਟ ਵਿੱਚ ਵੀ ਮੰਧਾਨਾ ਨੇ ਆਪਣੀ ਫਾਰਮ ਨੂੰ ਜਾਰੀ ਰੱਖਿਆ ਅਤੇ 149 ਦੌੜਾਂ ਦੀ ਇਨਿੰਗ ਖੇਡੀ ਜਿਸ ਦੇ ਦਮ ‘ਤੇ ਮਹਿਲਾ ਕ੍ਰਿਕਟ ਟੀਮ ਨੇ ਵੀਮੈਂਸ ਕ੍ਰਿਕਟ ਦੇ ਇਤਿਹਾਸ ਵਿੱਚ ਇੱਕ ਹੀ ਇਨਿੰਗ ਵਿੱਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਬਣਾਇਆ। ਟੀਮ ਇੰਡੀਆ ਨੇ ਪਹਿਲੀ ਇਨਿੰਗ ਵਿੱਚ 603 ਦੌੜਾਂ ਬਣਾਇਆ ਸਨ। ਇਸ ਤੋਂ ਬਾਅਦ ਇਸ ਮੁਕਾਬਲੇ ਨੂੰ 10 ਵਿਕਟਾਂ ਦੇ ਨਾਲ ਜਿੱਤਿਆ ਗਿਆ ਸੀ।
ਇਹ ਵੀ ਪੜ੍ਹੋ – ਨਵੇਂ ਕਾਨੂੰਨ ਤਹਿਤ ਸਿੱਖਾਂ ਨੂੂੰ ਬਣਾਇਆ ਜਾ ਰਿਹਾ ਨਿਸ਼ਾਨਾ! ਧਾਮੀ ਨੇ ਸਿੱਖ ਆਗੂ ਖ਼ਿਲਾਫ਼ ਕੀਤੀ ਕਾਰਵਾਈ ਦੀ ਕੀਤੀ ਨਿੰਦਾ