ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸ਼ਨੀਵਾਰ ਨੂੰ ਆਪਣਾ ਲਗਾਤਾਰ 8ਵਾਂ ਬਜਟ ਪੇਸ਼ ਕੀਤਾ ਹੈ। ਇਸ ਵਿੱਚ ਉਨ੍ਵਾਂ ਨੇ ਕਈ ਵੱਡੇ ਐਲਾਨ ਕੀਤੇ ਹਨ।
1. 12 ਲੱਖ ਰੁਪਏ ਦੀ ਆਮਦਨ ‘ਤੇ ਕੋਈ ਟੈਕਸ ਨਹੀਂ
2. ਅਗਲੇ ਹਫ਼ਤੇ ਲਿਆਂਦਾ ਜਾਵੇਗਾ ਨਵਾਂ ਆਮਦਨ ਕਰ ਬਿੱਲ
3. ਕੈਂਸਰ ਦੀਆਂ 36 ਦਵਾਈਆਂ ਹੋਣਗੀਆਂ ਸਸਤੀਆਂ
4. ਸੀਨੀਅਰ ਨਾਗਰਿਕਾਂ ਲਈ TDS ਦੀ ਸੀਮਾ 50 ਹਜ਼ਾਰ ਤੋਂ ਵਧਾ ਕੇ 1 ਲੱਖ
5. ਆਮਦਨ ਟੈਕਸ ਭਰਨ ਦੀ ਸੀਮਾ 2 ਸਾਲ ਤੋਂ ਵਧਾ ਕੇ 4 ਸਾਲ ਕੀਤੀ
6. ਦਾਲਾਂ ਦੇ ਉਤਪਾਦਨ ਨੂੰ ਵਧਾਉਣ ‘ਤੇ ਹੋਵੇਗਾ
7. ਕਿਸਾਨ ਕ੍ਰੈਡਿਟ ਕਾਰਡ ‘ਤੇ ਕਰਜ਼ੇ ਦੀ ਸੀਮਾ 3 ਤੋਂ ਵਧਾ ਕੇ 5 ਲੱਖ ਰੁਪਏ ਕੀਤੀ
8. ਬਿਹਾਰ ਵਿੱਚ ਮਖਾਨਾ ਬੋਰਡ ਬਣਾਇਆ ਜਾਵੇਗਾ
9. ਛੋਟੇ ਉਦਯੋਗਾਂ ਲਈ ਪਹਿਲੇ ਸਾਲ 10 ਲੱਖ ਵਿਸ਼ੇਸ਼ ਕ੍ਰੈਡਿਟ ਕਾਰਡ ਜਾਰੀ ਕੀਤੇ ਜਾਣਗੇ
10. MSME ਲਈ ਕਰਜ਼ਾ ਗਰੰਟੀ ਕਵਰ 5 ਕਰੋੜ ਰੁਪਏ ਤੋਂ ਵਧਾ ਕੇ 10 ਕਰੋੜ ਰੁਪਏ ਕੀਤਾ ਗਿਆ
11. ਸਟਾਰਟਅੱਪਸ ਲਈ ਕਰਜ਼ਾ 10 ਕਰੋੜ ਰੁਪਏ ਤੋਂ ਵਧਾ ਕੇ 20 ਕਰੋੜ ਰੁਪਏ ਕੀਤਾ ਜਾਵੇਗਾ
12. ਮੋਬਾਈਲ, ਕੱਪੜੇ ਅਤੇ ਚਮੜੇ ਦਾ ਸਾਮਾਨ ਹੋਵੇਗਾ ਸਸਤਾ
13. AI ਦੀ ਪੜ੍ਹਾਈ ਲਈ 500 ਕਰੋੜ ਰਾਖ਼ਵੇਂ