ਬਿਉਰੋ ਰਿਪੋਰਟ – ਮੁਹਾਲੀ ਵਿੱਚ ਤਾਇਨਾਤੀ ਦੌਰਾਨ ਕਥਿੱਤ ਤੌਰ ‘ਤੇ ਗੈਰ ਕਾਨੂੰਨੀ ਗਤਿਵਿਧਿਆਂ ਵਿੱਚ ਸ਼ਾਮਲ ਸਾਬਕਾ DSP ਖਰੜ CIA ਗੁਰਸ਼ੇਰ ਸਿੰਘ ਸੰਧੂ ਦੇ ਖਿਲਾਫ FIR ਦਰਜ ਕੀਤੀ ਗਈ ਹੈ। ਸਟੇਟ ਕ੍ਰਾਈਮ ਪੁਲਿਸ ਸਟੇਸ਼ਨ ਮੁਹਾਲੀ ਵਿੱਚ ਸੰਧੂ ਖਿਲਾਫ ਸ਼ਿਕਾਇਤ ਦਰਜ ਕੀਤੀ ਗਈ ਹੈ। ਸੰਧੂ ਖਿਲਾਫ IPS ਦੀ ਧਾਰਾ 417, 465, 467, 468, 471 ਅਤੇ ਪ੍ਰੀਵੈਨਸ਼ਨ ਆਫ ਕਰੱਪਸ਼ਨ ਐਕਟ ਦੀ ਧਾਰਾ 13/2 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਸ਼ਿਕਾਇਤ ਵਿੱਚ ਇਲਜ਼ਾਮ ਲਗਾਏ ਗਏ ਹਨ ਕਿ ਡੀਐੱਮਸਪੀ ਸੰਧੂ (DSP SANDHU) ਨੇ ਆਪਣੇ ਕਾਰਜਕਾਲ ਦੌਰਾਨ ਭੋਲੇ-ਭਾਲੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਅਤੇ ਫਰਜ਼ੀ ਸ਼ਿਕਾਇਤਾਂ ਦਰਜ ਕਰਵਾਇਆ ਅਤੇ ਜ਼ਬਰਨ ਵਸੂਲੀ ਕੀਤੀ। ਦੱਸਿਆ ਜਾ ਰਿਹਾ ਹੈ ਕਿ ਸੰਧੂ ਅਤੇ ਉਸ ਦੇ ਭਾਈਵਾਲ ਬਲਵਿੰਦਰ ਸਿੰਘ ਉਰਫ ਟਾਲਾ ਨੇ ਸਾਜਿਸ਼ ਦੇ ਤਹਿਤ ਇੰਨਾਂ ਲੋਕਾਂ ਤੋਂ ਸਸਤੇ ਵਿੱਚ ਜ਼ਮੀਨਾਂ ਦਾ ਸਮਝੌਤਾ ਕਰਵਾਇਆ।
ਇਸ ਪੂਰੇ ਕੰਮ ਵਿੱਚ ਬਲਵਿੰਦਰ ਸਿੰਘ ਉਰਫ ਟਾਲਾ ਨੇ ਆਪਣੀ ਜਾਨ ਨੂੰ ਖਤਰਾ ਦੱਸ ਦੇ ਹੋਏ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਜਿਸ ਵਿੱਚ ਇਲਜ਼ਾਮ ਲਗਾਏ ਗਏ ਸਨ ਕਿ DSP ਸੰਧੂ ਨੇ ਉਨ੍ਹਾਂ ਦੀ ਸ਼ਿਕਾਇਤ ਦਰਜ ਕਰਵਾਈ ਅਤੇ ਫਿਰ ਪੀੜਤਾਂ ਨੂੰ ਸਮਝੌਤੇ ਕਰਵਾ ਕੇ ਪੈਸੇ ਵਸੂਲੇ। ਵਿਜੀਲੈਂਸ ਵਿਭਾਗ ਵੀ ਮਾਮਲੇ ਦੀ ਵੱਖ ਤੋਂ ਜਾਂਚ ਕਰ ਰਿਹਾ ਹੈ ਅਤੇ ਅਫਸਰਾਂ ਦੀ ਭੂਮਿਕਾ ਤੇ ਸਵਾਲ ਖੜੇ ਕਰ ਰਿਹਾ ਹੈ ਕਿ ਆਖਿਰ ਕਿਵੇਂ ਇਹ ਸ਼ਿਕਾਇਤਾਂ DSP ਗੁਰਸ਼ੇਰ ਸਿੰਘ ਸੰਧੂ ਕੋਲ ਪਹੁੰਚ ਦੀਆਂ ਰਹੀਆਂ, ਕਿਵੇਂ ਸਮਝੌਤੇ ਦੇ ਨਾਂ ਤੇ ਫਾਈਲ ਕਰ ਦਿੱਤੀਆਂ ਗਈਆਂ।
ਇਹ ਵੀ ਪੜ੍ਹੋ – ਹਰਿਆਣਾ ਦੀ ਕੰਪਨੀ ਨੇ ਆਪਣੇ ਕਰਮਚਾਰੀਆਂ ਨੂੰ ਦਿੱਤਾ ਅਜਿਹਾ ਤੋਹਫਾ ਕਿ ਪੜ੍ਹ ਕੇ ਤੁਹਾਡੇ ਉੱਡ ਜਾਣਦੇ ਹੋਸ਼