India

ਨੇਪਾਲ ‘ਚ ਵੱਡਾ ਹਾਦਸਾ, ਯਾਤਰੀਆਂ ਨਾਲ ਭਰੀ ਯੂਪੀ ਨੰਬਰ ਦੀ ਬੱਸ ਨਦੀ ‘ਚ ਡਿੱਗੀ, 14 ਦੀ ਮੌਤ, 16 ਜ਼ਖ਼ਮੀ

ਨੇਪਾਲ ਵਿਚ ਇਕ ਵੱਡੇ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ।  40 ਭਾਰਤੀ ਲੋਕਾਂ ਨੂੰ ਲੈ ਕੇ ਜਾ ਰਹੀ ਬੱਸ ਨਦੀ ਵਿੱਚ ਡਿੱਗ ਗਈ। ਬਚਾਅ ਕਾਰਜ ਜਾਰੀ ਹੈ। 11 ਲੋਕਾਂ ਦੀ ਮੌਤ ਹੋਣ ਦੀ ਸੂਚਨਾ ਹੈ।

ਜਦਕਿ 16 ਜ਼ਖਮੀ ਦੱਸੇ ਜਾ ਰਹੇ ਹਨ। ਹਾਲੇ ਤੱਕ ਮਾਰੇ ਗਏ ਲੋਕਾਂ ਦੀ ਪਛਾਣ ਨੂੰ ਲੈ ਕੇ ਜਾਣਕਾਰੀ ਨਹੀਂ ਮਿਲ ਸਕੀ ਹੈ। ਨੇਪਾਲੀ ਅਧਿਕਾਰੀ ਮੁਤਾਬਕ ਬੱਸ ਪੋਖਰਾ ਤੋਂ ਕਾਠਮੰਡੂ ਜਾ ਰਹੀ ਸੀ। ਹਾਦਸੇ ਵਾਲੀ ਥਾਂ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ।

ਇਹ ਹਾਦਸਾ ਸ਼ੁੱਕਰਵਾਰ ਸਵੇਰੇ 11.30 ਵਜੇ ਤਾਨਾਹੁਨ ਜ਼ਿਲ੍ਹੇ ‘ਚ ਵਾਪਰਿਆ। ਐਸਪੀ ਬੀਰੇਂਦਰ ਸ਼ਾਹੀ ਨੇ ਦੱਸਿਆ- ਮਰਸਯਾਂਗਦੀ ਅੰਬੂਖੈਰੇਨੀ ਨੇੜੇ ਬੱਸ ਨਦੀ ਵਿੱਚ ਡਿੱਗ ਗਈ। ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ। ਫੌਜ ਅਤੇ ਹਥਿਆਰਬੰਦ ਬਲਾਂ ਨੂੰ ਅਲਰਟ ਕਰ ਦਿੱਤਾ ਗਿਆ ਹੈ। ਬੱਸ ਦਾ ਨੰਬਰ ਯੂ.ਪੀ. ਯਾਤਰੀਆਂ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ।

ਯੂਪੀ ਸਰਕਾਰ ਦੇ ਆਪਦਾ ਰਾਹਤ ਕਮਿਸ਼ਨਰ ਨੇ ਕਿਹਾ- ਅਸੀਂ ਨੇਪਾਲ ਨਾਲ ਸੰਪਰਕ ਕਰ ਰਹੇ ਹਾਂ। ਹਾਦਸੇ ਸਬੰਧੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਮੁਸਾਫ਼ਰ ਕਿਧਰੋਂ ਸਨ, ਕਿੱਥੇ ਜਾ ਰਹੇ ਸਨ? ਬਚਾਅ ਦੀ ਸਥਿਤੀ ਕੀ ਹੈ? ਇਹ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।